ਗੁਰਦਾਸਪੁਰ, 9 ਸਤੰਬਰ ( )– ਕੋਵਿਡ -19 ਮਹਾਂਮਾਰੀ ਦੇ ਚੱਲਦਿਆ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਵਿਦਿਆਰਥੀਆ ਦੀ ਆਨ ਲਾਈਨ ਕਾਉਂਸਲਿੰਗ ਕੀਤੀ ਜਾ ਰਹੀ ਹੈ । ਇਸ ਲੜੀ ਦੇ ਤਹਿਤ ਅੱਜ ਜਿਲਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਸ਼੍ਰੀ ਪਰਸ਼ੋਤਮ ਸਿੰਘ ਵਲੋਂ ਜੂਮ ਐਪ ਰਾਹੀਂ ਤੇ ਬਾਬਾ ਅਜੈ ਸਿੰਘ ਖਾਲਸਾ ਕਾਲਜ ਦੇ ਵਿਦਿਆਰਥੀਆਂ ਦੀ ਕਾਊਂਸਿਲੰਗ ਕੀਤੀ ਗਈ । ਗ੍ਰੈਜੂਏਟ ਕਰ ਰਹੇ 43 ਵਿਦਿਆਰਥੀਆ ਨੇ ਇਸ ਕਾਊਂਸਲਿੰਗ ਪ੍ਰੋਗਰਾਮ ਵਿੱਚ ਹਿੱਸਾ ਲਿਆ ।
ਜਿਲਾ ਰੋਜਗਾਰ ਅਫਸਰ ਨੇ ਵਿਦਿਆਰਥੀਆ ਨੂੰ ਕੋਵਿਡ ਸਮੇਂ ਦੌਰਾਨ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਚਲਾਈਆ ਜਾ ਰਹੀਆ ਗਤੀਵਿਧੀਆ ਬਾਰੇ ਜਾਣਕਾਰੀ ਮੁਹਈਆ ਕਰਵਾਈ ਅਤੇ ਵਿਦਿਆਰਥੀਆ ਨੂੰ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਜਾਰੀ ਕੀਤੇ ਹੈਲਪ ਲਾਈ ਨੰਬਰ 81960-15208 ਅਤੇ ਈਮੇਲ ਬਾਰੇ ਜਾਣਕਾਰੀ ਦਿੱਤੀ । ਉਹਨਾਂ ਵਿਦਿਆਰਥੀਆ ਨੂੰ ਵਿਭਾਗ ਦੀ ਪੋਰਟਲ ਪੀ.ਜੀ.ਆਰ.ਕਾਮ ਤੇ ਆਪਣਾ ਨਾਮ ਰਜਿਸਟਰ ਕਰਨ ਲਈ ਪ੍ਰੇਰਿਤ ਕੀਤਾ ਅਤੇ ਮਿਤੀ 24.09.2020 ਤੋਂ ਲੈ ਕੇ ਮਿਤੀ 30.09.2020 ਤੱਕ ਲਗਾਏ ਜਾ ਰਹੇ ਮੇਲਿਆ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।
ਉਹਨਾਂ ਵਲੋਂ ਵਿਦਿਆਰਥੀਆ ਨੂੰ ਮੁਕਾਬਲੇ ਦੀਆ ਪ੍ਰੀਖਿਆ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਇੰਡੀਅਨ ਏਅਰ ਫੋਰਸ ਵਿੱਚ ਟੈਕਨੀਕਲ ਅਤੇ ਨਾਨ ਟੈਕਨੀਕਲ ਟਰੇਡ ਵਿੱਚ ਭਰਤੀ ਹੋਣ ਲਈ ਜਾਣਕਾਰੀ ਮੁਹਈਆ ਕਰਵਾਈ ਗਈ ਅਤੇ ਨਾਲ ਹੀ ਦੱਸਿਆ ਗਿਆ ਕਿ ਲੜਕੀਆ ਏਅਰ ਫੋਰਸ ਵਿੱਚ ਏ.ਐਫ-ਸੀ.ਏ.ਟੀ ਦੀ ਪ੍ਰੀਖਿਆ ਦੇ ਕੇ ਅਫਸਰ ਰੈਂਕ ਤੇ ਐਂਟਰੀ ਕਰ ਸਕਦੇ ਹਨ, ਜਿਸ ਵਿੱਚ ਉਹ ਫਲਾਈਗ ਅਤੇ ਗਰਾਉਂਡ ਡਿਉਟੀ ਜੁਆਇੰਨ ਕਰ ਸਕਦੇ ਹਨ। ਇਸ ਸੈਸ਼ਨ ਦੌਰਾਨ ਉਹਨਾਂ ਵਲੋਂ ਵਿਦਿਆਰਥੀਆ ਦੇ ਨਾਲ ਸਵਾਲ ਜੁਆਬ ਵੀ ਕੀਤੇ ਗਏ । ਉਹਨਾਂ ਦੇ ਨਾਲ ਕਾਲਜ ਦੇ ਪ੍ਰਿੰਸੀਪਲ ਅਤੇ ਲੈਕਚਰਾਰ ਮੈਡਮ ਸੁਖਪ੍ਰੀਤ ਵਲੋਂ ਵੀ ਵਿਦਿਆਰਥੀਆ ਨੂੰ ਜਾਣਕਾਰੀ ਮੁਹਈਆ ਕਰਵਾਈ ਗਈ ।