ਲੁਧਿਆਣਾ, 09 ਜੂਨ 2021 ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਸਹਿਯੋਗ ਸਦਕਾ ਗਿਆਸਪੁਰਾ ਦੇ ਮਨਜੀਤ ਸਿੰਘ ਨੂੰ ਆਈ.ਸੀ.ਆਈ.ਸੀ.ਆਈ ਬੈਂਕ ਵਿੱਚ ਨੌਕਰੀ ਮਿਲੀ ਹੈ। ਮਨਜੀਤ ਸਿੰਘ ਨੇ ਇਸ ਨੌੌਕਰੀ ਲਈ ਜਿਲ੍ਹਾ ਰੋੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦਾ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਦਿਲੋਂ ਧੰਨਵਾਦ ਕੀਤਾ।
ਮਨਜੀਤ ਸਿੰਘ ਨੇ ਦੱਸਿਆ ਕਿ ਉਹ ਗਿਆਸਪੁਰਾ, ਲੁਧਿਆਣਾ ਦਾ ਰਹਿਣ ਵਾਲਾ ਹੈ ਅਤੇ ਬੀ.ਕਾਮ ਪਾਸ ਹੈ। ਉਸਦੇ ਪਿਤਾ ਸ. ਜ਼ਗਜੀਤ ਸਿੰਘ ਓਸਵਾਲ ਕੰਪਨੀ ਵਿੱਚ ਬਤੌਰ ਸਕਿਓਰਿਟੀ ਗਾਰਡ ਨੋਕਰੀ ਕਰਦੇ ਹਨ। ਉਸਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਇੱਕ ਚੰਗੀ ਨੌਕਰੀ ਦੀ ਤਲਾਸ਼ ਕਰ ਰਿਹਾ ਸੀ ਅਤੇ ਉਸਦੇ ਦੋਸਤ ਕੋਲੋਂ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦਫਤਰ ਬਾਰੇ ਪਤਾ ਲਗਿਆ ਅਤੇ ਦਫਤਰ ਵਿਖੇ ਵਿਜਿਟ ਕੀਤੀ।
ਮਨਜੀਤ ਸਿੰਘ ਦੇ ਅਨੁਸਾਰ ਉਸ ਨੂੰ ਘਰ-ਘਰ ਰੌੌਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਤੇ www.pgrkam.com ਆਨਲਾਈਨ ਪੋੋਰਟਲ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਆਨਲਾਈਨ ਪੋੋਰਟਲ ਉੱਤੇ ਆਪਣਾ ਨਾਮ ਦਰਜ ਕੀਤਾ। ਉਸਨੇ ਦੱਸਿਆ ਕਿ ਕੋਵਿਡ-19 ਦੇ ਚਲਦਿਆਂ ਜਿਲ੍ਹਾ ਰੋਜ਼ਗਾਰ ਦਫਤਰ ਲੁਧਿਆਣਾ ਵਿਖੇ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਵਰਚੂਅਲ ਪਲੇਸਮੈਂਟ ਕੈਂਪ ਬਾਰੇ ਵੀ ਜਾਣੂੰ ਕਰਵਾਇਆ ਗਿਆ, ਉਪਰੰਤ ਵਰਚੂਅਲ ਪਲੇਸਮੈਂਟ ਕੈਂਪ ਵਿੱਚ ਹਿੱਸਾ ਵੀ ਲਿਆ।
ਉਸਨੇ ਦੱਸਿਆ ਕਿ ਪਲੇਸਮੈਂਟ ਅਫਸਰ ਵੱਲੋਂ ਮੈਨੂੰ ਚੰਗੀ ਤਰ੍ਹਾ ਗਾਈਡ ਕੀਤਾ ਅਤੇ ਮੇਰੀ ਇੰਟਰਵਿਊ ਵੀ ਕਰਵਾਈਆਂ ਗਈਆਂ ਜਿਸਦੇ ਸਦਕਾ ਮੇਰੀ ਆਈ.ਸੀ.ਆਈ.ਸੀ.ਆਈ ਬੈਂਕ ਵਿੱਚ ਸਿਲੈਕਸ਼ਨ ਹੋ ਗਈ। ਉਸਨੇ ਕਿਹਾ ”ਹੁਣ ਮੈਂ ਬਹੁਤ ਹੀ ਖੁਸ਼ ਹਾਂ, ਜਿਸ ਤਰ੍ਹਾਂ ਦੀ ਨੌਕਰੀ ਮੈਂ ਕਰਨਾ ਚਾਹੁੰਦਾਂ ਸੀ ਮੈਨੂੰ ਉੇਸੇ ਤਰ੍ਹਾਂ ਦੀ ਨੌਕਰੀ ਪ੍ਰਾਪਤ ਹੋ ਗਈ ਹੈ। ਮੈਂ ਇਸ ਨੌਕਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦਾ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਦਿਲੋਂ ਧੰਨਵਾਦ ਕਰਦਾ ਹਾਂ”।