ਜ਼ਿਲ੍ਹਾ ਵਾਸੀਆਂ ਦੀ ਚੰਗੀ ਸਿਹਤ, ਫਿੱਟਨੈੱਸ ਅਤੇ ਲੜਕੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ‘Health and Nutrition Webinar ’ਦੀ ਸ਼ਾਨਦਾਰ ਸ਼ੁਰੂਆਤ-ਡਿਪਟੀ ਕਮਿਸ਼ਨਰ

ISHFAQ
ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਗੁਰਦਾਸਪੁਰ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕਰ ਰਿਹਾ ਹੈ ਜਾਗਰੂਕ

ਜ਼ਿਲ੍ਹਾ ਵਾਸੀਆਂ ਵਲੋਂ ਪੂਰੇ ਉਤਸ਼ਾਹ ਨਾਲ ਪ੍ਰੋਗਰਾਮ ਵਿਚ ਕੀਤੀ ਗਈ ਸ਼ਿਰਕਤ
ਗੁਰਦਾਸਪੁਰ, 10 ਜੁਲਾਈ 2021 ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਰਹਿਨੁਮਾਈ ਅਤੇ ਅਗਵਾਈ ਹੇਠ ਅੱਜ ‘Health and Nutrition Webinar (ਹੈਲਥ ਐਂਡ ਨਿਊਟਰੇਸ਼ਨ ਵੈਬੀਨਾਰ) ’ ਦੀ ਸਫਲਤਾਪੂਰਵਕ ਸ਼ੁਰੂਆਤ ਕੀਤੀ ਗਈ, ਜਿਸ ਵਿਚ ਜ਼ਿਲਾ ਵਾਸੀਆਂ ਨੇ ਜੂਮ ਮੀਟਿੰਗ ਅਤੇ ਡਿਪਟੀ ਕਮਿਸ਼ਨਰ ਦੇ ਯੂ ਟਿਊਬ ਚੈਨਲ ਰਾਹੀ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਅਮਰਜੀਤ ਸਿੰਘ ਭੁੱਲਰ ਜ਼ਿਲਾ ਪ੍ਰੋਗਰਾਮ ਅਫਸਰ, ਡਾ. ਅਮੀਸ਼ਾ ਡੋਗਰਾ, ਸਹਾਇਕ ਸੁਪਰਡੈਂਟ ਜੇਲ੍ਹ ਮੈਡਮ ਹਿਮਾਨੀ, ਹਰਜਿੰਦਰ ਸਿੰਘ ਕਲਸੀ, ਜ਼ਿਲ੍ਹਾ ਲੋਕ ਸੰਪਰਕ ਅਫਸਰ, ਨਹਿਰੂ ਯੁਵਾ ਕੇਂਦਰ ਦੇ ਕੁਆਰਡੀਨੇਟਰ ਮੈਡਮ ਅਲਕਾ ਰਾਵਤ , ਪਿ੍ਰੰਸੀਪਲ ਬਲਵਿੰਦਰ ਕੋਰ ਮੋਜੂਦ ਸਨ।
ਪ੍ਰੋਗਰਾਮ ਦੀ ਸ਼ੁਰੂਆਤ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਸ ਤਰਾਂ ਪਹਿਲਾਂ ਜਿਲਾ ਵਾਸੀਆਂ ਦੇ ਸਹਿਯੋਗ ਨਾਲ ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨ ਆਫ ਗੁਰਦਾਸਪੁਰ’ ਆਨਲਾਈਨ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਜਿਸ ਵਿਚ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਸਖਸ਼ੀਅਤਾਂ ਵਲੋਂ ਸ਼ਮੂਲੀਅਤ ਕੀਤੀ ਜਾਂਦੀ ਹੈ, ਸਫਲਤਾਪੂਰਵਕ ਚੱਲ ਰਿਹਾ ਹੈ, ਉਸੇ ਤਰਾਂ ਹੁੁਣ ਆਨਲਾਈਨ ‘Health and Nutrition Webinar ਦੀ ਸ਼ੁਰੂਆਤ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਮੰਤਵ ਜ਼ਿਲਾ ਵਾਸੀਆਂ ਦੀ ਚੰਗੀ ਸਿਹਤ, ਫਿੱਟਨੈੱਸ, ਮਾਨਸਿਕ ਤੰਦਰੁਸਤੀ, ਚੰਗਾ-ਖਾਣਪੀਣ ਅਤੇ ਲੜਕੀਆਂ ਦੀ ਸੁਰੱਖਿਆਂ ਨੂੰ ਮੁੱਖ ਰੱਖਦਿਆਂ ਲੀਗਲ ਮੁੱਦੇ ਆਦਿ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੈ। ਉਨਾਂ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਹਰ ਹਫਤੇ ਇਕ ਵਿਸ਼ੇ ਤੇ ਅਧਾਰਿਤ ਪੈਨਲ ਡਿਸਕਸ਼ਨ ਕੀਤੀ ਜਾਇਆ ਕਰੇਗੀ ਅਤੇ ਮਾਹਿਰ ਡਾਕਟਰਾਂ ਵਲੋ ਨੁਕਤੇ ਸਾਂਝੇ ਕੀਤੇ ਜਾਣਗੇ।
ਇਸ ਮੌਕੇ ਜ਼ਿਲ੍ਹਾ ਪ੍ਰੋਗਾਰਮ ਅਫਸਰ ਅਮਰਜੀਤ ਸਿੰਘ ਭੁੱਲਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵਲੋਂ ਉਲੀਕੇ ਗਏ ਉਪਰੋਕਤ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਜਿਸ ਮਨਸ਼ਾ ਨਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ, ਉਸ ਦੀ ਪ੍ਰਾਪਤੀ ਲਈ ਪੂਰੇ ਯਤਨ ਕੀਤੇ ਜਾਣਗੇ।
ਅੱਜ ਦੇ ਪਹਿਲੇ ਪ੍ਰੋਗਰਾਮ ਵਿਚ ‘ Nutrition & Good Food-ਤੇ ਗੱਲ ਕਰਦਿਆਂ ਡਾ. ਅਮੀਸ਼ਾ ਡੋਗਰਾ ਨੇ ਬਹੁਤ ਹੀ ਵਿਸਥਾਰ ਵਿਚ ਤੰਦਰੁਸਤ ਰਹਿਣ ਲਈ ਵੱਖ-ਵੱਖ ਪਹਿਲੂਆਂ ’ਤੇ ਵੱਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਗਈ। ਉਨਾਂ ਦੱਸਿਆ ਕਿ ਸਾਨੂੰ ਆਪਣੀ ਖਾਣ-ਪੀਣ ਦਾ ਪੂਰਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਖਾਣ ਵਾਲੀ ਥਾਲੀ ਵਿਚ ਪੋਸ਼ਟਿਕ ਆਹਾਰ ਹੋਣਾ ਬਹੁਤ ਜਰੂਰੀ ਹੈ। ਸਰੀਰ ਨੂੰ ਹਰੇਕ ਤਰਾਂ ਦੇ ਵਿਟਾਮਿਨ ਦੀ ਲੋੜ ਹੁੰਦੀ ਹੈ, ਇਸ ਲਈ ਰੋਟੀ, ਚਾਵਲ, ਦਾਲਾਂ, ਤਾਜ਼ੀਆਂ ਸਬਜ਼ੀਆਂ, ਫਲ, ਦੁੱਧ, ਦਹੀਂ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਸਹੀ ਸਮੇਂ ਤੇ ਕੀ ਖਾਣਾ ਹੈ ਅਤੇ ਕਿੰਨਾ ਖਾਣਾ ਹੈ, ਦਾ ਖਿਆਲ ਰੱਖੋ। ਰੋਜਾਨਾ ਕਸਰਤ ਕਰੋ।
ਉਨਾਂ ਅੱਗੇ ਦੱਸਿਆ ਕਿ 45 ਸਾਲ ਤੋਂ ਉੱਪਰ ਉਮਰ ਵਾਲੀਆਂ ਅੋਰਤਾਂ ਨੂੰ ਆਪਣੀ ਡਾਈਟ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਬਹੁਤ ਜ਼ਿਆਦਾ ਮਿੱਠਾ ਜਾਂ ਨਮਕ ਨਹੀਂ ਖਾਣਾ ਚਾਹੀਦਾ। ਉਨਾਂ ਕਿਹਾ ਕਿ ਜੇਕਰ ਇਕ ਪਰਿਵਾਰ ਵਿਚ ਔਰਤ ਸਿਹਤਮੰਦ ਹੋਵੇਗੀ ਤਾਂ ਸਾਰਾ ਪਰਿਵਾਰ ਹੀ ਸਿਹਤਮੰਦ ਹੋਵੇਗਾ।
ਇਸ ਮੌਕੇ ਸਹਾਇਕ ਸੁਪਰਡੈਂਟ ਜੇਲ੍ਹ ਮੈਡਮ ਹਿਮਾਨੀ ਨੇ ਕਿਹਾ ਕਿ ਤੁਹਾਡੀ ਸਿਹਤ, ਤੁਹਾਡੇ ਖਾਣ-ਪੀਣ ਤੇ ਨਿਰਭਰ ਕਰਦੀ ਹੈ। ਉਨਾਂ ਲੜਕੀਆਂ ਦੀ ਚੰਗੀ ਸਿਹਤ ਦੇ ਨਾਲ-ਨਾਲ ਉਨਾਂ ਦੇ ਫਿਜ਼ੀਕਲ ਮਜ਼ਬੂਤ ਹੋਣ ਉਪਰੰਤ ਜੋਰ ਦਿੰਦਿਆਂ ਕਿਹਾ ਕਿ ਲੜਕੀਆਂ ਨੂੰ ਜਿੰਮ ਜਰੂਰ ਜੁਆਇੰਨ ਕਰਨਾ ਚਾਹੀਦਾ ਹੈ ਅਤੇ ਕਸਰਤ ਕਰਨੀ ਚਾਹੀਦੀ ਹੈ। ਲੜਕੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਵਿਸ਼ੇਸ ਤਵੱਜੋ ਦੇਣੀ ਚਾਹੀਦੀ ਹੈ।
ਇਸ ਮੌਕੇ ਨਹਿਰੂ ਯੁਵਾ ਕੇਂਦਰ ਦੇ ਕੁਆਰਡੀਨੇਟਰ ਮੈਡਮ ਅਲਕਾ ਰਾਵਤ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਖਾਣ-ਪੀਣ ਵੱਲ ਵਿਸ਼ੇਸ ਧਿਆਨ ਦੇਈਆਂ ਅਤੇ ਫਾਸਟ ਫੂਡ ਤੋਂ ਦੂਰ ਰਹੀਏ ਤਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ।
ਦੱਸਣਯੋਗ ਹੈ ਕਿ ਇਹ ਪ੍ਰੋਗਰਾਮ ਹਰ ਸਨਿਚਰਵਾਰ ਸਵੇਰੇ 11 ਵਜੇ ਤੋਂ 12 ਵਜੇ ਤਕ ਜੂਮ ਮੀਟਿੰਗ ਰਾਹੀਂ ਕੀਤਾ ਜਾਵੇਗਾ। ਜੂਮ ਮੀਟਿੰਗ ਰਾਹੀਂ ਯੂਜਰ ਨੇਮ 99154-33700, ਪਾਸਵਰਡ 0033 ਤੇ ਜੁਆਇੰਨ ਕੀਤਾ ਜਾ ਸਕਦਾ ਹੈ । ਇਸ ਤੋਂ ਇਲਾਵਾ ਇਹ ਪ੍ਰੋਗਰਾਮ ਯੂ ਟਿਊਬ ਚੈਨਲ dcofficegurdaspur ਤੇ ਵੀ ਲਾਈਵ ਚਲਾਇਆ ਜਾਂਦਾ ਹੈ।

Spread the love