ਫਾਜ਼ਿਲਕਾ , 11 ਅਗਸਤ 2021
ਪੰਜਾਬ ਸਰਕਾਰ ਵੱਲੋਂ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਸ: ਬਲਬੀਰ ਸਿੰਘ ਸਮਾਘ ਦੇ ਅਹੁਦਾ ਸੰਭਾਲਣ ਮੌਕੇ ਪੰਜਾਬ ਦੇ ਮਾਲ ਮੰਤਰੀ ਸ: ਗੁਰਪ੍ਰੀਤ ਸਿੰਘ ਕਾਂਗੜ ਫਾਜ਼ਿਲਕਾ ਆਉਣਗੇ। ਸ: ਬਲਬੀਰ ਸਿੰਘ ਸਮਾਘ ਵੱਲੋਂ 13 ਅਗਸਤ ਨੂੰ ਅਹੁਦਾ ਸੰਭਾਲਿਆ ਜਾਵੇਗਾ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਨਾਲ ਲੰਬਾ ਸਮਾਂ ਕੰਮ ਕਰਨ ਵਾਲੇ ਸ: ਬਲਬੀਰ ਸਿੰਘ ਸਮਾਘ ਨੂੰ ਜ਼ਿਲਾ ਯੋਜਨਾ ਕਮੇਟੀ ਦਾ ਚੇਅਰਮੈਨ ਨਾਮਜਦ ਕੀਤਾ ਗਿਆ ਹੈ।
ਇੱਥੇ ਜਿਕਰਯੋਗ ਹੈ ਕਿ ਸ: ਗੁਰਪ੍ਰੀਤ ਸਿੰਘ ਕਾਂਗੜ 13 ਅਗਸਤ ਨੂੰ ਆਪਣੀ ਫਾਜ਼ਿਲਕਾ ਫੇਰੀ ਦੌਰਾਨ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਵੀ ਕਰਣਗੇ।