ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਕੋਵਿਡ ਵੈਕਸੀਨ ਲਗਾਉਣ ਪ੍ਰਤੀ ਕੀਤਾ ਜਾ ਰਿਹਾ ਜਾਗਰੂਕ-ਸਿਵਲ ਸਰਜਨ

ਦੁਕਾਨਦਾਰਾਂ, ਦੋਧੀਆਂ, ਮਕੈਨਿਕਾਂ ਅਤੇ ਸਰਕਾਰ ਵੱਲੋਂ ਨਿਰਧਾਰਿਤ ਕੈਟਾਗਰੀਆਂ ਦੇ ਯੋਗ ਲਾਭਪਾਤਰੀਆਂ ਨੂੰ ਆਪਣਾ ਕੋਵਿਡ ਟੀਕਾਕਰਨ ਕਰਵਾਉਣ ਦੀ ਅਪੀਲ
ਐਤਵਾਰ ਨੂੰ ਸ੍ਰੀ ਗੁਰੂ ਅਰਜਨ ਦੇਵ ਸਰਾਂ ਵਿਖੇ ਹੋਵੇਗਾ ਕੋਵਿਡ-19 ਵੈਕਸੀਨ ਸਬੰਧੀ ਵਿਸ਼ੇਸ ਕੈਂਪ ਦਾ ਆਯੋਜਨ
ਤਰਨ ਤਾਰਨ, 05 ਜੂਨ 2021
ਕੋਰੋਨਾ ਵਾਇਰਸ ਦੇ ਵੱਧਦੇ ਹੋਏ ਕੇਸਾਂ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਸਰਗਰਮ ਹੈ, ਜਿਸ ਕਰਕੇ ਵੱਧ ਤੋਂ ਵੱਧ ਕੋਰੋਨਾ ਟੈੱਸਟ ਕੀਤੇ ਜਾ ਰਹੇ ਹਨ ਅਤੇ ਵੈਕਸੀਨੇਸ਼ਨ ਮੁਹਿੰਮ ਵਿੱਚ ਤੇਜ਼ੀ ਲਿਆਈ ਜਾ ਰਹੀ ਹੈ ਤੇ ਲੋਕਾਂ ਨੂੰ ਕੋਵਿਡ ਵੈਕਸੀਨ ਲਗਾਉਣ ਪ੍ਰਤੀ ਜਾਗਰੂਕਤ ਕੀਤਾ ਜਾ ਰਿਹਾ ਹੈ ।
ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 10 ਸਥਾਨਾਂ, ਸਰਕਾਰੀ ਹਾਈ ਸਕੂਲ ਐੱਸ. ਡੀ. ਐੱਚ ਖ਼ਡੂਰ ਸਾਹਿਬ, ਸਰਕਾਰੀ ਹਾਈ ਸਕੂਲ ਝਬਾਲ, ਸਰਕਾਰੀ ਹਾਈ ਸਕੂਲ ਘਰਿਆਲਾ, ਡੇਰਾ ਰਾਧਾ ਸੁਆਮੀ ਭਿੱਖੀਵਿੰਡ, ਸਰਕਾਰੀ ਹਾਈ ਸਕੂਲ ਖ਼ੇਮਕਰਨ , ਐੱਸ. ਡੀ. ਐੱਮ ਦਫ਼ਤਰ ਤਰਨ ਤਾਰਨ, ਸਰਕਾਰੀ ਹਾਈ ਸਕੂਲ ਝਬਾਲ, ਸਰਕਾਰੀ ਹਾਈ ਸਕੂਲ ਮੀਆਵਿੰਡ, ਸਰਕਾਰੀ ਹਾਈ ਸਕੂਲ ਸਰਹਾਲੀ, ਸਰਕਾਰੀ ਹਾਈ ਸਕੂਲ ਘਰਿਆਲਾ, ਅਤੇ ਗੋਰਮਿੰਟ ਹਾਈ ਸਕੂਲ ਕੈਰੋ ਵਿਖੇ ਕੋਵਿਡ-19 ਸਬੰਧੀ ਮੁਫ਼ਤ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ ।
ਸਿਵਲ ਸਰਜਨ ਵੱਲੋਂ ਵੈਕਸੀਨੇਸ਼ਨ ਕਰਵਾਉਣ ਲਈ ਆਮ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਗਿਆ ਕਿ ਵੈਕਸੀਨੇਸ਼ਨ ਰਾਹੀਂ ਹੀ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ । ਇਸ ਮੌਕੇ ਉਨ੍ਹਾਂ ਵੱਲੋਂ ਦੁਕਾਨਦਾਰਾਂ, ਦੁਕਾਨਾਂ ਦੇ ਕੰਮ ਕਰਦੇ ਵਿਅਕਤੀਆਂ, ਦੋਧੀਆਂ ਅਤੇ ਮਕੈਨਿਕਾਂ ਨੂੰ ਅਪੀਲ ਕੀਤੀ ਗਈ ਕਿ ਵੈਕਸੀਨੇਸ਼ਨ ਮੁਹਿੰਮ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਂਦੇ ਹੋਏ ਉਹ ਆਪਣਾ ਟੀਕਾਕਰਨ ਜ਼ਰੂਰ ਕਰਵਾਉਣ ।
ਇਸ ਦੇ ਨਾਲ ਹੀ ਡਾ. ਰੋਹਿਤ ਮਹਿਤਾ ਨੇ ਕਿਹਾ ਕਿ ਕੋਵਿਡ ਟੀਕਾਕਰਨ ਉਪਰੰਤ ਵੀ 5 ਕੋਵਿਡ ਅਨੁਰੂਪ ਵਿਵਹਾਰਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ, ਇਸ ਲਈ ਸਹੀ ਢੰਗ ਨਾਲ ਮਾਸਕ ਪਹਿਣੋ, ਸਾਬਣ ਅਤੇ ਪਾਣੀ ਨਾਲ ਸਮੇਂ ਸਮੇਂ ਤੇ ਹੱਥ ਧੋਵੋ ਜਾਂ ਸੈਨੇਟਾਈਜ਼ ਕਰੋ, ਘੱਟ ਤੋਂ ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖੋ, ਜੇਕਰ ਤੁਹਾਨੂੰ ਕੋਈ ਲੱਛਣ ਹੈ ਤਾਂ ਤੁਰੰਤ ਖ਼ੁਦ ਨੂੰ ਵੱਖਰਾ ਰੱਖੋ, ਲੱਛਣ ਹੋਵੇ ਤਾਂ ਆਪਣਾ ਟੈੱਸਟ ਕਰਵਾਓ ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀਕਾਕਰਨ ਅਫ਼ਸਰ ਤਰਨ ਤਾਰਨ ਡਾ. ਵਰਿੰਦਰ ਕੌਰ ਨੇ ਦੱਸਿਆ ਕਿ 06 ਜੂਨ ਦਿਨ ਐਤਵਾਰ ਨੂੰ ਦਰਬਾਰ ਸਾਹਿਬ ਤਰਨ ਤਾਰਨ ਸ੍ਰੀ ਗੁਰੂ ਅਰਜਨ ਦੇਵ ਸਰਾਂ ਵਿਖੇ ਕੋਵਿਡ-19 ਵੈਕਸੀਨ ਸਬੰਧੀ ਵਿਸ਼ੇਸ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਹਨਾਂ ਦੁਕਾਨਦਾਰਾਂ, ਦੁਕਾਨਾਂ ਦੇ ਕੰਮ ਕਰਦੇ ਵਿਅਕਤੀਆਂ, ਦੋਧੀਆਂ, ਮਕੈਨਿਕਾਂ ਅਤੇ ਵੱਖ-ਵੱਖ ਵਰਗਾਂ ਦੇ ਸਰਕਾਰ ਵੱਲੋਂ ਨਿਰਧਾਰਿਤ ਕੈਟਾਗਰੀਆਂ ਦੇ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹੇ ਵਿੱਚ ਚੱਲ ਰਹੇ ਵੱਖ-ਵੱਖ ਵੈਕਸੀਨੇਸ਼ਨ ਕੇਂਦਰਾਂ ‘ਤੇ ਆ ਕੇ ਆਪਣਾ ਕੋਵਿਡ ਟੀਕਾਕਰਨ ਜ਼ਰੂਰ ਕਰਵਾਉਣ।

Spread the love