ਨੌਜਵਾਨ ਹਰਜਿੰਦਰ ਸਿੰਘ ਨੌਕਰੀ ਮਿਲਣ `ਤੇ ਪੰਜਾਬ ਸਰਕਾਰ ਦਾ ਕਰ ਰਿਹੈ ਧੰਨਵਾਦ
ਫਾਜ਼ਿਲਕਾ, 4 ਜੂਨ 2021
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਨੇ ਬਹੁਤ ਬੇਰੋਜ਼ਗਾਰ ਨੋਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਵਾਏ ਹਨ ਜਿਸ ਦੇ ਸਦਕਾ ਕਿੰਨੇ ਹੀ ਨੋਜਵਾਨ ਆਪਣੇ ਪੈਰਾਂ `ਤੇ ਖੜੇ ਹੋਏ ਹਨ ਅਤੇ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਮਜਬੂਤ ਕਰ ਸਕੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਅਤੇ ਵੱਖ-ਵੱਖ ਕੰਪਨੀਆਂ ਵਿਚ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਘਰ-ਘਰ ਰੋਜ਼ਗਾਰ ਯੋਜਨਾ ਵੀ ਚਲਾਈ ਗਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫਸਰ ਸ੍ਰੀ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੋਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਲਈ ਰੋਜ਼ਗਾਰ ਮੇਲੇ ਵੀ ਲਗਾਏ ਜਾਂਦੇ ਹਨ ਜਿਥੇ ਵੱਖ-ਵੱਖ ਕੰਪਨੀਆਂ ਵੱਲੋਂ ਸ਼ਿਰਕਤ ਕਰਕੇ ਨੌਜਵਾਨਾਂ ਦੀ ਯੋਗਤਾ ਦੇ ਆਧਾਰ `ਤੇ ਚੋਣ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਰੋਜ਼ਗਾਰ ਮੇਲਿਆਂ ਵਿਚ ਇਟੰਰਵਿਉ ਦੇ ਕੇ ਨੋਜਵਾਨ ਨੌਕਰੀ ਲਗ ਜਾਂਦੇ ਹਨ ਤੇ ਜਿੰਦਗੀ ਵਿਚ ਚੰਗਾ ਮੁਕਾਮ ਹਾਸਲ ਕਰਦੇ ਹਨ।
ਰਾਜ ਸਿੰਘ ਪਲੇਸਮੈਂਟ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਫਾਜਿਲਕਾ ਅਧੀਨ ਪੈਂਦੇ ਪਿੰਡ ਇਸਲਾਮ ਵਾਲਾ ਦੇ ਨੌਜਵਾਨ ਹਰਜਿੰਦਰ ਸਿੰਘ ਪੁੱਤਰ ਰਾਮ ਅਵਤਾਰ ਨੇ ਵੀ ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਲਾਹਾ ਲੈਂਦਿਆਂ ਪੁਖਰਾਜ ਕੰਪਨੀ ਵਿਚ ਰਹਿ ਕੇ ਚੰਗਾ ਮੁਕਾਮ ਹਾਸਲ ਕੀਤਾ ਹੈ ਤੇ ਚੰਗੀ ਆਮਦਨ ਕਮਾ ਰਿਹਾ ਹੈ।
ਹਰਜਿੰਦਰ ਸਿੰਘ ਪੁੱਤਰ ਰਾਮ ਅਵਤਾਰ ਨੇ ਦੱਸਿਆ ਕਿ ਉਸਨੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਵਿਖੇ ਪਹੁੰਚ ਕੀਤੀ ਸੀ ਤੇ ਆਪਣਾ ਨਾਮ ਰਜਿਸਟਰ ਕਰਵਾਇਆ ਸੀ ਜਿਸ ਉਪਰੰਤ ਮੈਨੂੰ ਬਿੳਰੋਂ ਵੱਲੋਂ ਫੋਨ ਆਇਆ ਕਿ ਕੰਪਨੀਆਂ ਆ ਰਹੀਆਂ ਹਨ ਤੇ ਤੁਸੀਂ ਨੌਕਰੀ ਲਈ ਇੰਟਰਵਿਉ ਦੇ ਸਕਦੇ ਹੋ।ਮੈਂ ਦਸਣਾ ਚਾਹੁੰਦਾ ਹਾਂ ਕਿ ਮੈਨੂੰ ਪੁਖਰਾਜ ਐਲਥ ਕੇਅਰ ਪ੍ਰਾਈਵੇਟ ਲਿਮੀਟਿਡ ਕੰਪਨੀ ਵਿੱਚ ਬਤੌਰ ਸੇਲਜ ਐਕਸਿਕਿਊਟਿਵ ਚੁਣਿਆ ਗਿਆ। ਮੈਂ ਕੰਪਨੀ ਵਿਖੇ ਜੁਆਇਨ ਕੀਤਾ ਅਤੇ ਤਨਦੇਹੀ ਨਾਲ ਡਿਉਟੀ ਕਰਦਾ ਰਿਹਾ। ਉਸਨੇ ਦੱਸਿਆ ਕਿ ਮਿਹਨਤ ਨੂੰ ਵੇਖਦੇ ਹੋਏ ਕੰਪਨੀ ਨੇ ਮੈਨੂੰ ਸੀਨੀਅਰ ਵੈਲਨੈਸ ਅਡਵਾਇਰ ਦੀ ਤਰੱਕੀ ਦਿੱਤੀ ਅਤੇ ਮਿਹਨਤ ਸਦਕਾ ਮੈਂ ਹੁਣ ਚੰਗੀ ਆਮਦਨ ਲੈ ਰਿਹਾ ਹੈ।
ਹਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਪਤਨੀ ਜੋ ਕਿ ਇਕ ਹਾਊਸ-ਵਾਈਫ ਹੈ ਅਤੇ ਪਰਿਵਾਰ ਵਿੱਚ ਤਿੰਨ ਲੜਕੀਆਂ ਅਤੇ ਤਿੰਨ ਲੜਕੇ ਹਨ। ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਮਿਲੇ ਕਾਰੋਬਾਰ ਕਾਰਨ ਉਸ ਦਾ ਘਰ ਬਹੁਤ ਸੁਚੱਜੇ ਢੰਗ ਨਾਲ ਚੱਲ ਰਿਹਾ ਅਤੇ ਉਹ ਬਹੁਤ ਖੁਸ਼ੀ ਮਹਿਸੂਸ ਕਰਦਾ ਹੈ ਕਿੳਕਿ ਉਹ ਆਪਣੀ ਕਮਾਈ ਦੀ ਬੱਚਤ ਕਰਕੇ ਆਪਣੇ ਘਰ ਦੀਆਂ ਘਰੇਲੂ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਾਈ ਹੋ ਰਿਹਾ ਹੈ। ਹਰਜਿੰਦਰ ਸਿੰਘ ਦੇ ਮਾਤਾ ਪਿਤਾ ਹਰਵਿੰਦਰ ਸਿੰਘ ਨੂੰ ਆਪਣੇ ਪੈਰਾ ਤੇ ਖੜਾ ਹੰੁਦਿਆ ਵੇਖ ਕੇ ਆਪਣੇ ਬੇਟੇ ਤੇ ਮਾਣ ਮਹਿਸੂਸ ਕਰਦੇ ਹਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ।