ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਜ਼ਿਲ੍ਹੇ ਦੇ ਸਿੱਖਿਆਰਥੀਆਂ ਲਈ ਇਕ ਕੈਰੀਅਰ ਕਾਊਸਲਿੰਗ ਪ੍ਰੋਗਰਾਮ ਕਰਵਾਇਆ

NEWS MAKHANI

ਗੁਰਦਾਸਪੁਰ , 28 ਅਗਸਤ 2021 ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਮਿਤੀ 28 ਅਗਸਤ, 2021 ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਜ਼ਿਲ੍ਹੇ ਦੇ ਸਿੱਖਿਆਰਥੀਆਂ ਲਈ ਇਕ ਕੈਰੀਅਰ ਕਾਊਸਲਿੰਗ ਪ੍ਰੋਗਰਾਮ ਕਰਵਾਇਆ ਗਿਆ । ਅੱਜ ਦੇ ਕੈਰੀਅਰ ਕਾਊਂਸਲਿੰਗ ਪ੍ਰੋਗਰਾਮ ਦਾ ਥੀਮ ਸਰਕਾਰੀ ਨੋਕਰੀਆਂ ਦੇ ਇਮਤਿਹਾਨਾਂ ਦੇ ਸਬੰਧੀ ਸੀ। ਅੱਜ ਦੇ ਪ੍ਰੋਗਰਾਮ ਵਿੱਚ 51 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਕਾਰੀਆਂ ਨੇ ਬੱਚਿਆਂ ਨੂੰ ਸਰਕਾਰੀ ਨੋਕਰੀ ਦੀ ਤਿਆਰੀ ਸਬੰਧੀ ਟਿਪਸ ਦਿੱਤੇ ਅਤੇ ਆਪਣਾ ਤਜਰਬੇ ਵੀ ਸਾਂਝੇ ਕੀਤੇ । ਜਿਨ੍ਹਾਂ ਵਿੱਚ ਮਿਸ ਕੋਮਲਪ੍ਰੀਤ ਕੌਰ ਸੀ.ਡੀ.ਪੀ.ਓ. ਗੁਰਦਾਸਪੁਰ , ਸ੍ਰੀ ਰਾਘਵ ਖਜੂਰੀਆਂ ਐਸ.ਡੀ.ਓ. PWD ਦੀਨਾਨਗਰ , ਸ੍ਰੀ ਸੁਨੀਲ ਮੋਹਨ ਮਹਿਤਾ Retd DIG, ਸ੍ਰੀ ਪ੍ਰੋਸ਼ਤਮ ਸਿੰਘ ਜ਼ਿਲ੍ਹਾ ਰੋਜ਼ਗਾਰ ਅਫ਼ਸਰ, ਸਵਰਾਜ ਸਿੰਘ ਬੀ.ਐਮ.ਐਮ. ਸਕਿੱਲ ਡਿਵੈਲਪਮੈਂਟ ਗੁਰਦਾਸਪੁਰ ਤੋਂ ਹਾਜ਼ਰ ਸਨ । ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀ ਹਰਪ੍ਰੀਤ ਸਿੰਘ ਆਈ.ਏ.ਐਸ. , ਐਸ.ਡੀ.ਐਮ. ਡੇਰਾ ਬਾਬਾ ਨਾਨਕ ਨੇ ਸ਼ਿਰਕਿਤ ਕੀਤੀ ਅਤੇ ਵਿਦਿਆਰਥੀਆਂ ਨਾਲ ਆਪਣੇ ਆਈ.ਏ.ਐਸ. ਕਲੀਅਰ ਕਰਨ ਤੱਕ ਦਾ ਸਫਰ ਸਾਂਝਾ ਕੀਤੇ । ਅੰਤ ਵਿੱਚ ਮੈਰੀਟੋਰੀਅਸ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਕਿੱਟਾਂ ਦੇ ਕਿ ਸਨਮਾਨਿਤ ਕੀਤਾ ਗਿਆ ।

Spread the love