ਕਰਫ਼ਿਊ ਦੌਰਾਨ ਦੁੱਧ ਦੇ ਵਾਹਨਾਂ ਤੇ ਦੋਧੀਆਂ ਨੂੰ ਕਰਫ਼ਿਊ ਪਾਸ ਦੀ ਜ਼ਰੂਰਤ ਨਹੀਂ
ਪਟਿਆਲਾ, 14 ਮਈ, 2021:
ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਨੇ ਕਰਫ਼ਿਊ ਦੌਰਾਨ ਦੋਧੀਆਂ ਨੂੰ ਘਰਾਂ ‘ਚ ਦੁੱਧ ਪਹੁੰਚਾਉਣ ਲਈ ਅਤੇ ਦੁੱਧ ਦੇ ਵਾਹਨਾਂ ਨੂੰ ਕੋਵਿਡ-19 ਸਬੰਧੀ ਜਾਰੀ ਹੋਈ ਹਦਾਇਤਾਂ ਤੋਂ ਛੋਟ ਦੇਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਹੁਕਮਾਂ ‘ਚ ਕਿਹਾ ਗਿਆ ਹੈ ਕਿ ਕਰਫ਼ਿਊ ਦੌਰਾਨ ਘਰਾਂ ‘ਚ ਦੁੱਧ ਪਹੁੰਚਾਉਣ ਵਾਲੇ ਦੋਧੀਆਂ ਨੂੰ ਅਤੇ ਦੁੱਧ ਦੇ ਵਾਹਨਾਂ ਨੂੰ ਕਰਫ਼ਿਊ ਪਾਸ ਦੀ ਜ਼ਰੂਰਤ ਨਹੀਂ ਹੈ ਅਤੇ ਉਨ੍ਹਾਂ ਨੂੰ ਕਰਫ਼ਿਊ ਦੌਰਾਨ ਘਰਾਂ ‘ਚ ਦੁੱਧ ਪਹੁੰਚਾਉਣ ਲਈ ਛੋਟ ਦਿੱਤੀ ਜਾਂਦੀ ਹੈ।