ਜ਼ਿਲ੍ਹਾ ਵਾਸੀਆਂ ਨੂੰ ਕੋਵਿਡ ਟੀਕਾਕਰਨ ਮੁਹਿੰਮ ਵਿੱਚ ਸਿਹਤ ਵਿਭਾਗ ਦਾ  ਕਰਨਾ ਚਾਹੀਦਾ ਹੈ ਸਹਿਯੋਗ – ਡਾ ਦਵਿੰਦਰ ਕੁਮਾਰ

ਫਾਜ਼ਿਲਕਾ, 3 ਅਗਸਤ 2021
ਕੋਵਿਡ ਟੀਕਾਕਰਨ ਅਭਿਆਨ ਦੇ ਤਹਿਤ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਜਾਇਜ਼ਾ ਲੈਣ ਲਈ ਸੀਐਚਸੀ ਖੂਈ ਖੇੜਾ ਪਹੁੰਚਣ ਤੋਂ ਬਾਅਦ ਕੈਂਪ ਦਾ ਨਿਰੀਖਣ ਕਰਨ ਤੋਂ ਬਾਅਦ ਡਾ ਦਵਿੰਦਰ ਕੁਮਾਰ ਹਾਂਡਾ ਨੇ ਕਿਹਾ ਕਿ ਸਿਹਤ ਵਿਭਾਗ, ਪੰਜਾਬ, ਜ਼ਿਲ੍ਹਾ ਫਾਜ਼ਿਲਕਾ ਨੂੰ ਜੋ ਸਪਲਾਈ ਪ੍ਰਾਪਤ ਹੁੰਦੀ ਹੈ, ਉਹ ਸਭ ਜ਼ਿਲ੍ਹੇ ਵਿੱਚ ਸਥਿਤ ਕੈਂਪਾਂ ਵਿੱਚ ਵੰਡ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਕਾਫੀ ਲੋਕਾਂ ਵੱਲੋਂ ਟੀਕਾ ਲਗਾਇਆ ਗਿਆ ਹੈ, ਪਰ ਅੱਜ ਵੀ ਜਿਆਦਾਤਰ ਲੋਕਾਂ ਦਾ ਟੀਕਾਕਰਨ ਹੋਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਜਿਵੇਂ ਡੋਜ਼ ਦੀ ਸਪਲਾਈ ਪ੍ਰਾਪਤ ਹੁੰਦੀ ਹੈ, ਸਿਹਤ ਸਟਾਫ ਵੱਲੋਂ ਲੋਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਨੇੜਲੇ ਕੇਂਦਰ ਵਿੱਚ ਜਾ ਕੇ ਟੀਕਾ ਲਗਵਾਉਣਾ ਚਾਹੀਦਾ ਹੈ।  ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਉਹ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਰਾਬਤਾ ਕਾਇਮ ਰੱਖਣ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।
ਜ਼ਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਦੱਸਿਆ ਕਿ ਉਹ ਖੁਦ ਟੀਕਾਕਰਣ ਕੇਂਦਰਾਂ `ਤੇ ਟੀਕੇ ਬਾਰੇ ਪੂਰੀ ਜਾਣਕਾਰੀ ਰੱਖ ਰਹੇ ਹਨ ਤਾਂ ਜੋ ਉਸ ਦਿਨ ਦਿੱਤੇ ਜਾਣ ਵਾਲੇ ਟੀਕੇ ਦੇ ਸਟਾਕ, ਸ਼੍ਰੇਣੀ, ਖੁਰਾਕ ਆਦਿ ਬਾਰੇ ਅਗੇ ਪੂਰੀ ਜਾਣਕਾਰੀ ਦਿੱਤੀ ਜਾ ਸਕੇ।
ਇਸ ਮੌਕੇ ਡਾ: ਰੋਹਿਤ ਐਸਐਮਓ, ਰਾਜੇਸ਼ ਕੁਮਾਰ ਡੀਪੀਐਮ, ਸੁਸ਼ੀਲ ਕੁਮਾਰ ਬੀਈਈ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

Spread the love