ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਅੰਮਿ੍ਰਤਸਰ ਨਵਜੋਤ ਕੌਰ ਲਈ ਬਣਿਆ ਵਰਦਾਨ

ਅੰਮ੍ਰਿਤਸਰ 18 ਜੂਨ 2021  ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਤਹਿਤ ਸਥਾਪਿਤ ਕੀਤਾ ਗਿਆ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਅੰਮਿ੍ਰਤਸਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜਗਾਰ ਦੇ ਮੌਕੇ ਮੁਹੱਈਆ ਕਰਵਾ ਰਿਹਾ ਹੈ। ਇਸ ਮੁਹਿੰਮ ਅਧੀਨ ਰੋਜਗਾਰ ਬਿਊਰੋ ਵੱਲੋਂ ਲਗਾਏ ਗਏ ਰੋਜਗਾਰ ਕੈਂਪ ਵਿੱਚ ਨਵਜੋਤ ਕੌਰ ਨੂੰ ਨੌਕਰੀ ਤੇ ਨਿਯੁਕਤ ਕਰਵਾਇਆ ਗਿਆ। ਇਸ ਬਾਰੇ ਪ੍ਰਾਰਥੀ ਨਵਜੋਤ ਕੌਰ ਨੇ ਦੱਸਿਆ ਕਿ ਉਸਨੇ ਜਿਲ੍ਹਾ ਉਦਯੋਗ ਕੇਂਦਰ ਮਕਬੂਲਪੁਰੇ ਵਿਖੇ ਲੱਗੇ ਰੋਜਗਾਰ ਮੇਲੇ ਵਿੱਚ ਭਾਗ ਲਿਆ, ਜਿਥੇ ਕਈ ਤਰ੍ਹਾਂ ਦੀਆਂ ਪ੍ਰਾਈਵੇਟ ਕੰਪਨੀਆਂ ਆਈਆ ਹੋਈਆ ਸਨ। ਨਵਜੋਤ ਨੇ ਅਜਾਈਲ ਹਰਬਲ ਕੰਪਨੀ ਵਿੱਚ ਅਪਲਾਈ ਕਰਕੇ ਇੰਟਰਵਿਊ ਦਿੱਤੀ।
ਅਜਾਈਲ ਕੰਪਨੀ ਵੱਲੋਂ ਮੌਕੇ ਤੇ ਹੀ ਨਵਜੋਤ ਕੌਰ ਨੂੰ ਵੈਲਨੈਸ ਅਡਵਾਈਜਰ ਦੇ ਪ੍ਰੋਫਾਈਲ ਲਈ ਚੁਣਿਆ ਗਿਆ ਅਤੇ ਨਿਯੁਕਤੀ ਪੱਤਰ ਦਿੱਤਾ ਗਿਆ। ਇਸ ਵੇਲੇ ਨਵਜੋਤ ਕੌਰ ਅਜਾਈਲ ਕੰਪਨੀ ਨਾਲ ਕੰਮ ਰਹੀ ਹੈ ਅਤੇ ਬਹੁਤ ਖੁਸ਼ ਹੈ। ਨਵਜੋਤ ਕੌਰ ਨੇ ਖਾਸ ਤੌਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਘਰ-ਘਰ ਰੋਜਗਾਰ ਮਿਸ਼ਨ ਦਾ ਧੰਨਵਾਦ ਕੀਤਾ ਅਤੇ ਜਿਲ੍ਹੇ ਦੇ ਸਾਰੇ ਨੌਜਵਾਨਾਂ ਨੂੰ ਰੋਜਗਾਰ ਬਿਊਰੋ ਨਾਲ ਨਾਮ ਦਰਜ ਕਰਵਾ ਕੇ ਰੋਜਗਾਰ ਦੇ ਮੌਕਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਕਿਹਾ।
ਫਾਈਲ ਫੋਟੋ ਨਵਜੋਤ ਕੌਰ

Spread the love