ਰੂਪਨਗਰ 29 ਜੁਲਾਈ 2021
ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਦਿੱਤੇ ਗਏ ਟੋਕੀਉ ਉਲਪਿੰਕ 2020 ਦੇ ਸੰਬਧਿਤ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਸਪੋਰਟਸ ਕੁਇਜ਼ ਮੁਕਾਬਲੇ ਕਰਵਾਏ ਗਏ । ਇਨ੍ਹਾਂ ਕੁਇਜ਼ ਮੁਕਾਬਲਿਆਂ ਵਿੱਚ ਜ਼ਿਲ੍ਹਾ ਖੇਡ ਵਿਭਾਗ ਰੂਪਨਗਰ ਦੇ ਕੋਚਿੰਗ ਸੈਂਟਰਾਂ ਦੇ ਖਿਡਾਰੀਆਂ ਨੇ ਭਾਗ ਲਿਆ।
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫਸਰ ਸ਼੍ਰੀ ਰੁਪੇਸ਼ ਕੁਮਾਰ ਬੇਗੜਾ ਨੇ ਦੱਸਿਆ ਕਿ ਇਨ੍ਹਾਂ ਕੁਇਜ਼ ਮੁਕਾਬਲਿਆਂ ਦੌਰਾਨ ਵਾਲੀਬਾਲ ਗੇਮ ਦੀਆਂ ਖਿਡਰਨਾਂ ਟੀਨਾ ਅਤੇ ਕਾਜਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਬਾਸਕਟਬਾਲ ਖਿਡਾਰਨ ਭਵਿਆ ਨੇ ਦੂਜਾ ਸਥਾਨ, ਹਾਕੀ ਦੀ ਖਿਡਾਰਨ ਨਵਨੀਤ ਕੌਰ ਨੇ ਤੀਜਾ ਸਥਾਨ ਅਤੇ ਵਾਲੀਬਾਲ ਖਿਡਾਰੀ ਨਵਜੋਤ ਸਿੰਘ ਨੇ ਚੋਥਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਇਹਨਾਂ ਮੁਕਾਬਲਿਆ ਦਾ ਮੰਤਵ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨਾ, ਉਹਨਾਂ ਨੂੰ ਖੇਡਾਂ ਵਿੱਚ ਹੋ ਰਹੇ ਬਦਲਾਅ,ਨਿਯਮ ਆਦਿ ਅਤੇ ਕੋਵਿਡ -19 ਦੀ ਮਹਾਂਮਾਰੀ ਦੇ ਬਚਾਅ ਲਈ ਜਾਣੂ ਕਰਵਾਉਣਾ ਹੈ ।ਇਹਨਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਜ਼ਿਲ੍ਹਾ ਖੇਡ ਅਫਸਰ ਵੱਲੋਂ ਇਨਾਮ ਦਿੱਤੇ ਗਏ।ਇਸ ਸਮੇਂ ਖੇਡ ਵਿਭਾਗ ਦੇ ਕੋਚਿਜ਼ ਸ਼੍ਰੀ ਇੰਦਰਜੀਤ ਸਿੰਘ ਹਾਕੀ ਕੋਚ, ਸ਼੍ਰੀ ਸੁਖਦੇਵ ਸਿੰਘ ਫੁੱਟਬਾਲ ਕੋਚ, ਸ਼੍ਰੀਮਤੀ ਹਰਿੰਦਰ ਕੋਰ ਹਾਕੀ ਕੋਚ,ਮਿਸ ਹਰਵਿੰਦਰ ਕੋਰ ਵਾਲੀਬਾਲ ਕੋਚ, ਸ਼੍ਰੀਮਤੀ ਵੰਧਨਾ ਬਾਹਰੀ ਬਾਸਕਟਬਾਲ ਕੋਚ, ਸ਼੍ਰੀਮਤੀ ਸ਼ੀਲ ਭਗਤ ਬੈਡਮਿੰਟਨ ਕੋਚ,ਸ਼੍ਰੀ ਹਰਿੰਦਰ ਸਿੰਘ ਕੁਸ਼ਤੀ ਕੋਚ,ਸ਼੍ਰੀ ਲਵਜੀਤ ਸਿੰਘ ਹਾਕੀ ਕੋਚ ਅਤੇ ਮਿਸ ਸਮਰੀਤੀ ਸ਼ਰਮਾ ਹੈਂਡਬਾਲ ਕੋਚ ਹਾਜ਼ਰ ਸਨ।