ਫਿਰੋਜ਼ਪੁਰ 11 ਅਗਸਤ 2021 ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ:ਰਾਜਿੰਦਰ ਅਰੋੜਾ ਦੀ ਅਗਵਾਈ ਵਿੱਚ ਜ਼ਿਲੇ ਅੰਦਰ ਸਿਹਤ ਸੇਵਾਵਾਂ ਨੂੰ ਬਿਹਤਰ ਬਨਾਉਣ ਲਈ ਨਿਰੰਤਰ ਉਪਰਾਲੇ ਜਾਰੀ ਹਨ। ਇਨ੍ਹਾਂ ਕੋਸ਼ਿਸ਼ਾਂ ਸਦਕਾ ਹੀ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦੋ ਮਾਹਿਰ ਡਾਕਟਰਾਂ ਨੇ ਆਪਣਾ ਕਾਰਜਭਾਰ ਸੰਬਾਲ ਲਿਆ ਹੈ। ਇਸ ਵਿਸ਼ੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਜ਼ਿਲਾ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ: ਭੁਪਿੰਦਰ ਕੌਰ ਨੇ ਦੱਸਿਆ ਕਿ ਹਸਪਤਾਲ ਵਿਖੇ ਜਨਰਲ ਸਰਜਨ ਡਾ: ਸ਼ਿਵਕਰਨ ਕੌਰ ਗਿੱਲ ਅਤੇ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ:ਕਨਿਸ਼ ਕਿੰਗਰਾ ਨੇ ਜੁਆਇਨ ਕਰ ਲਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਨਰਲ ਸਰਜਨ ਡਾ: ਸਿਵਕਰਨ ਗਿੱਲ ਨੇ ਹਾਲ ਹੀ ਵਿੱਚ ਹਸਪਤਾਲ ਵਿਖੇ ਬਰੈਸਟ ਕੈਂਸਰ ਰਿਮੂਵਲ ਸਰਜਰੀ ਕੀਤੀ ਹੈ ਅਤੇ ਆਰਥੋਪੀਡੀਸ਼ੀਅਨ ਡਾ: ਕਨਿਸ਼ ਕਿੰਗਰਾ ਹੱਡੀਆਂ ਦੇ ਹਰ ਤਰਾਂ ਦੇ ਇਲਾਜ਼,ਆਪਰੇਸ਼ਨਾਂ ਅਤੇ ਗੋਡੇ ਬਦਲਣ ਵਾਲੇ ਆਪਰੇਸ਼ਨਾਂ ਦੇ ਸਮਰੱਥ ਹਨ। ਉਨ੍ਹਾਂ ਲੋੜਵੰਦ ਜ਼ਿਲਾ ਨਿਵਾਸੀਆਂ ਨੂੰ ਜ਼ਿਲਾ ਹਸਪਤਾਲ ਵਿਖੇ ਉਪਲੱਬਧ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾੳਣ ਦੀ ਅਪੀਲ ਕੀਤੀ। ਇਸ ਅਵਸਰ ਤੇ ਜ਼ਿਲਾ ਟੀਕਾਕਰਨ ਅਫਸਰ ਡਾ:ਮੀਨਾਕਸ਼ੀ ਅਬਰੋਲ ਅਤੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ: ਸੁਸ਼ਮਾਂ ਠੱਕਰ ਵੀ ਮੌਜ਼ੂਦ ਸਨ।