ਗੁਰਦਾਸਪੁਰ, 8 ਮਈ ( ) ਜ਼ਿਲੇ ਦੀਆਂ ਵੱਖ-ਵੱਖ ਵਪਾਰ ਯੂਨੀਅਨਾਂ ਵਲੋਂ ਕੀਤੀ ਗਈ ਅਪੀਲ ਨੂੰ ਮੁੱਖ ਰੱਖਦਿਆਂ ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋਂ 1973 ਦੀ ਧਾਰਾ 144 ਸੀ.ਆਰ.ਪੀ.ਸੀ ਅਤੇ ਡਿਜਾਸਟਰ ਮੈਨਜੇਮੈਂਟ ਐਕਟ 2005 ਤਹਿਤ ਹੇਠ ਲਿਖੇ ਹੁਕਮ ਜਾਰੀ ਕੀਤੇ ਜਾਂਦੇ ਹਨ, ਇਸ ਤੋਂ ਪਹਿਲਾਂ 2 ਮਈ 2021 ਨੂੰ ਜਾਰੀ ਕੀਤੇ ਗਏ ਹੁਕਮਾਂ ਅਤੇ 04 ਮਈ 2021 ਨੂੰ ਕੁਝ ਦੁਕਾਨਾਂ ਨੂੰ ਪਾਬੰਦੀਆਂ ਵਿਚ ਛੋਟ ਦਿੱਤੀਆਂ ਗਈਆਂ ਸਨ।
ਇਸ ਤੋਂ ਪਹਿਲਾਂ 4 ਮਈ 2021 ਨੂੰ ਕੋਰੋਨਾ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਜ਼ਿਲੇ ਅੰਦਰ ਧਾਰਾ 144 ਸੀ.ਆਰ.ਪੀ.ਸੀ ਤਹਿਤ ਹੁਕਮ ਜਾਰੀ ਕਰਦਿਆਂ ਐਸਟੇਬਲਿਸ਼ਮੈਂਟ/ਦੁਕਾਨਾਂ ਖੁੱਲ੍ਹਣ ਦੇ ਸਮਾਂਸਾਰਨੀ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਸਬੰਧ ਵਿਚ ਜ਼ਿਲੇ ਦੀਆਂ ਵੱਖ-ਵੱਖ ਵਪਾਰ ਯੂਨੀਅਨਾਂ ਵਲੋਂ ਦੁਕਾਨਾਂ ਖੋਲ੍ਹਣ ਦੀ ਸਮਾਂਸਾਰਨੀ ਜਾਰੀ ਕਰਨ ਦੀ ਅਪੀਲ ਕੀਤੀ ਗਈ ਸੀ।
1.ਹਸਪਤਾਲ ਅਤੇ ਮੈਡੀਕਲ ਐਸਟੇਬਲਿਸ਼ਮੈਂਟ (5stablishment), ਮੈਨੂਫੈਕਚਕਿੰਗ ਅਤੇ ਡਿਸਟਰੀਬਿਊਸ਼ਨ ਯੂਨਿਟ, ਦੋਵੇ ਪ੍ਰਾਈਵੇਟ ਅਤੇ ਸਰਕਾਰੀ ਸੈਕਟਰ, ਡਿਸਪੈਂਸਰੀ, ਕੈਮਿਸਟ ਅਤੇ ਮੈਡੀਕਲ ਯੰਤਰ ਵਾਲੀਆਂ ਦੁਕਾਨਾਂ, ਲੈਬਾਰਟੀਜ਼, ਕਲੀਨਿਕਸ, ਨਰਸਿੰਗ ਹੋਮ, ਐਬੂਲੰਸ ਆਦਿ। ਮੈਡੀਕਲ ਪਰਸਨਲ, ਨਰਸਾਂ, ਪੈਰਾ-ਮੈਡੀਕਲ ਸਟਾਫ ਲਈ ਟਰਾਂਸਪੋਰਟ ਅਤੇ ਹੋਰ ਹਸਪਤਾਲ ਦੀ ਮਦਦ ਲਈ ਸੇਵਾਵਾਂ ਸ਼ਾਮਿਲ ਹਨ। ਹਫਤੇ ਦੇ ਸੱਤ ਦਿਨ
(ਸੋਮਵਾਰ ਤੋਂ ਐਤਵਾਰ) 24 ਘੰਟੇ, ਸੱਤ ਦਿਨ
2.ਦੁੱਧ ਅਤੇ ਡੇਅਰੀ ਪ੍ਰੋਡਕਟਸ, ਸੋਮਵਾਰ ਤੋਂ ਐਤਵਾਰ ਸਵੇਰੇ 7 ਤੋਂ ਸ਼ਾਮ 5 ਵਜੇ ਤਕ
3.ਫਲ, ਸਬਜ਼ੀਆਂ ਵਾਲੀਆਂ ਦੁਕਾਨਾਂ ਤੇ ਰੇਹੜੀਆਂ (ਰੇਹੜੀਆਂ ਵਾਲੇ ਭੀੜ ਨੂੰ ਰੋਕਣ ਦੇ ਮੰਤਵ ਨਾਲ ਇਕ ਦੂਜੇ ਤੋਂ 8 ਫੁੱਟ ਦੀ ਦੂਰੀ ਰੱਖਣਗੇ, ਸੋਮਵਾਰ ਤੋਂ ਐਤਵਾਰ ਸਵੇਰੇ 7 ਤੋਂ ਸ਼ਾਮ 5 ਵਜੇ ਤਕ
4.ਮੀਟ ਅਤੇ ਪੋਲਟਰੀ/ਪੋਲਟਰੀ ਪ੍ਰੋਡੈਕਟਸ ਦੁਕਾਨਾਂ, ਮੀਟ ਅਤੇ ਇਨਾਂ ਦੇ ਪ੍ਰੋਡਕਟਸ, ਸੋਮਵਾਰ ਤੋਂ ਐਤਵਾਰ, ਸਵੇਰੇ 7 ਤੋਂ ਸ਼ਾਮ 5 ਵਜੇ ਤਕ
- ਬਾਕੀ ਸਾਰੀਆਂ ਦੁਕਾਨਾਂ,ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤਕ
- ਰੈਸਟੋਂਰੈਂਟ, ਸਿਰਫ ਹੋਮ ਡਿਲਵਰੀ, ਬੈਠ ਕੇ ਖਾਣਾ ਨਹੀਂ। (no dine in) ਸੋਮਵਾਰ ਤੋਂ ਐਤਵਾਰ ਸਵੇਰੇ 9 ਵਜੇ ਤੋਂ ਸ਼ਾਮ 9 ਵਜੇ ਤਕ
7.ਪ੍ਰਚੂਨ ਅਤੇ ਹੋਲਸੇਲਰ ਸ਼ਰਾਬ ਦੇ ਠੇਕੇ (ਪਰ ਆਹਾਤੇ ਨਹੀਂ ਖੁੱਲ੍ਹਣਗੇ)। ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਤੋਂ ਸ਼ਾਮ 5 ਵਜੇ ਤਕ
8ਪੈਟਰੋ ਲ ਪੰਪ ਸੋਮਵਾਰ ਤੋਂ ਐਤਵਾਰ ਸਵੇਰੇ 7 ਤੋਂ ਸ਼ਾਮ 9 ਵਜੇ ਤਕ
9..ਐਲ ਪੀ ਜੀ ਸੋਮਵਾਰ ਤੋਂ ਐਤਵਾਰ ਸਵੇਰੇ 7 ਤੋਂ ਸ਼ਾਮ 9 ਵਜੇ ਤਕ
10.ਬੈਂਕ (50 ਫੀਸਦ ਨਾਲ) ਸਾਰੇ ਕੰਮ ਵਾਲੇ ਦਿਨ ਸਵੇਰੇ 10 ਤੋਂ ਸ਼ਾਮ 5 ਵਜੇ
ਪੈਦਲ ਜਾਂ ਸਾਈਕਲ ਰਾਹੀ ਜਰੂਰੀ ਕੰਮਕਾਜ ਕੀਤਾ ਜਾ ਸਕੇਗਾ। ਪਰ ਦੋ ਪਹੀਆਂ ਤੇ ਚਾਰ ਪਹੀਆਂ ਵਾਹਨਾਂ (motorised) ਚਲਾਉਣ ਲਈ ਲਈ ਵੈਲਿਡ ਸ਼ਨਾਖਤੀ ਕਾਰਡ ਵਰਤੇ ਜਾਣ, ਇਨਾਂ ਦੇ ਨਾ ਹੋਣ ਤੇ ਐਡਵਾਂਸ ਈ-ਪਾਸ (https://pass.pais.net.in) ਬਣਾਏ ਜਾਣ ਅਤੇ ਉਸਨੂੰ ਡਿਸਪਲੇਅ ਕੀਤਾ ਜਾਵੇ।
ਉਪਰੋਕਤ ਐਸਟੈਬਲਿਸ਼ਮੈਂਟ/ਦੁਕਾਨਾਂ ਦੇ ਮਾਲਕ ਅਤੇ ਇਨ੍ਹਾਂ ਵਿਚ ਕੰਮ ਕਰਨ ਵਾਲੇ ਕਰਮਚਾਰੀ, ਆਪਣੀ ਜੀਵਨ ਦੀ ਸੁਰੱਖਿਆ ਅਤੇ ਕੋਵਿਡ-19 ਵਾਇਰਸ ਦੇ ਫੈਲਾਅ ਨੂੰ ਰੋਕਣ ਲਈ, ਲਈ ਹਰ ਹਫ਼ਤੇ ਆਪਣਾ ਕੋਵਿਡ ਆਰ.ਟੀ-ਪੀ.ਸੀ.ਆਰ ਟੈਸਟ ਜਾਂ ਕੋਵਿਡ-ਰੈਪਿਡ ਐਂਟੀਜ਼ਨ ਟੈਸਟ ਕਰਵਾਉਣਗੇ। ਜੋ 45 ਸਾਲ ਤੋਂ ਵੱਧ ਦੇ ਉਮਰ ਵਾਲੇ ਹਨ ਉਹ 7 ਦਿਨਾਂ ਦੇ ਅੰਦਰ ਕੋਵਿਡ ਵੈਕਸੀਨ (ਘੱਟੋ ਘੱਟ ਪਹਿਲੀ ਵੈਕਸੀਨ) ਜਰੂਰ ਲਗਵਾਉਣ।
ਇਥੇ ਵੀ ਸਪੱਸ਼ਟ ਕੀਤਾ ਜਾਂਦਾ ਹੈ ਤਿ ਜ਼ਿਲੇ ਅੰਦਰ ਸੂਬੇ ਦੇ ਦੂਸਰੇ ਹਿੱਸੇ ਤੋਂ ਆਉਣ ਵਾਲੇ ਵਿਅਕਤੀਆਂ ਦੀ ਮੂਵਮੈਂਟ ਤੋ ਕੋਈ ਰੋਕ ਨਹੀਂ ਹੈ ਪਰ ਸੂਬੇ ਤੋਂ ਬਾਹਰੋ ਆਏ ਵਿਅਕਤੀ ਨੂੰ ਜਿਲੇ ਵਿਚ ਦਾਖਲ ਹੋਣ ਲਈ ਹੇਠਲਿਖੀਆਂ ਸ਼ਰਤਾਂ ਪੂਰੀਆਂ ਕਰਨੀਆਂ ਲਾਜ਼ਮੀ ਹਨ।
- ਕੋਵਿਡ ਨੈਗਟਿਵ ਰਿਪੋਰਟ 72 ਘੰਟੇ ਤੋਂ ਪੁਰਾਣੀ ਨਹੀਂ ਹੋਣੀ ਚਾਹੀਦੀ ਜਾਂ
- ਵੈਕਸੀਨੇਸ਼ਨ ਸਰਟੀਫਿਕੇਟ (ਘੱਟੋ ਘੱਟ ਇਕ ਡੋਜ਼), ਜੋ ਦੋ ਹਫਤੇ ਪੁਰਾਣਾ ਹੋਵੇ।
Penal provisions
ਅਗਰ ਕੋਈ ਵਿਅਕਤੀ ਉੱਪਰ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ The disaster management act, 2005 ਦੇ ਸੈਕਸ਼ਨ 51 ਤੋਂ 60 ਅਧੀਨ ਅਤੇ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਹੁਕਮ 07 ਮਈ 2021 ਤੋਂ 15 ਮਈ 2021 ਤਕ ਲਾਗੂ ਹੋਵੇਗਾ।