ਤਰਨ ਤਾਰਨ, 19 ਜੁਲਾਈ 2021
ਜ਼ਿਲ੍ਹਾ ਤਰਨ ਤਾਰਨ ਵਿੱਚ ਕੋਵਾਸ਼ੀਲਡ ਵੈਕਸੀਨ 21 ਜੁਲਾਈ, 2021 ਤੋਂ ਬਾਅਦ ਲਗਾਈ ਜਾਵੇਗੀ।ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਵਾਸ਼ੀਲਡ ਵੈੱਕਸੀਨ ਸਟਾਕ ਨਾ ਹੋਣ ਕਰਕੇ ਇਹ ਵੈਕਸੀਨ ਮਿਤੀ 21 ਜੁਲਾਈ, 2021 ਤੋਂ ਬਾਅਦ ਵੈਕਸੀਨ ਦੀ ਸਪਲਾਈ ਹੈੱਡਕੁਆਰਟਰ ਤੋਂ ਆਉਣ ਤੋਂ ਬਾਅਦ ਹੀ ਲਗਾਈ ਜਾਵੇਗੀ।
ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹਾ ਤਰਨ ਤਾਰਨ ਵਿੱਚ ਵੱਖ-ਵੱਖ ਸਥਾਨਾਂ ‘ਤੇ ਵਿਸ਼ੇਸ ਕੈਂਪ ਲਗਾ ਕੇ ਕੋਵੈਕਸੀਨ ਅਤੇ ਕੋਵਾਸ਼ੀਲਡ ਵੈਕਸੀਨ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ ਤਾਂ ਜੋ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ । ਉਹਨਾਂ ਜ਼ਿਲ੍ਹੇ ਦੇ ਵਸਨੀਕਾਂ ਨੂੰ ਸਿਹਤ ਵਿਭਾਗ ਦਾ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਕੋਵਾਸ਼ੀਲਡ ਵੈਕਸੀਨ ਆਉਣ ‘ਤੇ ਲੋਕਾਂ ਨੂੰ ਪ੍ਰੈੱਸ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਦੁਆਰਾ ਸੂਚਿਤ ਕਰ ਦਿੱਤਾ ਜਾਵੇਗਾ ।