ਰੂਪਨਗਰ, 6 ਜੁਲਾਈ 2021
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਕ ਨੋਟਿਸ ਜਾਰੀ ਕੀਤਾ ਗਿਆ ਕਿ ਜ਼ਿਲ੍ਹਾ ਰੂਪਨਗਰ ਦੇ ਜਿਨ੍ਹਾਂ ਅਸਲਾ ਲਾਇਸੰਸ ਧਾਰਕਾਂ ਵਲੋਂ ਆਪਣਾ ਅਸਲਾ ਲਾਇਸੰਸ ਦੀ ਮਿਆਦ ਖਤਮ ਹੋਣ ਉਪਰੰਤ ਵੀ ਲਾਇਸੰਸ ਨਵੀਨਤਾਂ ਲਈ ਦਰਖਾਸਤ ਪੇਸ਼ ਨਹੀਂ ਕੀਤੀ ਗਈ। ਉਹ ਆਪਣੇ ਅਸਲਾ ਲਾਇਸੰਸ ਨੂੰ ਨਵੀਨ ਕਰਵਾਉਣ ਲਈ ਦਰਖਾਸਤ ਸਬੰਧਤ ਸੇਵਾ ਕੇਂਦਰ ਵਿਖੇ ਨੋਟਿਸ ਪ੍ਰਕਾਸ਼ਿਤ ਹੋਣ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਅੰਦਰ ਅਪਲਾਈ ਕਰ ਸਕਦਾ ਹੈ।
ਇਸ ਤੋਂ ਇਲਾਵਾ ਸਹਾਇਕ ਕਮਿਸ਼ਨਰ (ਜ) ਰੂਪਨਗਰ ਨੇ ਦੱਸਿਆ ਕਿ ਸ੍ਰੀ ਪ੍ਰੀਤਮ ਸਿੰਘ ਪੁੱਤਰ ਆਸਾ ਸਿੰਘ ਵਾਸੀ ਪਿੰਡ ਪੜ੍ਹੀ ਅਸਲਾ ਲਾਇਸੰਸ ਨੰਬਰ 1709/ਪੀ.ਐਸ. ਰੂਪਨਗਰ, ਸ੍ਰੀ ਜਤਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਮਕਾਨ ਨੰਬਰ 1685/54, ਪਬਲਿਕ ਵਾਸੀ ਮਕਾਨ ਨੰਬਰ-5, ਟਾਈਪ-3, ਸੈਕਟਰ-1 ਨਿਆ ਨੰਗਲ ਜ਼ਿਲ੍ਹਾ ਰੂਪਨਗਰ ਅਸਲਾ ਲਾਇਸੰਸ ਨੰਬਰ 313/ਪੀ.ਐਸ. ਨੰਗਲ ਜੋ ਕਿ ਆਪਣੇ ਇਸ ਪਤੇ ਤੇ ਰਹਿਣੇ ਨਹੀਂ ਪਾਏ ਗਏ।ਉਨ੍ਹਾਂ ਕਿਹਾ ਕਿ ਇਹ ਲਾਇਸੰਸੀ ਜਾਂ ਇਨ੍ਹਾਂ ਦੇ ਪਰਿਵਾਰਕ ਮੈਂਬਰ ਨੋਟਿਸ ਪ੍ਰਕਾਸ਼ਿਤ ਹੋਣ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਅੰਦਰ ਜ਼ਿਲ੍ਹਾ ਮੈਜਿਸਟਰੇਟ ਦਫਤਰ ਰੂਪਨਗਰ ਵਿਖੇ ਹਾਜ਼ਰ ਹੋ ਕੇ ਅਸਲਾ ਲਾਇਸੰਸ ਨੂੰ ਰੀਨਿਊ ਕਰਵਾਉਣ ਲਈ ਲਿਖਾਪੜ੍ਹੀ ਕਰਨ। ਜੇਕਰ ਮਿਥੇ ਸਮੇਂ ਅੰਦਰ ਉਕਤ ਵਿਅਕਤੀ ਦਫਤਰ ਹਾਜ਼ਰ ਨਹੀਂ ਹੁੰਦੇ ਤਾਂ ਸਮਝ ਲਿਆ ਜਾਵੇਗਾ ਕਿ ਉਹ ਇਸ ਸਬੰਧੀ ਕੁੱਝ ਵੀ ਕਹਿਣਾ ਨਹੀਂ ਚਾਹੁੰਦੇ ਅਤੇ ਆਰਮਜ਼ ਐਕਟ/ਰੂਲਾਂ ਅਨੁਸਾਰ ਇਕਤਰਫਾ ਕਾਰਵਾਈ ਆਰੰਭ ਕਰ ਦਿੱਤੀ ਜਾਵੇਗੀ।