ਜ਼ਿਲ੍ਹਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋ ਪਾਬੰਦੀਆਂ ’ਤੇ ਕੁਝ ਹੋਰ ਛੋਟਾਂ ਦੇ ਹੁਕਮ ਜਾਰੀ

ISHFAQ
ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਗੁਰਦਾਸਪੁਰ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕਰ ਰਿਹਾ ਹੈ ਜਾਗਰੂਕ

 

ਸਾਰੀਆਂ ਦੁਕਾਨਾਂ ਸੋਮਵਾਰ ਤੋਂ ਸਨਿਚਰਵਾਰ ਤਕ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤਕ ਖੁੱਲਣਗੀਆਂ

ਹਫਤਾਵਾਰੀ ਕਰਫਿਊ ਐਤਵਾਰ ਨੂੰ ਰਹੇਗਾ ਤੇ ਰਾਤ ਦਾ ਕਰਫਿਊ ਰੋਜਾਨਾ ਰਾਤ 8 ਵਜੇ ਤੋਂ ਸਵੇਰੇ 5 ਵਜੇ ਤਕ

ਗੁਰਦਾਸਪੁਰ, 16 ਜੂਨ 2021 ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਧੀਕ ਮੁੱਖ ਸਕੱਤਰ (ਗ੍ਰਹਿ), ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ, ਪੰਜਾਬ ਸਰਕਾਰ ਵਲੋਂ 15 ਜੂਨ 2021 ਨੂੰ ਜਾਰੀ ਕੀਤੇ ਗਏ ਹੁਕਮਾਂ ਤਹਿਤ 16 ਜੂਨ 2021 ਤਕ ਤਹਿਤ ਕੋਵਿਡ-19 ਬਿਮਾਰੀ ਨੂੰ ਮੁੱਖ ਰੱਖਦਿਆਂ ਰੋਕਾਂ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਸ ਲਈ ਜਿਲਾ ਮੈਜਿਸਟੇਟ ਗੁਰਦਾਸਪੁਰ ਵਲੋਂ 1973 ਦੀ ਧਾਰਾ 144 ਸੀ.ਆਰ.ਪੀ.ਸੀ ਅਤੇ ਡਿਜਾਸਟਰ ਮੈਨਜੇਮੈਂਟ ਐਕਟ 2005 ਤਹਿਤ ਜ਼ਿਲ੍ਹੇ ਦੀ ਹਦੂਦ ਅੰਦਰ ਹੇਠ ਲਿਖੇ ਹੁਕਮ ਜਾਰੀ ਕੀਤੇ ਗਏ ਹਨ।

1. ਜਿਲੇ ਅੰਦਰ ਕੋਵਿਡ-19 ਨੂੰ ਕੰਟਰੋਲ ਅਤੇ ਮੈਨੇਜ ਕਰਨ ਲਈ ਐਪੀਡੈਮਿਕ ਡਿਸੀਜ਼ ਐਕਟ, 1897 ਦੇ ਸੈਕਸ਼ਨ 2 ਅਤੇ ਡਿਜਾਸਟਰ ਮੈਨਜੇਮੈਂਟ ਐਕਟ 2005 ਤਹਿਤ ਜਿਲੇ ਵਿਚ ਹੇਠ ਲਿਖੀਆਂ ਰੋਕਾਂ ਸਖਤੀ ਨਾਲ ਲਾਗੂ ਕੀਤੀਆਂ ਜਾਂਦੀਆਂ ਹਨ :

1. ਜਿਲੇ ਅੰਦਰ ਰਾਤ ਦਾ ਕਰਫਿਊ ਰੋਜਾਨਾ ਸ਼ਾਮ 8 ਵਜੇ ਤੋਂ ਸਵੇਰੇ 5 ਵਜੇ ਤਕ ਲੱਗੇਗਾ ਅਤੇ ਐਤਵਾਰ ( ਸਨਿਚਵਾਰ ਰਾਤ 8 ਵਜੇ ਤੋਂ ਸੋਮਵਾਰ 5 ਵਜੇ) ਤਕ ਲਾਗੂ ਰਹੇਗਾ। ਪਰ ਜਰੂਰੀ ਗਤੀਵਿਧੀਆਂ ’ਤੇ ਕਰਫਿਊ ਲਾਗੂ ਨਹੀਂ ਹੋਵੇਗਾ।

2. ਸਾਰੇ ਰੈਸਟੋਰੈਂਟ (ਸਮੇਤ ਹੋਟਲਾਂ ਵਿਚ), ਕੈਫੇ, ਕਾਫੀ ਸ਼ਾਪਜ਼, ਫਾਸ ਫਡ ਤੇ ਢਾਬੇ ਆਦਿ, ਸਿਨੇਮਾ, ਜਿੰਮ, ਮਿਊਜੀਅਮ 50 ਫੀਸਦ ਕਪੈਸਟੀ ਨਾਲ ਖੁੱਲ੍ਹ ਸਕਣਗੇ ਅਤੇ ਸਾਰਿਆਂ ਕਰਮਚਾਰੀਆਂ ਦੇ ਘੱਟੋ ਘੱਟ ਇਕ ਕੋਵਿਡ ਵਿਰੋਧੀ ਵੈਕਸੀਨ ਜਰੂਰ ਲੱਗੀ ਹੋਵੇ।

3. ਬਾਰ, ਪੱਬਜ਼ ਅਤੇ ਆਹਾਤੇ ਬੰਦ ਰਹਿਣਗੇ।

4. ਸਾਰੀਆਂ ਸਿੱਖਿਆ ਸੰਸਥਾਵਾਂ ਜਿਵੇਂ ਸਕੂਲ ਤੇ ਕਾਲਜ ਆਦਿ ਬੰਦ ਰਹਿਣਗੇ।

5. 50 ਤੋਂ ਵੱਧ ਲੋਕਾਂ ਦੀ ਇਕੱਤਰਤਾ ਨਹੀਂ ਹੇਵੇਗੀ, ਵਿਆਹ ਅਤੇ ਸੰਸਕਾਰ ਮੋਕੇ ਵੀ 50 ਲੋਕਾਂ ਦਾ ਇਕੱਠ ਹੋ ਸਕੇਗਾ।

6. ਨਾਨ-ਏਸੀ ਬੱਸਾਂ ਫੁੱਲ ਕਪੈਸਟੀ (ਸੀਟਾਂ) ਨਾਲ ਚੱਲ ਸਕਣਗੀਆਂ ਪਰ ਸਵਾਰੀ ਖੜ੍ਹੀ ਨਹੀਂ ਹੋਣੀ ਚਾਹੀਦੀ। ਏ.ਸੀ ਬੱਸਾਂ 50 ਫੀਸਦ ਕਪੈਸਟੀ ਨਾਲ ਚੱਲਣਗੀਆਂ।

ਛੋਟਾਂ 

1. ਸਵਾਰੀਆਂ ਦੇ ਆਵਾਜਾਈ, ਹਵਾਈ, ਰੇਲਗੱਡੀਆਂ ਅਤੇ ਬੱਸਾਂ ਦੇ ਦਸਤਾਵੇਜਾਂ ਰਾਹੀਂ ਕੀਤੀ ਜਾ ਸਕੇਗੀ। ਇੰਟਰ ਅਤੇ ਇੰਟਰ ਸਟੇਟ ਵਿਚ ਜਰੂਰੀ ਅਤੇ ਗੈਰ ਜਰੂਰੀ ਵਸਤਾਂ ਦੀ ਢੋਆ ਢੁਆਈ।

2. ਸਾਰੀਆਂ ਜਰੂਰੀ ਵਸਤਾਂ ਜਿਵੇਂ ਖਾਣਾ, ਦਵਾਈਆਂ, ਮੈਡੀਕਲ ਯੰਤਰ ਆਦਿ ਈ-ਕਾਮਰਸ।

3. ਸ਼ਹਿਰੀ ਤੇ ਪੇਂਡੂ ਖੇਤਰਾਂ ਵਿਚ ਕੰਸ਼ਟਰੱਕਸ਼ਨ ਦਾ ਕੰਮ

4. ਖੇਤੀਬਾੜੀ ਜਿਵੇਂ ਖਰੀਦ, ਬਾਗਬਾਨੀ, ਪਸ਼ੂ ਪਾਲਣ ਅਤੇ ਵੈਟਰਨਰੀ ਸੇਵਾਵਾਂ।

5. ਕੈਂਪਾਂ ਰਾਹੀ ਵੈਕਸ਼ੀਨੇਸ਼ਨ

6. ਮੈਨੂਫੇਕਚਰਿੰਗ ਇੰਡਸਟਰੀ, ਕਮਰਸ਼ੀਅਲ ਐਂਡ ਪ੍ਰਾਈਵੇਟ ਐਸਟੈਬਲਿਸ਼ਮੈਂਟ ਅਤੇ ਸੇਵਾਵਾਂ, ਕਮਰਚਾਰੀਆਂ/ਵਰਕਰਾਂ ਦੀ ਆਵਾਜਾਈ, ਸਮਾਨ ਢੋਣ ਵਾਲੇ ਵਾਹਨ ਆਦਿ :

1. ਟੈਲੀਕਮਿਊਨੀਕੇਸ਼ਨ, ਇੰਟਰਨੈੱਟ ਸਰਵਿਸ, ਬਰਾਡਕਾਸਟਿੰਗ ਐਂਡ ਕੇਬਲ ਸਰਵਿਸ, ਆਈ.ਟੀ ਅਤੇ ਆਈ.ਟੀ ਨਾਲ ਸਬੰਧਤ ਸੇਵਾਵਾਂ।

2. ਜਰੂਰੀ ਚੀਜਾਂ ਦੀ ਡਿਲਵਰੀ ਜਿਵੇਂ ਖਾਣਾ, ਦਵਾਈਆਂ, ਮੈਡੀਕਲ ਯੰਤਰ ਆਦਿ ਈ-ਕਾਮਰਸ।

3. ਪੈਟਰੋਲ ਪੰਪਜ਼ ਅਤੇ ਪੈਟਰੋਲੀਅਮ ਪ੍ਰੋਡਕਟਸ, ਐਲਪੀਜੀ, ਪੈਟਰੋਲੀਅਮ ਅਤੇ ਗੈਸ ਰਿਟੇਲ ਅਤੇ ਸਟੋਰਜ਼, ਕੋਲਾ, ਫਾਇਰਵੁੱਡ ਅਤੇ ਹੋਰ ਫਿਊਲ।

4. ਪਾਵਰ ਜਨਰੇਸ਼ਨ, ਟਰਾਂਸ਼ਮਿਸ਼ਨ ਅਤੇ ਯੂਨਿਟ ਅਤੇ ਸਰਵਿਸ ਵੰਡ।

5. ਕੋਲਡ ਸਟੋਰਜ਼ ਅਤੇ ਵੇਅਰਹਾਊਜ ਸੇਵਾਵਾਂ।

6. ਪ੍ਰਾਈਵੇਟ ਸਕਿਊਰਿਟੀ ਸੇਵਾਵਾਂ.

7. ਖੇਤਾਂ ਵਿਚ ਕਿਸਾਨਾਂ ਅਤੇ ਫਾਰਮ ਵਰਕਰਾਂ ਵਲੋਂ ਫਾਰਮਿੰਗ ਆਪਰੇਸ਼ਨਜ਼।

8. ਸਾਰੇ ਬੈਂਕ/ਆਰਬੀਆਈ ਸੇਵਾਵਾਂ, ਏਟੀਐਮਜ਼, ਕੈਸ਼ ਵੈਨ ਅਤੇ ਕੇਸ਼ ਹੈਂਡਲਿੰਗ/ਵੰਡ ਸੇਵਾਵਾਂ।

2. ਉਪਰੋਤ ਹੁਕਮਾਂ ਤੋਂ ਇਲਾਵਾ ਐਸਟੇਬਲਿਸ਼ਮੈਂਟ(5stablishment)/ਦੁਕਾਨਾਂ ਸਮੇਤ ਮਾਲਜ਼ ਅਤੇ ਮਲਟੀਪਲੈਕਸ ਆਦਿ ਜਿਲੇ ਦੀ ਹਦੂਦ ਅੰਦਰ ਖੋਲ੍ਹਣ ਦੇ ਦਿਨ ਅਤੇ ਸਮਾਂ ਹੇਠ ਲਿਖੇ ਅਨੁਸਾਰ ਹੋਵੇਗਾ 

ਲੜੀ ਨੰਬਰ ਆਈਟਮ ਦਿਨ ਸਮਾਂ

1. ਹਸਪਤਾਲ ਅਤੇ ਮੈਡੀਕਲ ਐਸਟੇਬਲਿਸ਼ਮੈਂਟ (5stablishment), ਮੈਨੂਫੈਕਚਕਿੰਗ ਅਤੇ ਡਿਸਟਰੀਬਿਊਸ਼ਨ ਯੂਨਿਟ, ਦੋਵੇ ਪ੍ਰਾਈਵੇਟ ਅਤੇ ਸਰਕਾਰੀ ਸੈਕਟਰ, ਡਿਸਪੈਂਸਰੀ, ਕੈਮਿਸਟ ਅਤੇ ਮੈਡੀਕਲ ਯੰਤਰ ਵਾਲੀਆਂ ਦੁਕਾਨਾਂ, ਲੈਬਾਰਟੀਜ਼, ਕਲੀਨਿਕਸ, ਨਰਸਿੰਗ ਹੋਮ, ਐਬੂਲੰਸ ਆਦਿ। ਮੈਡੀਕਲ ਪਰਸਨਲ, ਨਰਸਾਂ, ਪੈਰਾ-ਮੈਡੀਕਲ ਸਟਾਫ ਲਈ ਟਰਾਂਸਪੋਰਟ ਅਤੇ ਹੋਰ ਹਸਪਤਾਲ ਦੀ ਮਦਦ ਲਈ ਸੇਵਾਵਾਂ ਸ਼ਾਮਿਲ ਹਨ। ਹਫਤੇ ਦੇ ਸੱਤ ਦਿਨ

(ਸੋਮਵਾਰ ਤੋਂ ਐਤਵਾਰ) 24 ਘੰਟੇ, ਸੱਤ ਦਿਨ

2. ਦੁੱਧ ਅਤੇ ਡੇਅਰੀ ਪ੍ਰੋਡਕਟਸ, ਮੀਟ ਅਤੇ ਪੋਲਟਰੀ /ਪੋਲਟਰੀ ਪ੍ਰੋਡਕਟਸ ਦੁਕਾਨਾਂ, ਮੀਟ, ਮੱਛੀ ਅਤੇ ਫਿਸ਼ ਸੀਡਜ਼ ਦੀ ਸਪਲਾਈ। ਸੋਮਵਾਰ ਤੋਂ ਐਤਵਾਰ ਸਵੇਰੇ 7 ਤੋਂ ਸ਼ਾਮ 7 ਵਜੇ ਤਕ

3. ਫਲ, ਸਬਜ਼ੀਆਂ ਵਾਲੀਆਂ ਦੁਕਾਨਾਂ ਤੇ ਰੇਹੜੀਆਂ

(ਰੇਹੜੀਆਂ ਵਾਲੇ ਭੀੜ ਤੋਂ ਬਚਣ ਲਈ ਆਪਸ ਵਿਚ ਤਿੰਨ ਫੁੱਟ ਦੀ ਦੂਰੀ ਰੱਖਣਗੇ)। ਸੋਮਵਾਰ ਤੋਂ ਐਤਵਾਰ ਸਵੇਰੇ 7 ਤੋਂ ਸ਼ਾਮ 7 ਵਜੇ ਤਕ

4 ਬਾਕੀ ਸਾਰੀਆਂ ਦੁਕਾਨਾਂ ਸੋਮਵਾਰ ਤੋਂ ਸ਼ਨਿਚਰਵਾਰ ਸਵੇਰੇ 7 ਤੋਂ ਸ਼ਾਮ 7 ਵਜੇ ਤਕ

5 ਸਾਰੇ ਰੈਸਟੋਰੈਂਟ (ਸਮੇਤ ਹੋਟਲਾਂ ਵਿਚ), ਕੈਫੇ, ਕਾਫੀ ਸ਼ਾਪਜ਼, ਫਾਸ ਫਡ ਤੇ ਢਾਬੇ ਆਦਿ, ਸਿਨੇਮਾ, ਜਿੰਮ, ਮਿਊੀਜ਼ਮ 50 ਫੀਸਦ ਕਪੈਸਟੀ ਨਾਲ ਖੁੱਲ੍ਹ ਸਕਣਗੇ

ਸੋਮਵਾਰ ਤੋਂ ਐਤਵਾਰ, 50 ਫੀਸਦ ਕਪੈਸਟੀ ਨਾਲ ਖੁੱਲ੍ਹ ਸਕਣਗੇ ਅਤੇ ਸਾਰਿਆਂ ਕਰਮਚਾਰੀਆਂ ਦੇ ਘੱਟੋ ਘੱਟ ਇਕ ਕੋਵਿਡ ਵਿਰੋਧੀ ਵੈਕਸੀਨ ਜਰੂਰ ਲੱਗੀ ਹੋਵੇ (ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤਕ (ਹੋਟਲ ਵਿਚ ਬੈਠ ਕੇ) ਅਤੇ (ਹੋਮ ਡਿਲਵਰੀ ਰਾਤ 9 ਵਜੇ ਤਕ)।

6 ਪ੍ਰਚੂਨ ਅਤੇ ਹੋਲਸੇਲਰ ਸ਼ਰਾਬ ਦੇ ਠੇਕੇ

(ਪਰ ਆਹਾਤੇ ਨਹੀਂ ਖੁੱਲ੍ਹਣਗੇ)। ਸੋਮਵਾਰ ਤੋਂ ਸ਼ਨਿਚਰਵਾਰ ਸਵੇਰੇ 7 ਤੋਂ ਸ਼ਾਮ 7 ਵਜੇ ਤਕ

 

Spread the love