ਫਾਜ਼ਿਲਕਾ, 3 ਜੂਨ 2021
ਜਿਲ੍ਹਾ ਸਿਖਿਆ ਅਧਿਕਾਰੀ ਸੈਕੰਡਰੀ ਡਾ. ਤਿਰਲੋਚਨ ਸਿੰਘ ਸਿੰਧੂ ਨੇ ਕਿਹਾ ਕਿ ਕਰੋਨਾ ਕਰਕੇ ਜਿਵੇਂ ਕਿ ਸਭ ਨੂੰ ਹੀ ਪਤਾ ਹੈ ਕਿ ਸਕੂਲ ਬੰਦ ਹਨ ਪੜ੍ਹਾਈ ਨਹੀਂ।ਉਨ੍ਹਾਂ ਕਿਹਾ ਕਿ ਆਪਣੇ ਵਿਦਿਆਰਥੀਆਂ ਨੂੰ ਹਰ ਪ੍ਰਕਾਰ ਦੀ ਸਿੱਖਿਆ ਦੇਣ ਲਈ ਸਿਖਿਆ ਵਿਭਾਗ ਪੱਬਾਂ ਭਾਰ ਹੈ। ਇਸੇ ਲੜੀ ਤਹਿਤ ਐੱਨ ਟੀ ਐਸ ਈ ਦੀ ਕੋਚਿੰਗ ਲਈ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਤਿਆਰੀ ਕਰ ਲਈ ਗਈ ਹੈ।
ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਜ਼ਿਲੇ ਦੀ `ਪੜੋ ਪੰਜਾਬ ਪੜਾਓ ਪੰਜਾਬ` ਟੀਮ ਇਸ ਸਬੰਧੀ ਵਿਸ਼ੇਸ਼ ਯੋਜਨਾਬੰਦੀ ਤਹਿਤ ਕੰਮ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਿਖਿਆ ਨਾਲ ਜ਼ੋੜੀ ਰੱਖਣ ਲਈ ਵਿਭਾਗ ਵੱਲੋਂ ਹਰ ਯੋਗ ਤਰੀਕੇ ਅਪਣਾਏ ਜਾ ਰਹੇ ਹਨ ਤੇ ਗਤੀਵਿਧੀਆਂ ਵੀ ਉਲੀਕੀਆਂ ਜਾ ਰਹੀਆਂ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕੋਆਰਡੀਨੇਟਰ ਗੌਤਮ ਗੌੜ੍ਹ (ਜ਼ਿਲ੍ਹਾ ਮੈਂਟਰ ਸਮਾਜਿਕ ਵਿਗਿਆਨ ਅਤੇ ਅੰਗਰੇਜ਼ੀ ਫਾਜ਼ਿਲਕਾ) ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਵਿੱਚ ਆਨਲਾਈਨ ਕੋਚਿੰਗ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਜ਼ਿਲ੍ਹੇ ਵਿੱਚ ਕੁੱਲ ਅੱਠ ਗਰੁੱਪ ਬਣਾਏ ਗਏ ਹਨ। ਹਰ ਇਕ ਗਰੁੱਪ ਦੀ ਕਮਾਨ ਸਬੰਧਤ ਬਲਾਕ ਦੇ ਬੀਐਮ ਵੱਲੋਂ ਸੰਭਾਲੀ ਗਈ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਜਿਲ੍ਹੇ ਦੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਬ੍ਰਿਜ ਮੋਹਨ ਸਿੰਘ ਨੇ ਦੱਸਿਆ ਕਿ ਬਹੁਤ ਸਾਰੇ ਅਧਿਆਪਕ ਸਵੈ ਇੱਛਾ ਨਾਲ ਕੋਚਿੰਗ ਦੇਣ ਲਈ ਅੱਗੇ ਆਏ ਹਨ ਜਿਨਾ ਦਾ ਉਹ ਸੁਆਗਤ ਵੀ ਕਰਦੇ ਹਨ ਅਤੇ ਧੰਨਵਾਦ ਵੀ।
ਵਿਗਿਆਨ ਦੇ ਡੀ ਐਮ ਸ੍ਰੀ ਨਰੇਸ਼ ਸ਼ਰਮਾ ਅਤੇ ਗਣਿਤ ਦੇ ਸ੍ਰੀ ਅਸ਼ੋਕ ਧਮੀਜਾ ਨੇ ਦੱਸਿਆ ਕੀ ਇਹ ਆਨਲਾਇਨ ਕੋਚਿੰਗ ਰੋਜ ਸ਼ਾਮ ਨੂੰ ਚਾਰ ਵਜੇ ਜ਼ੂਮ ਐਪ ਰਾਹੀ ਦਿੱਤੀ ਜਾਂਦੀ ਹੈ ਜਿਸ ਵਿਚ ਜ਼ਿਲੇ ਦੇ ਵੱਖ-ਵੱਖ ਅਧਿਕਾਰੀ ਵੀ ਸ਼ਿਰਕਤ ਕਰਦੇ ਹਨ ਅਧਿਆਪਕ ਅਤੇ ਵਿਦਿਆਰਥੀਆਂ ਦੀ ਹੌਸਲਾ-ਅਫਜ਼ਾਈ ਵੀ ਕਰਦੇ ਹਨ।