ਜ਼ਿਲ੍ਹਾ ਤਰਨ ਤਾਰਨ ਵਿੱਚ 18 ਤੋਂ 44 ਸਾਲ ਉਮਰ ਵਰਗ ਦੇ ਕੋਮੋਰਬਿਡ ਕੰਡੀਸ਼ਨ ਵਾਲੇ ਵਿਅਕਤੀਆਂ ਦਾ ਟੀਕਾਕਰਣ ਸ਼ੁਰ-ਡਿਪਟੀ ਕਮਿਸ਼ਨਰ

ਵੱਖ-ਵੱਖ ਥਾਵਾਂ ‘ਤੇ ਆਯੋਜਿਤ ਕੀਤੇ ਗਏ ਵਿਸ਼ੇਸ ਕੈਂਪਾਂ ਦੌਰਾਨ 2026 ਵਿਅਕਤੀਆਂ ਨੂੰ ਲਗਾਈ ਗਈ ਵੈਕਸੀਨ
ਤਰਨ ਤਾਰਨ, 14 ਮਈ 2021
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 18 ਤੋਂ 44 ਸਾਲ ਉਮਰ ਵਰਗ ਦੇ ਕੋਮੋਰਬਿਡ ਕੰਡੀਸ਼ਨ ਵਾਲੇ ਵਿਅਕਤੀਆਂ ਦਾ ਕੋਵਿਡ ਟੀਕਾਕਰਣ ਅੱਜ ਤੋਂ ਸ਼ੁਰੂ ਹੋ ਗਿਆ ਹੈ।ਜਿਲ੍ਹਾ ਤਰਨ ਤਾਰਨ ਵੈਕਸੀਨ ਲਗਾਉਣ ਲਈ ਅੱਜ ਵੱਖ-ਵੱਖ ਥਾਵਾਂ ‘ਤੇ ਆਯੋਜਿਤ ਕੀਤੇ ਗਏ ਵਿਸ਼ੇਸ ਕੈਂਪਾਂ ਦੌਰਾਨ 2026 ਵਿਅਕਤੀਆਂ ਨੂੰ ਵੈਕਸੀਨ ਲਗਾਈ ਗਈ, ਜਿੰਨ੍ਹਾਂ ਵਿੱਚ 1164 ਵਿਅਕਤੀ 18 ਤੋਂ 44 ਸਾਲ ਉਮਰ ਵਰਗ ਦੇ ਕੋਮੋਰਬਿਡ ਕੰਡੀਸ਼ਨ ਵਾਲੇ ਅਤੇ ਉਸਾਰੀ ਕਾਮੇ ਸ਼ਾਮਿਲ ਹਨ। ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ 18 ਤੋਂ 44 ਸਾਲ ਉਮਰ ਵਰਗ ਦੇ ਪਹਿਲੇ ਪੜਾਅ ਵਿਚ ਉਸਾਰੀ ਕਾਮੇ ਅਤੇ ਮਜ਼ਦੂਰ ਵਰਗ ਲਈ ਟੀਕਾਕਰਣ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਦਕਿ ਹੁਣ ਇਸੇ ਲੜੀ ਵਿਚ ਵਿਸਥਾਰ ਕਰਦਿਆਂ 18 ਤੋਂ 44 ਸਾਲ ਉਮਰ ਵਰਗ ਦੇ ਅਜਿਹੇ ਲੋਕਾਂ ਦਾ ਟੀਕਾਕਰਣ ਕੀਤਾ ਜਾ ਰਿਹਾ ਹੈ ਜੋ ਪਹਿਲਾਂ ਤੋਂ ਹੀ ਕਿਸੇ ਬੀਮਾਰੀ ਨਾਲ ਪੀੜਤ ਹਨ।
ਉਨ੍ਹਾਂ ਦੱਸਿਆ ਕਿ ਲਿਸਟ ਦੇ ਅਨੁਸਾਰ ਜੇਕਰ 18 ਤੋਂ 44 ਸਾਲ ਦਾ ਕੋਈ ਵਿਅਕਤੀ ਦਿਲ ਦੀ ਬੀਮਾਰੀ ਜਿਵੇਂ ਕਿ ਕਾਰਡਿਅਕ ਟ੍ਰਾਂਸਪਲਾਂਟ, ਹਾਰਟ ਫੇਲੀਅਰ ਦੇ ਕੇਸ ਵਿਚ ਪਿਛਲੇ ਇੱਕ ਸਾਲ ਦੌਰਾਨ ਹਸਪਤਾਲ ਵਿਚ ਦਾਖਲ ਰਹਿ ਚੁੱਕਾ ਹੋਏ, ਸ਼ੂਗਰ, ਜਮਾਂਦਰੂ ਹਿਰਦੇ ਰੋਗ, ਹਾਈਪਰਟੈਂਸ਼ਨ, ਕੈਂਸਰ, ਐਚ.ਆਈ.ਵੀ. ਸੰਕ੍ਰਮਣ ਨਾਲ ਪੀੜਤ,ਕਿਡਨੀ, ਸਿਰਓਸਿਸ, ਲੀਵਰ ਦੀ ਬੀਮਾਰੀ ਨਾਲ ਗ੍ਰਸਤ ਜਾਂ ਟ੍ਰਾਂਸਪਲਾਟ ਹੋਇਆ ਹੋਵੇ,ਗੰਭੀਰ ਸਾਹ ਦਾ ਰੋਗੀ, ਦਿਵਿਯਾਂਗ ਰੋਗੀ, ਮੋਟਾਪਾ, ਐਸਿਡ ਅਟੈਕ ਪੀੜਤ ਜਿਹੜਾ ਕਿ ਰੈਸਪੀਰੇਟਰੀ ਸਿਸਟਮ ਨਾਲ ਸੰਬੰਧਤ ਹੈ, ਐਂਜਾਈਨਾ, ਸਿਕਲ ਸੈੱਲ ਡਿਜੀਜ ਜਾਂ ਬੌਨ ਮੈਰੋ ਟ੍ਰਾਂਸਪਲਾਂਟ ਵਾਲਾ ਰੋਗੀ ਆਦਿ ਨੇ ਟੀਕਾਕਰਣ ਕਰਵਾਉਣਾ ਹੈ ਤਾਂ ਉਕਤ ਕੇਸ ਵਿਚ ਟੀਕਾਕਰਣ ਕਰਵਾਉਣ ਲਈ 18 ਤੋਂ 44 ਸਾਲ ਦੇ ਕੋਮੋਰਬਿਡ ਕੰਡੀਸ਼ਨ ਵਾਲੇ ਵਿਅਕਤੀ ਨੂੰ ਆਪਣੀ ਬੀਮਾਰੀ ਨਾਲ ਸੰਬੰਧਤ ਡਾਕਟਰ ਦੀ ਪ੍ਰੀਸਕ੍ਰਿਪਸ਼ਨ ਲੈ ਕੇ ਆਉਣਾ ਜ਼ਰੂਰੀ ਹੈ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਤਰਨ ਤਾਰਨ ਡਾ. ਵਰਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਿਹਤ ਕੇਂਦਰਾਂ ਕੋਵਿਡ-19 ਸਬੰਧੀ ਵੈਕਸੀਨ ਮੁਫ਼ਤ ਲਗਾਈ ਜਾ ਰਹੀ ਹੈ।ਇਸ ਤੋਂ ਇਲਾਵਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿਸ਼ੇਸ ਵਰਗਾਂ ਦੇ ਵਿਅਕਤੀਆਂ ਨੂੰ ਵੈਕਸੀਨ ਲਗਾਉਣ ਲਈ ਵਿਸ਼ੇਸ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ।ਉਨ੍ਹਾਂ ਲੋਕਾਂ ਨੂੰ ਇਸ ਟੀਕਾਕਰਨ ਮੁਹਿੰਮ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ।

Spread the love