ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵੱਲੋਂ ਸਾਲ 2021-22 ਦੌਰਾਨ 12 ਖੂਨਦਾਨ ਕੈਂਪ ਲਗਾਕੇ 812 ਯੂਨਿਟ ਖੂਨ ਕੀਤਾ ਇਕੱਤਰ ਖੂਨਦਾਨ ਕੈਂਪ ਲਗਾਉਣ ਵਿੱਚ ਵਿਸ਼ਵਾਸ ਫਾਊਡੇਸ਼ਨ ਨੇ ਕੀਤਾ ਸਹਿਯੋਗ

ਐਸ.ਏ.ਐਸ ਨਗਰ, 15 ਜੂਨ  2021
ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਐਸ.ਏ.ਐਸ ਨਗਰ ਵੱਲੋਂ ਵਿਸਵਾਸ ਫਾਊਡੇਸ਼ਨ ਦੇ ਸਹਿਯੋਗ ਨਾਲ World Blood Donor Day ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਥਾਨਿਕ ਫੇਜ-10 ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ 18 ਵਿਅਕਤੀਆਂ ਨੇ ਸਵੈ-ਇਛੱਕ ਖੂਨਦਾਨ ਕੀਤਾ।ਬਲੱਡ ਬੈਂਕ ਸ੍ਰੀ ਗੁਰੂ ਹਰ ਕ੍ਰਿਸ਼ਨ ਹਸਪਤਾਲ ਸੋਹਾਣਾ ਦੇ ਡਾਕਟਰਾਂ ਦੀ ਟੀਮ ਵੱਲੋਂ ਖੂਨ ਇੱਕਤਰ ਕੀਤਾ। ਇਹ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਸ੍ਰੀ ਕਮਲੇਸ਼ ਕੁਮਾਰ ਕੌਸ਼ਲ ਨੇ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵੱਲੋ ਵਿਸਵਾਸ ਫਾਊਡੇਸ਼ਨ ਨਾਲ ਮਿਲ ਕੇ ਰੈਡ ਕਰਾਸ ਸੁਸਾਇਟੀ ਵੱਲੋਂ ਸਾਲ 2021—22 ਦੇ ਵਿੱਚ 12 ਖੂਨਦਾਨ ਕੈਂਪ ਲਗਾਏ ਗਏ ਹਨ। ਜਿਸ ਵਿੱਚ 812 ਯੂਨਿਟ ਇਕਤਰ ਕੀਤੇ ਗਏ । ਉਨ੍ਹਾਂ ਦੱਸਿਆ ਕਿ ਇਹ ਕੈਂਪ ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ ਤੇ ਲਗਾਤਾਰ ਲਗਾਏ ਜਾ ਰਹੇਂ ਹਨ । ਇਸ ਬਲੱਡ ਡੋਨੇਸ਼ਨ ਕੈਂਪ ਦੌਰਾਨ ਜ਼ਿਲਾ ਰੈਡ ਕਰਾਸ ਸ਼ਾਖਾ ਦੇ ਸਕੱਤਰ ਸ੍ਰੀ ਕਮਲੇਸ਼ ਕੁਮਾਰ ਕੋਸ਼ਲ ਨੇ ਆਮ ਜਨਤਾ ਨੂੰ ਖੂਨਦਾਨ ਦੀ ਮਹੱਤਤਾਂ ਬਾਰੇ ਜਾਣੂ ਕਰਵਾਇਆ ਕਿ ਖੂਨਦਾਨ ਮਹਾਂਦਾਨ ਹੈ ਜਿਸ ਨਾਲ ਕਿ ਬਹੁਤ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਕੋਵਿਡ-19 ਕਾਰਨ ਹਸਪਤਾਲਾਂ ਵਿੱਚ ਖੂਨ ਦੀ ਘਾਟ ਹੋ ਗਈ ਹੈ ਅਤੇ ਇਸੇ ਸਮੇਂ ਖੂਨਦਾਨੀਆਂ ਦੀ ਬਹੁਤ ਸਖਤ ਜਰੂਰਤ ਹੈ। ਸ੍ਰੀ ਮੋਹਨ ਲਾਲ ਸਿੰਗਲਾ, ਸੀਨੀਅਰ ਸਹਾਇਕ, ਰੈਡ ਕਰਾਸ ਵਲੋਂ ਬੈਚ ਲਗਾ ਕੇ ਖੂਨ ਦਾਨੀਆਂ ਨੂੰ ਉਤਸਾਹਿਤ ਕਰਕੇ ਵੱਧ ਤੋ ਵੱਧ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ।ਇਸ ਮੋਕੇ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਅਤੇ ਵਿਸਵਾਸ ਫਾਊਡੇਸ਼ਨ ਦੇ ਮਿਲ ਕੇ ਖੂਨਦਾਨੀਆ ਨੂੰ ਮਾਸਕ ਅਤੇ ਸਾਬਣ ਵੰਡ ਕੇ ਲੋਕਾ ਨੂੰ ਕੋਵਿਡ—19 ਤੋਂ ਬਚਾਉ ਬਾਰੇ ਵੀ ਜਾਣੂ ਕਰਵਾਇਆ ਅਤੇ ਖੁਨਦਾਨੀਆ ਨੂੰ ਬੈਜਜ,ਸਰਟੀਫਿਕੇਟ ਅਤੇ ਸਨਮਾਨਿਤ ਚਿੰਨ ਦੇ ਕੇ ਉਨ੍ਹਾਂ ਦੀ ਹੋਸਲਾ ਅਫਜਾਈ ਕੀਤੀ ਗਈ ।
Spread the love