ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਤਰਨ ਤਾਰਨ ਵਲੋਂ ਆਯੋਜਿਤ ਕੀਤੇ ਜਾ ਰਹੇ ਹਨ ਆੱਨਲਾਈਨ ਕੈਰੀਅਰ ਵੈਬੀਨਾਰ ਅਤੇ ਪਲੇਸਮੈਂਟ ਕੈਂਪ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹਲ ਅਤੇ ਨਾਰਲੀ ਦੇ ਵਿਦਿਆਰਥੀਆਂ ਦੀ ਕੀਤੀ ਗਈ ਆੱਨਲਾਈਨ ਗਰੁੱਪ ਕਾਊਂਸਲਿੰਗ
ਆੱਨਲਾਈਨ ਸੈਸ਼ਨ ਦੌਰਾਨ 33 ਵਿਦਿਆਰਥੀਆਂ ਵਲੋਂ ਲਿਆ ਗਿਆ ਭਾਗ
ਤਰਨ ਤਾਰਨ, 24 ਮਈ ,2021
ਪੰਜਾਬ ਸਰਕਾਰ ਵਲੋਂ ਕੋਵਿਡ-19 ਦੇ ਮੱਦੇਨਜ਼ਰ ਜਾਰੀ ਲਾੱਕਡਾਊਨ ਦੌਰਾਨ ਡਿਪਟੀ ਕਮਿਸ਼ਨਰ, ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਤਰਨ ਤਾਰਨ ਵਲੋਂ ਆੱਨਲਾਈਨ ਕੈਰੀਅਰ ਵੈਬੀਨਾਰ ਅਤੇ ਪਲੇਸਮੈਂਟ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫਸਰ ਤਰਨ ਤਾਰਨ ਸ਼੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹਲ ਅਤੇ ਨਾਰਲੀ ਦੇ ਵਿਦਿਆਰਥੀਆਂ ਦੀ ਆੱਨਲਾਈਨ ਗਰੁੱਪ ਕਾਊਂਸਲਿੰਗ ਕੀਤੀ ਗਈ।ਅੱਜ ਦੇ ਆੱਨਲਾਈਨ ਸੈਸ਼ਨ ਦੌਰਾਨ 33 ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ।
ਸੈਸ਼ਨ ਵਿੱਚ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ, ਬਿਊਰੋ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਉਨ੍ਹਾਂ ਨੂੰ ਮੈਨੂਅਲ ਰਜਿਸਟਰੇਸ਼ਨ ਦੇ ਨਾਲ-ਨਾਲ ਘਰ-ਘਰ ਰੋਜ਼ਗਾਰ ਪੋਰਟਲ www.pgrkam.com ਅਤੇ ਨੈਸ਼ਨਲ ਕੈਰੀਅਰ ਪੋਰਟਲ www.ncs.gov.in ‘ਤੇ ਰਜਿਸਟਰੇਸ਼ਨ ਕਰਨ ਅਤੇ ਵਿਦੇਸ਼ੀ ਰੋਜ਼ਗਾਰ ਅਤੇ ਵਿਦੇਸ਼ੀ ਪੜ੍ਹਾਈ ਸਬੰਧੀ ਜਾਣਕਾਰੀ ਦਿੱਤੀ ਗਈ।
ਉਹਨਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਆਪਣੇ ਕੈਰੀਅਰ ਪ੍ਰਤੀ ਸੁਚੇਤ ਹੋਣ ਅਤੇ ਆਪਣਾ ਲਕਸ਼ ਨਿਰਧਾਰਤ ਕਰਨ ਦੇ ਨਾਲ-ਨਾਲ ਦਸਵੀਂ, ਬਾਹਰਵੀਂ ਤੋਂ ਬਾਅਦ ਆਈ. ਟੀ. ਆਈ./ਡਿਪਲੋਮਾ ਕੋਰਸਾਂ/ਸਕਿੱਲ ਕੋਰਸਾਂ/ਰੋਜ਼ਗਾਰ/ਸਵੈ-ਰੋਜ਼ਗਾਰ ਦੇ ਮੌਕਿਆਂ ਅਤੇ ਪੋਰਟਲ ‘ਤੇ ਆੱਨਲਾਈਨ ਰਜਿਸ਼ਰੇਸ਼ਨ ਬਾਰੇ ਪੀ. ਪੀ. ਟੀ. ਰਾਹੀਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਉਹਨਾਂ ਦੱਸਿਆ ਕਿ ਕੰਪਨੀਆਂ ਨਾਲ ਤਾਲਮੇਲ ਕਰਕੇ ਆੱਨਲਾਈਨ ਪਲੇਸਮੈਂਟ ਕੈਂਪ ਵੀ ਆਯੋਜਿਤ ਕੀਤੇ ਜਾ ਰਹੇ ਹਨ। ਮਿਤੀ 21 ਮਈ 2021 ਨੂੰ ਆਈ. ਸੀ. ਆਈ. ਸੀ. ਆਈ. ਬੈਂਕ ਵਿੱਚ ਸੇਲਜ਼ ਅਫਸਰ ਦੀ ਭਰਤੀ ਲਈ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 41 ਉਮੀਦਵਾਰਾਂ ਵਲੋਂ ਭਾਗ ਲਿਆ ਗਿਆ।
ਵੈਬੀਨਾਰ ਨੂੰ ਸ਼੍ਰੀ ਸੁਖਬੀਰ ਸਿੰਘ ਕੰਗ ਗਾਈਡੈਂਸ ਕਾਊਂਸਲਰ, ਸ਼੍ਰੀ ਮਨਜਿੰਦਰ ਸਿੰਘ ਮੈਨੇਜਰ ਹੁਨਰ ਵਿਕਾਸ, ਸ਼੍ਰੀ ਦਿਲਪਾਲ ਸਿੰਘ ਲੈਕਚਰਾਰ, ਸਰਕਾਰੀ ਬਹੁਤਕਨੀਕੀ ਕਾਲਜ, ਭਿੱਖੀਵਿੰਡ, ਸ਼੍ਰੀ ਜਸਪਾਲ ਸਿੰਘ ਆਈ. ਟੀ. ਆਈ. ਪੱਟੀ ਅਤੇ ਸ਼੍ਰੀ ਹਰਮਨਦੀਪ ਸਿੰਘ ਪਲੇਸਮੈਂਟ ਅਫਸਰ ਵਲੋਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ।

Spread the love