ਜ਼ਿਲੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਡਾਕ ਬਕਾਇਆ ਨਾ ਰੱਖਣ ਦੀ ਹਦਾਇਤ

ਸਿਵਲ ਸਰਜਨ ਬਰਨਾਲਾ ਵੱਲੋਂ ਪੱਤਰ ਜਾਰੀ
ਬਰਨਾਲਾ, 10 ਜੂਨ 2021
ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਉਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਸਿਹਤ ਵਿਭਾਗ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਡਾਕ ਬਕਾਇਆ ਰਹਿਣ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ ਤੇ ਦਫਤਰੀ ਕੰਮ ਪ੍ਰਭਾਵਿਤ ਹੁੰਦਾ ਹੈ। ਇਸ ਵਾਸਤੇ ਸਿਵਲ ਸਰਜਨ ਦਫਤਰ ਦੇ ਸਮੂਹ ਪ੍ਰੋਗਰਾਮ ਅਫਸਰਾਂ, ਸਮੂਹ ਸੀਨੀਅਰ ਮੈਡੀਕਲ ਅਫਸਰ (ਸਿਵਲ ਹਸਪਤਾਲ ਬਰਨਾਲਾ, ਤਪਾ, ਧਨੌਲਾ ਤੇ ਮਹਿਲ ਕਲਾਂ), ਜ਼ਿਲਾ ਐਪਡੀਮਾਲੋਜਿਸਟ ਅਤੇ ਜ਼ਿਲਾ ਡਰੱਗ ਇੰਸਪੈਕਟਰ ਨੂੰ ਹਦਾਇਤ ਕੀਤੀ ਗਈ ਹੈ ਕਿ ਉਨਾਂ ਦੇ ਦਫਤਰਾਂ ਅਧੀਨ ਕੋਈ ਡਾਕ 7 ਦਿਨਾਂ ਤੋਂ ਜ਼ਿਆਦਾ ਪੈਂਡਿਗ ਨਾ ਹੋਵੇ।
ਇਸ ਸਬੰਧੀ ਜਾਰੀ ਪੱਤਰ ਰਾਹੀਂ ਹਦਾਇਤ ਕੀਤੀ ਗਈ ਹੈ ਕਿ ਜੇਕਰ ਕੋਈ ਵੀ ਡਾਕ 7 ਦਿਨਾਂ ਤੋਂ ਵੱਧ ਪੈਂਡਿਗ ਪਈ ਹੈ ਤਾਂ ਉਸ ਦਾ ਕਾਰਨ ਸਪੱਸ਼ਟ ਕੀਤਾ ਜਾਵੇ ਅਤੇ ਲਿਖਤੀ ਰਪ ਵਿੱਚ ਸਰਟੀਫਿਕੇਟ ਤੁਰੰਤ ਦਫਤਰ ਸਿਵਲ ਸਰਜਨ ਬਰਨਾਲਾ ਨੂੰ ਭੇਜਣਾ ਯਕੀਨੀ ਬਣਾਇਆ ਜਾਵੇ। ਸਿਵਲ ਸਰਜਨ ਬਰਨਾਲਾ ਨੇ ਕਿਹਾ ਸਿਹਤ ਵਿਭਾਗ ਤਨਦੇਹੀ ਤੇ ਜ਼ਿੰਮੇਵਾਰੀ ਨਾਲ ਲੋਕਾਂ ਦੀਆਂ ਸਿਹਤ ਸੇਵਾਵਾਂ ਲਈ ਆਪਣਾ ਕਾਰਜ ਕਰ ਰਿਹਾ ਹੈ ਤੇ ਲਗਾਤਾਰ ਕਰਦਾ ਰਹੇਗਾ।

Spread the love