ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਕੋਵਿਡ-19 ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ 25 ਜੂਨ ਤੱਕ ਸਖ਼ਤੀ ਅਤੇ ਸਾਵਧਾਨੀ ਨਾਲ ਲਾਗੂ ਹੋਣਗੀਆਂ ਪਾਬੰਦੀਆਂ

ਪਾਬੰਦੀਆਂ ਦੌਰਾਨ ਸਾਰੀਆਂ ਦੁਕਾਨਾਂ/ਵਪਾਰਕ ਅਦਾਰੇ ਸਵੇਰੇ 09 ਵਜੇ ਤੋਂ ਸ਼ਾਮ 07 ਵਜੇ ਤੱਕ (ਸਿਵਾਏ ਹਫ਼ਤਾਵਾਰੀ ਕਰਫ਼ਿਊ ਸ਼ਨੀਵਾਰ ਰਾਤ 08:00 ਵਜੇ ਤੋਂ ਸੋਮਵਾਰ ਸਵੇਰੇ 05:00 ਵਜੇ ਤੱਕ) ਖੁੱਲ੍ਹੇ ਰਹਿਣਗੇ
ਜ਼ਰੂਰੀ ਵਸਤੂੂਆਂ ਦੀਆਂ ਦੁਕਾਨਾਂ ਜਿਵੇਂ ਕਿ ਮੈਡੀਕਲ, ਕੈਮਿਸਟ, ਦੁੱਧ/ਡੇਅਰੀ, ਫਲ, ਸਬਜ਼ੀਆਂ ਆਦਿ ਦੀਆਂ ਦੁਕਾਨਾਂ ਐਤਵਾਰ ਨੂੰ ਵੀ ਖੁੱਲ੍ਹੀਆਂ ਰਹਿਣਗੀਆਂ
ਤਰਨ ਤਾਰਨ, 16 ਜੂਨ 2021
ਪੰਜਾਬ ਸਰਕਾਰ ਵੱਲੋਂ ਕੋਵਿਡ-19 ਸਬੰਧੀ ਮਿਤੀ 16 ਜੂਨ, 2021 ਤੋਂ 25 ਜੂਨ, 2021 ਤੱਕ ਪਾਬੰਦੀਆਂ ਲਗਾਉਣ ਸਬੰਧੀ ਹਦਾਇਤਾਂ ਪ੍ਰਾਪਤ ਹੋਈਆਂ ਹਨ।
ਇਸ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ, ਆਈ. ਏ. ਐੱਸ., ਵੱਲੋਂ ਸੀ. ਆਰ. ਪੀ. ਸੀ. ਦੀ ਧਾਰਾ 144 ਅਤੇ ਰਾਸ਼ਟਰੀ ਆਪਦਾ ਪ੍ਰਬੰਧਨ ਐਕਟ, 2005 ਵਿੱਚ ਦਿੱਤੇ ਗਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤੇ ਗਏ ਹਨ।
1. ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਕੋਵਿਡ-19 ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਹੇਠ ਲਿਖੇ ਅਨੁਸਾਰ ਪਾਬੰਦੀਆਂ ਮਿਤੀ 16 ਜੂਨ, 2021 ਤੋਂ 25 ਜੂਨ, 2021 ਤੱਕ ਸਖ਼ਤੀ ਅਤੇ ਸਾਵਧਾਨੀ ਨਾਲ ਲਾਗੂ ਹੋਣਗੀਆਂ।
ਰੋਜ਼ਾਨਾ ਰਾਤ ਦਾ ਕਰਫਿਊ ਰਾਤ 08:00 ਵਜੇ ਤੋਂ ਸਵੇਰੇ 05:00 ਵਜੇ ਤੱਕ ਅਤੇ ਐਤਵਾਰ ਦਾ ਕਰਫਿਊ (ਸ਼ਨੀਵਾਰ ਰਾਤ 08:00 ਵਜੇ ਤੋਂ ਸੋਮਵਾਰ ਸਵੇਰੇ 05:00 ਵਜੇ ਤੱਕ) ਲਾਗੂ ਰਹੇਗਾ, ਪਰ ਜ਼ਰੂਰੀ ਸੇਵਾਵਾਂ ਅਤੇ ਲੜੀ ਨੰਬਰ 2, ਦੇ ਹੇਠਾਂ ਦਰਜ ਸੇਵਾਵਾਂ ‘ਤੇ ਕਰਫਿਊ ਦੌਰਾਨ ਕੋਈ ਰੋਕ ਨਹੀਂ ਹੋਵੇਗੀ
ਸਾਰੇ ਰੈਸਟੋਰੈਂਟ (ਸਮੇਤ ਹੋਟਲਾਂ ਵਿੱਚ), ਕੈਫੇ, ਕੋਫੀ ਸ਼ੋਪ, ਫਾਸਟ ਫੂਡ ਆਉਟਲੈਟਸ, ਢਾਬੇ, ਆਦਿ, ਸਿਨੇਮਾ, ਜਿੰਮ, ਅਜਾਇਬ ਘਰ ਸਮੱਰਥਾ ਦੀ 50 ਪ੍ਰਤੀਸ਼ਤ ਗਿਣਤੀ ‘ਤੇ ਖੋਲ੍ਹੇ ਜਾ ਸਕਦੇ ਹਨ, ਪਰ ਸ਼ਰਤ ਇਹ ਹੈ ਕਿ ਸਾਰੇ ਕਰਮਚਾਰੀਆਂ ਵੱਲੋਂ ਘੱਟੋ-ਘੱਟ ਇੱਕ ਡੋਜ਼ ਵੈਕਸੀਨੇਸ਼ਨ ਦੀ ਲਗਵਾਈ ਗਈ ਹੋਵੇ।
ਬਾਰ, ਪੱਬ ਅਤੇ ਅਹਾਤੇ ਬੰਦ ਰਹਿਣਗੇ।ਸਾਰੇ ਵਿਦਿਅਕ ਸੰਸਥਾਵਾਂ ਜਿਵੇਂ ਕਿ ਸਕੂਲ ਅਤੇ ਕਾਲਜ ਬੰਦ ਰਹਿਣਗੇ।50 ਤੋਂ ਵੱਧ ਵਿਅਕਤੀਆਂ ਦੇ ਇਕੱਠ ਤੇ ਪਾਬੰਦੀ ਹੋਵੇਗੀ, ਸਮੇਤ ਵਿਆਹ/ਸੰਸਕਾਰ।ਏ. ਸੀ. ਤੋਂ ਬਿਨ੍ਹਾਂ ਬੱਸਾਂ ਸਮੱਰਥਾ ਅਨੁਸਾਰ ਚੱਲ ਸਕਦੀਆਂ ਹਨ, ਪਰ ਬੱਸ ਅੰਦਰ ਖੜ੍ਹ ਹੋ ਕੇ ਸਫਰ ਕਰਨ ਦੀ ਮਨਾਹੀ ਹੋਵੇਗੀ। ਏ. ਸੀ. ਬੱਸਾਂ ਵੱਧ ਤੋਂ ਵੱਧ 50 ਪ੍ਰਤੀਸ਼ਤ ਸਮੱਰਥਾ ਨਾਲ ਚੱਲ ਸਕਦੀਆਂ ਹਨ।
2. ਛੋਟਾਂ: ਹੇਠ ਲਿਖੇ ਅਨੁਸਾਰ ਗਤਿਵਿਧੀਆਂ/ਸੰਸਥਾਵਾਂ ਨੂੰ ਕੋਵਿਡ-19 ਦੀਆਂ ਹਦਾਇਤਾਂ ਦੀ ਸਾਰੇ ਸਬੰਧਤਾਂ ਵੱਲੋਂ ਪਾਲਣਾ ਦੇ ਤਹਿਤ ਕੋਵਿਡ ਦੀਆਂ ਪਾਬੰਦੀਆਂ ਤੋਂ ਛੋਟ ਹੋਵੇਗੀ।
ਹਸਪਤਾਲ, ਵੈਟਨਰੀ ਹਸਪਤਾਲ ਅਤੇ ਸਾਰੀਆਂ ਸੰਸਥਾਵਾਂ (ਪਬਲਿਕ ਅਤੇ ਪ੍ਰਾਈਵੇਟ ਸੈਕਟਰ) ਦਵਾਈਆਂ ਅਤੇ ਮੈਡੀਕਲ ਉਪਕਰਣ ਦੇ ਨਿਰਮਾਣ ਅਤੇ ਸਪਲਾਈ ਨਾਲ ਸਬੰਧਤ। ਨਿਰਮਾਣ ਅਤੇ ਵੰਡ ਇਕਾਈਆਂ ਜਿਵੇਂ ਕਿ ਡਿਸਪੈਂਸਰੀਆਂ, ਕੈਮੀਸਟ, ਫਾਰਮੇਸੀ (ਸਮੇਤ ਜਨ ਔਸ਼ਧੀ ਕੇਂਦਰ), ਪ੍ਰਯੋਗਸ਼ਾਲਾਵਾਂ, ਫਾਰਮਾਸਿਊਟੀਕਲ ਰਿਸਰਚ ਲੈਬ, ਕਲੀਨਿਕ, ਨਰਸਿੰਗ ਹੋਮ, ਐਂਬੂਲੈਂਸ, ਆਦਿ। ਇਨ੍ਹਾਂ ਅਦਾਰਿਆਂ ਦੇ ਸਾਰੇ ਕਰਮਚਾਰੀਆਂ ਨੂੰ ਪਛਾਣ ਪੱਤਰਾਂ ਦੇ ਅਧਾਰ ‘ਤੇ ਆਉਣ-ਜਾਣ ਦੀ ਆਗਿਆ ਹੋਵੇਗੀ।
ਜ਼ਰੂਰੀ ਸੇਵਾਵਾਂ ਦੀ ਸਪਲਾਈ ਨਾਲ ਸਬੰਧਤ ਦੁਕਾਨਾਂ, ਦੁੱਧ, ਡੇਅਰੀ ਅਤੇ ਪੋਲਟਰੀ ਉਤਪਾਦ ਜਿਵੇਂ ਕਿ ਅੰਡੇ, ਮੀਟ, ਆਦਿ ਅਤੇ ਸਬਜ਼ੀਆਂ, ਫਲ ਆਦਿ।
ਉਦਯੋਗਿਕ ਪਦਾਰਥ ਸਮੇਤ ਕੱਚਾ ਮਾਲ ਵੇਚਣ ਵਾਲੀਆਂ ਦੁਕਾਨਾਂ/ਸੰਸਥਾਵਾਂ, – ਸਮੇਤ ਨਿਰਯਾਤ ਅਤੇ ਆਯਾਤ ਦੀਆਂ ਗਤੀਵਿਧੀਆਂ ਨਾਲ ਸਬੰਧਤ ਦੁਕਾਨਾਂ/ਸੰਸਥਾਵਾਂ।
ਮੱਛੀ ਪਾਲਣ ਨਾਲ ਸਬੰਧਤ ਗਤੀਵਿਧੀਆਂ/ਸੰਸਥਾਵਾਂ ਜਿਵੇਂ ਕਿ ਮੱਛੀ, ਮੀਟ ਅਤੇ ਇਸ ਦੇ ਉਤਪਾਦ ਨਾਲ ਸਬੰਧਤ ਸਮੇਤ ਮੱਛੀ ਦੇ ਬੀਜ ਦੀ ਸਪਾਲਈ।
ਹਵਾਈ, ਰੇਲਾਂ ਅਤੇ ਬੱਸਾਂ ਰਾਂਹੀ ਸਫਰ ਕਰਨ ਵਾਲੇ ਯਾਤਰੀਆਂ ਨੂੰ ਇਕ ਜਗ੍ਹਾਂ ਤੋਂ ਦੂਜੀ ਜਗ੍ਹਾਂ ਤੇ ਜਾਣ ਲਈ ਯਾਤਰਾ ਨਾਲ ਸਬੰਧਤ ਦਸਤਾਵੇਜ਼ ਦਿਖਾਉਣ ਤੇ। ਸਾਰੇ ਵਾਹਨਾਂ/ਵਿਅਕਤੀਆਂ ਦੀ ਅੰਤਰ ਅਤੇ ਅੰਤਰ-ਰਾਜ ਆਵਾਜਾਈ ਜ਼ਰੂਰੀ ਅਤੇ ਗੈਰ-ਜ਼ਰੂਰੀ ਚੀਜ਼ਾਂ ਲਿਜਾਣ ਵਾਲੇ।
ਈ-ਕਮਰਸ ਰਾਹੀਂ ਜ਼ਰੂਰੀ ਚੀਜ਼ਾਂ ਜਿਵੇਂ ਫੂਡ, ਫਾਰਮਾਸਿਊਟਿਕਲਜ਼, ਮੈਡੀਕਲ ਉਪਕਰਣ, ਆਦਿ ਦੀ ਡਿਲਿਵਰੀ।
ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿੱਚ ਉਸਾਰੀ ਦੀਆਂ ਗਤੀਵਿਧੀਆਂ।
ਖੇਤੀਬਾੜੀ ਸਮੇਤ ਖਰੀਦ, ਬਾਗਬਾਨੀ, ਪਸ਼ੂ ਪਾਲਣ ਅਤੇ ਵੈਟਨਰੀ ਸੇਵਾਵਾਂ।
ਵੱਖ-ਵੱਖ ਥਾਵਾਂ ਤੇ ਕੋਵਿਡ ਟੀਕਾਕਰਣ ਕੈਂਪ।
ਹੇਠ ਲਿਖੇ ਨਿਰਮਾਣ ਉਦਯੋਗ ਅਤੇ ਸੇਵਾਵਾਂ ਦੀਆਂ ਗਤੀਵਿਧੀਆਂ ਨਾਲ ਸਬੰਧਤ ਕਰਮਚਾਰੀਆਂ/ਕਾਮਿਆਂ ਅਤੇ ਉਨ੍ਹਾਂ ਨੂੰ ਲਿਜਾਣ ਵਾਲੇ ਵਾਹਨਾਂ ਨੂੰ ਮਾਲਕਾਂ ਪਾਸੋਂ ਲੋੜੀਂਦੀ ਪ੍ਰਵਾਨਗੀ ਦਿਖਾਉਣ ‘ਤੇ 
ਦੂਰ ਸੰਚਾਰ, ਇੰਟਰਨੈੱਟ ਸੇਵਾਵਾਂ, ਪ੍ਰਸਾਰਣ ਅਤੇ ਕੇਬਲ ਸੇਵਾਵਾਂ, ਆਈ.ਟੀ ਅਤੇ ਆਈ.ਟੀ ਯੋਗ ਸੇਵਾਵਾਂ।
ਪੈਟਰੋਲ ਪੰਪ ਅਤੇ ਪੈਟਰੋਲੀਅਮ ਉਤਪਾਦ, ਐਲ.ਪੀ.ਜੀ, ਪੈਟਰੋਲੀਅਮ ਅਤੇ ਗੈਸ ਪ੍ਰਚੂਨ ਅਤੇ ਸਟੋਰੇਜ ਆਊਟਲੈਂਟਸ, ਕੋਲਾ, ਲੱਕੜ ਅਤੇ ਹੋਰ ਫਿਊਲਜ਼।
ਬਿਜਲੀ ਉਤਪਾਦਨ, ਸੰਚਾਰਣ ਅਤੇ ਵੰਡ ਯੂਨਿਟ ਅਤੇ ਸੇਵਾਵਾਂ।
ਕੋਲਡ ਸਟੋਰੇਜ ਅਤੇ ਗੋਦਾਮ ਸੇਵਾਵਾਂ।
ਪ੍ਰਾਇਵੇਟ ਸਕਿਊਰਟੀ ਸੇਵਾਵਾਂ।
ਖੇਤ ਵਿੱਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੁਆਰਾ ਖੇਤੀਬਾੜੀ ਨਾਲ ਸਬੰਧਤ ਕਾਰਜ।
ਸਾਰੇ ਬੈਂਕਿੰਗ/ਆਰ. ਬੀ. ਆਈ ਸੇਵਾਵਾਂ, ਏ. ਟੀ. ਐੱਮ, ਕੈਸ਼ ਵੈਨਾਂ ਅਤੇ ਕੈਸ਼ ਹੈਂਡਲਿੰਗ/ਵੰਡ ਸੇਵਾਵਾਂ।
3. ਪਾਬੰਦੀਆਂ ਦੌਰਾਨ ਸਾਰੀਆਂ ਦੁਕਾਨਾਂ/ਵਪਾਰਕ ਅਦਾਰੇ ਸਵੇਰੇ 09 ਵਜੇ ਤੋਂ ਸ਼ਾਮ 07 ਵਜੇ ਤੱਕ (ਸਿਵਾਏ ਹਫ਼ਤਾਵਾਰੀ ਕਰਫ਼ਿਊ ਸ਼ਨੀਵਾਰ ਰਾਤ 08:00 ਵਜੇ ਤੋਂ ਸੋਮਵਾਰ ਸਵੇਰੇ 05:00 ਵਜੇ ਤੱਕ) ਖੁੱਲ੍ਹੇ ਰਹਿਣਗੇ ਅਤੇ ਜ਼ਰੂਰੀ ਵਸਤੂੂਆਂ ਦੀਆਂ ਦੁਕਾਨਾਂ ਜਿਵੇਂ ਕਿ ਮੈਡੀਕਲ, ਕੈਮਿਸਟ, ਦੁੱਧ/ਡੇਅਰੀ, ਫਲ, ਸਬਜ਼ੀਆਂ ਆਦਿ ਦੀਆਂ ਦੁਕਾਨਾਂ ਐਤਵਾਰ ਨੂੰ ਵੀ ਖੁੱਲ੍ਹੀਆਂ ਰਹਿਣਗੀਆਂ।
4. ਸਾਰੇ ਸਬੰਧਤ ਅਧਿਕਾਰੀ ਜ਼ਿਲ੍ਹੇ ਵਿੱਚ ਭਾਰਤ ਸਰਕਾਰ/ਰਾਜ ਸਰਕਾਰ ਵੱਲੋਂ ਕੋਵਿਡ-19 ਸਬੰਧੀ ਜਾਰੀ ਦਿਸ਼ਾ-ਨਿਰਦੇਸ਼ ਜਿਵੇਂ ਕਿ ਘੱਟੋ ਘੱਟ 6 ਫੁੱਟ ਦੀ ਸਮਾਜਿਕ/ਸਰੀਰਕ ਦੂਰੀ ਦੇ ਨਿਯਮ (ਦੋ ਗਜ਼ ਦੀ ਦੂਰੀ), ਕੋਵਿਡ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਤੇ ਜ਼ੁਰਮਾਨੇ ਲਗਾਉਣਾ ਜਿਵੇਂ ਮਾਸਕ ਨਾ ਪਹਿਨਣਾ ਅਤੇ ਜਨਤਕ ਥਾਵਾਂ ਤੇ ਥੁੱਕਣਾ ਆਦਿ ਨੂੰ ਲਾਗੂ ਕਰਵਾਉਣ ਦੇ ਪਾਬੰਦ ਹੋਣਗੇ ।
ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਵਿਰੁੱਧ ਆਪਦਾ ਪ੍ਰਬੰਧਨ ਕਾਨੂੰਨ 2005 ਦੀ ਧਾਰਾ 51 ਤੋਂ 60 ਦੇ ਅਨੁਸਾਰ ਅਤੇ ਆਈ. ਪੀ. ਸੀ ਦੀ ਧਾਰਾ 188 ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Spread the love