ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ 12 ਜਨਵਰੀ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ 

ZILA ROZGAR
ਸ਼ਹਿਰੀ ਨੌਜਵਾਨਾਂ ਲਈ ਮੁਫ਼ਤ ਰੋਜ਼ਗਾਰ ਕਿੱਤਾ ਮੁਖੀ ਹੁਨਰ ਸਿਖਲਾਈ ਕੋਰਸ ਦੀ ਸ਼ੁਰੂਆਤ: ਏ.ਡੀ.ਸੀ.(ਜ)
 ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਜਨਵਰੀ 2024
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕੈਰੀਅਰ ਸੈਂਟਰ, ਐੱਸ. ਏ. ਐੱਸ ਨਗਰ ਵਲੋਂ ਆਈਸੀਆਈਸੀਆਈ ਫਾਊਂਡੇਸ਼ਨ, ਭਾਰਤ ਪੇ ਅਤੇ ਜੀਕੀਤਸਾ ਐਬੂਲੈਂਸ ਸਰਵਸਿਸ ਦੇ ਸਹਿਯੋਗ ਨਾਲ ਜ਼ਿਲ੍ਹਾ ਐੱਸ.ਏ.ਐੱਸ ਨਗਰ ਦੇ ਪੇਂਡੂ ਖੇਤਰਾਂ ਦੇ ਨੌਜਵਾਨਾਂ ਲਈ ਪਲੇਸਮੈਂਟ ਕੈਂਪ ਮਿਤੀ 12/01/2024 ਨੂੰ ਮੁਹਾਲੀ ਬਲਾਕ ਦੇ ਬੀ. ਡੀ. ਓ. ਦਫ਼ਤਰ ਵਿੱਚ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਦਸਵੀਂ, ਬਾਰਵੀਂ ਅਤੇ ਗ੍ਰੈਜੂਏਟ ਉਮੀਦਵਾਰ ਸਵੇਰੇ 10.00 ਵਜੇ ਤੋਂ 1.00 ਵਜੇ ਤੱਕ ਆਪਣੇ ਦਸਤਾਵੇਜ ਲੈ ਕੇ ਹੇਠਾਂ ਲਿਖੇ ਅਨੁਸਾਰ ਪਹੁੰਚਣ। ਵਧੇਰੇ ਜਾਣਕਾਰੀ ਦਿੰਦਿਆਂ ਡੀ.ਬੀ.ਈ.ਈ ਦੇ ਅਧਿਕਾਰੀਆਂ ਵਲੋਂ ਦੱਸਿਆ ਗਿਆ ਕੇ ਇਸ ਕੈਂਪ ਵਿੱਚ ਕੇਵਲ 18 ਤੋਂ 30 ਸਾਲ ਤੱਕ ਦੇ ਉਮੀਦਵਾਰ ਜੋ ਦਸਵੀਂ, ਬਾਰਵੀਂ ਅਤੇ ਗ੍ਰੈਜੂਏਟ ਹੋਣ ਸ਼ਾਮਿਲ ਹੋ ਸਕਦੇ ਹਨ। ਜੀਕੀਤਸਾ ਐਬੂਲੈਂਸ ਸਰਵਸਿਸ ਲਈ ਮੈਡੀਕਲ ਪ੍ਰਾਰਥੀਆਂ ਦੀ ਲੋੜ ਹੈ। ਇਸ ਲਈ ਇਛੁੱਕ ਪ੍ਰਾਰਥੀ ਦਸਤਾਵੇਜ ਲੈ ਕੇ ਬੀ. ਡੀ. ਓ ਦਫ਼ਤਰ ਪਹੁੰਚਣ ਦੀ ਖੇਚਲ ਕਰਨ। ਵਧੇਰੇ ਜਾਣਕਾਰੀ ਲਈ ਉਮੀਦਵਾਰ ਡੀ.ਬੀ.ਈ.ਈ, ਵਿਖੇ ਕਮਰਾ ਨੰ.461, ਤੀਜੀ ਮੰਜ਼ਿਲ, ਡੀ. ਸੀ. ਕੰਪਲੈਕਸ, ਸੈਕਟਰ- 76 ਐੱਸ.ਏ.ਐੱਸ. ਨਗਰ ਨਾਲ ਤਾਲਮੇਲ ਕਰ ਸਕਦੇ ਹਨ ਅਤੇ ਆਪਣੇ ਰਜ਼ਿਊਮ ਨੂੰ ਦਫ਼ਤਰ ਦੀ ਈ- ਮੇਲ ਆਈਡੀ – dbeeplacementssasnagar@gmail.com ਤੇ ਭੇਜ ਸਕਦੇ ਹਨ।