ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵੱਲੋਂ ਪੀੜਤ ਮੁਆਵਜਾ ਕੇਸ ਵਿਚ ਪੀੜਤ ਦੀ ਪਤਨੀ ਤੇ ਬੱਚਿਆਂ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਮੁਆਵਜੇ ਦੇ ਰੂਪ ਵਿੱਚ ਦਿੱਤੀ

ਰੂਪਨਗਰ, 03 ਸਤੰਬਰ 2021
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਦੀ ਜ਼ਿਲ੍ਹਾਂ ਪੱਧਰੀ ਕਮੇਟੀ ਵੱਲੋਂ ਇੱਕ ਪੀੜਤ ਮੁਆਵਜਾ ਕੇਸ ਵਿਚ ਪੀੜਤ ਦੀ ਪਤਨੀ ਅਤੇ ਬੱਚਿਆਂ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਮੁਆਵਜੇ ਦੇ ਰੂਪ ਵਿੱਚ ਦਿੱਤੀ ਗਈ ਹੈ। ਸ੍ਰੀ ਮਾਨਵ, ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਨੇ ਇਸ ਸਬੰਧੀ ਦੱਸਿਆ ਕਿ ਪੰਜਾਬ ਵਿਕਟਿਮ ਕੰਪਨਸੇਸ਼ਨ ਸਕੀਮ 2011 ਤਹਿਤ ਮ੍ਰਿਤਕ ’ਤੇ ਨਿਰਭਰ ਵਿਅਕਤੀਆਂ ਨੂੰ ਇਹ ਮੁਆਵਜੇ ਦੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ।
ਇਸ਼ ਰਾਸ਼ੀ ਦਾ 60 ਫੀਸਦੀ ਹਿੱਸਾ ਮ੍ਰਿਤਕ ਦੀ ਪਤਨੀ ਅਤੇ ਇਸ ਦਾ ਬਾਕੀ ਹਿੱਸਾ ਮ੍ਰਿਤਕ ਦੇ ਬੱਚਿਆਂ ਦੇ ਬੈਂਕ ਖਾਤਿਆਂ ਵਿੱਚ ਫਿਕਸ ਡਿਪਾਜ਼ਿਟ ਦੇ ਰੂਪ ਵਿੱਚ ਅਦਾ ਕੀਤਾ ਗਿਆ। ਇਸ ਮੌਕੇ ਸਕੱਤਰ ਸਾਹਿਬ ਨੇ ਦੱਸਿਆ ਕਿ ਕਤਲ, ਤੇਜ਼ਾਬੀ ਹਮਲਾ, ਜ਼ਬਰ-ਜਨਾਹ, ਸਰੀਰਕ ਸ਼ੋਸ਼ਣ, ਭਰੂਣ ਨੁਕਸਾਨ, ਅਣਪਛਾਤੇ ਵਾਹਨ ਨਾਲ ਵਿਅਕਤੀ ਦੀ ਮੌਤ ਆਦਿ ’ਤੇ ਮੁਆਵਜ਼ੇ ਦਾ ਪ੍ਰਾਵਧਾਨ ਹੈ।

Spread the love