ਗੁਰਦਾਸਪੁਰ , 5 ਜੂਨ 2021 ਸ੍ਰੀਮਤੀ ਰਮੇਸ਼ ਕੁਮਾਰੀ ਮਾਨਯੋਗ ਜ਼ਿਲ੍ਹਾ ਅਤੇ ਸ਼ੈਸਨ ਜੱਜ –ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੀ ਰਹਿਨੁਮਾਈ ਹੇਠ ਅਤੇ ਮੈਡਮ ਨਵਦੀਪ ਕੌਰ ਗਿੱਲ , ਸਿਵਲ ਜੱਜ (ਸੀਨੀਅਰ ਡਵੀਜ਼ਨ) –ਕਮ-ਸੀ.ਜੇ.ਐਮ. –ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ , ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਕਚਹਿਰੀਆਂ , ਗੁਰਦਾਸਪੁਰ ਵਿੱਚ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ । ਇਸ ਮੌਕੇ ਤੇ ਸ੍ਰੀ ਜਸਵਿੰਦਰ ਸਿੰਘ ਅਤੇ ਸ੍ਰੀ ਅਜੀਤ ਪਾਲ , ਵਧੀਕ ਜ਼ਿਲ੍ਹਾ ਅਤੇ ਸੈਸ਼ਨਜ ਜੱਜ, ਮੈਡਮ ਜਸਬੀਰ ਕੌਰ ਪ੍ਰਿੰਸੀਪਲ ਜੱਜ (ਫੈਮਿਲੀ ਕੋਰਟ) , ਸ੍ਰੀ ਮਦਨ ਲਾਲ, ਸਿਵਲ ਜੱਜ (ਸੀਨੀਅਰ ਡਵੀਜ਼ਨ), ਸ੍ਰੀ ਰਛਪਾਲ ਸਿੰਘ , ਚੀਫ ਜੁਡੀਸ਼ੀਅਲ ਮੈਜਿਸਟਰੇਟ , ਗੁਰਦਾਸਪੁਰ ਅਤੇ ਮਿਸ ਸੁਮਿਤ ਸਭਰਵਾਲ , ਐਡੀ : ਸਿਵਲ ਜੱਜ , ਸੀਨੀਅਰ ਡਵੀਜ਼ਨ , ਗੁਰਦਾਸਪੁਰ ਵੱਲੋਂ ਵੱਖ-ਵੱਖ ਕਿਸਮ ਦੇ ਪੌਦੇ ਜ਼ਿਲ੍ਹਾ ਕਚਾਹਿਰੀਆਂ, ਗੁਰਦਾਸਪੁਰ ਵਿਖੇ ਲਗਾਏ ਗਏ । ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਮੂਹ ਜੱਜ ਸਮੂਹ ਜੱਜ ਸਹਿਬਾਨਾਂ ਵੱਲੋਂ ਸ਼ੋਸ਼ਲ ਡਿਸਟੈਸਿੰਗ ਦਾ ਧਿਆਨ ਰੱਖਦਿਆਂ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ ।
ਇਸ ਮੌਕੇ ਤੇ ਸ੍ਰੀਮਤੀ ਰਮੇਸ਼ ਕੁਮਾਰੀ ਮਾਨਯੋਗ ਜ਼ਿਲ੍ਹਾ ਅਤੇ ਸ਼ੈਸਨ ਜੱਜ- ਕਮ-ਚੇਅਰਪਰਸਨ , ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ , ਗੁਰਦਾਸਪੁਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਾਤਾਵਰਣ ਦਿਵਸ ਇੱਕ ਅਜਿਹਾ ਦਿਨ ਹੈ, ਜੋ ਧਰਤੀ ਦੇ ਵਾਤਾਵਰਣ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਦਾ ਹੈ। ਵਾਤਾਵਰਣ ਦੀ ਸੁਰੱਖਿਆ ਲਈ ਕੀਤੇ ਜਾਣ ਵਾਲੇ ਯਤਨਾਂ ਅਤੇ ਵਿਚਾਰਾਂ ਨੂੰ ਅਮਲ ਵਿੱਚ ਲਿਆਉਣ ਲਈ ਜੋ ਦਿਨ ਮਨਾਇਆ ਜਾਂਦਾ ਹੈ, ਉਸ ਨੂੰ ਵਾਤਾਵਰਣ ਦਿਵਸ ਕਿਹਾ ਜਾਂਦਾ ਹੈ । ਇਹ ਦਿਨ ਵਾਤਾਵਰਣ ਨੂੰ ਵਧੀਆ ਬਣਾਉਣ ਲਈ ਅਤੇ ਮੌਜੂਦਾ ਵਾਤਾਵਰਣ ਦੇ ਹਾਲਤਾਂ ਨੂੰ ਧਿਆਨ ਦੇਣ ਦਾ ਦਿਨ ਹੈ । ਉਹਨਾਂ ਨੇ ਇਹ ਵੀ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਸਾਨੂੰ ਅੱਜ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜੋ ਸਾਡਾ ਵਾਤਾਵਰਣ ਵੱਧ ਤੋਂ ਵੱਧ ਸਾਫ ਸੁਥਰਾ ਰਹਿ ਸਕੇ ਅਤੇ ਕੋਰੋਨਾ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕੇ ।