ਬਰਨਾਲਾ, 5 ਸਤੰਬਰ 2021
ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਅਧਿਆਪਕ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਬਲਾਕ ਸਿੱਖਿਆ ਅਧਿਕਾਰੀਆਂ ਅਤੇ ਬਿਹਤਰ ਪ੍ਰਾਪਤੀਆਂ ਵਾਲੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਸਰਬਜੀਤ ਸਿੰਘ ਤੂਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਕਿਹਾ ਕਿ ਵਿਸ਼ਵ ਦੇ ਹਰ ਸਫ਼ਲ ਇਨਸਾਨ ਦੀ ਜਿੰਦਗੀ ‘ਚ ਅਧਿਆਪਕ ਦੀ ਭੂਮਿਕਾ ਅਹਿਮ ਅਤੇ ਵਿਸ਼ੇਸ਼ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਦਾ ਸਤਿਕਾਰ ਕਰਨ ਵਾਲੇ ਸਮਾਜ ਹਮੇਸ਼ਾ ਤਰੱਕੀ ਅਤੇ ਖੁਸ਼ਹਾਲੀ ਦੀਆਂ ਮੰਜ਼ਿਲਾਂ ਨੂੰ ਪਹੁੰਚਦੇ ਹਨ। ਉਨ੍ਹਾਂ ਆਪਣੇ ਅਧਿਆਪਕਾਂ ਦੀਆਂ ਯਾਦਾਂ ਵੀ ਸਮਾਗਮ ਦੌਰਾਨ ਸਾਂਝੀਆਂ ਕੀਤੀਆਂ। ਕੁਲਵਿੰਦਰ ਸਿੰਘ ਸਰਾਏ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਇਸ ਮੌਕੇ ਕਿਹਾ ਕਿ ਅਧਿਆਪਕ ਦਾ ਸਨਮਾਨ ਆਪਣੇ-ਆਪ ਵਿੱਚ ਬਹੁਤ ਅਹਿਮੀਅਤ ਰੱਖਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਦਾ ਸਨਮਾਨ ਤਾਂ ਹਰ ਪਲ ਹਰ ਮਨ ਵਿੱਚ ਹੋਣਾ ਚਾਹੀਦਾ ਹੈ। ਕਿਸੇ ਸਮਾਜ ਦੀ ਅਧਿਆਪਕ ਬਾਰੇ ਸੋਚ ਹੀ ਉਸ ਸਮਾਜ ਦੀ ਦਿਸ਼ਾ ਅਤੇ ਦਸ਼ਾ ਨਿਰਧਾਰਤ ਕਰਦੀ ਹੈ।
ਹਰਕੰਵਲਜੀਤ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵੱਲੋਂ ਵੀ ਸਨਮਾਨਿਤ ਹੋਣ ਵਾਲੇ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਗਈ । ਵਸੁੰਧਰਾ ਕਪਿਲਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਕਿਹਾ ਕਿ ਅਧਿਆਪਕ ਸਨਮਾਨ ਸਮਾਗਮ ਦਾ ਹਿੱਸਾ ਬਣਕੇ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਜਿਸ ਮੁਕਾਮ ‘ਤੇ ਹਨ ਉਸ ਪਿੱਛੇ ਉਹਨਾਂ ਦੇ ਅਧਿਆਪਕਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਮੌਜ਼ੂਦਾ ਦੌਰ ਦੌਰਾਨ ਅਧਿਆਪਕ ਨੂੰ ਅਧਿਆਪਕ ਬਣਨ ਦੇ ਨਾਲ-ਨਾਲ ਗੁਰੂ ਬਣ ਕੇ ਵਿਦਿਆਰਥੀਆਂ ਨੂੰ ਜ਼ਿੰਦਗੀ ਦੀ ਅਗਵਾਈ ਦਿੱਤੇ ਜਾਣ ਦੀ ਜ਼ਰੂਰਤ ਹੈ ।
ਸਮਾਗਮ ਦੌਰਾਨ ਪ੍ਰਾਇਮਰੀ ਵਿੰਗ ਦੇ ਕੁਲਦੀਪ ਸਿੰਘ ਹੈਡਟੀਚਰ, ਗੁਰਜਿੰਦਰ ਕੌਰ ਹੈਡਟੀਚਰ, ਰਮਨਦੀਪ ਕੌਰ ਈਟੀਟੀ, ਬਲਜੀਤ ਕੌਰ ਈਟੀਟੀ, ਸੁਰਿੰਦਰ ਸਿੰਘ ਹੈਡਟੀਚਰ, ਸੁਰਜੀਤ ਸਿੰਘ ਹੈਡਟੀਚਰ, ਰਾਜਵੰਤ ਕੌਰ ਈਟੀਟੀ, ਪਰਮਜੀਤ ਕੌਰ ਹੈਡਟੀਚਰ, ਸੁਖਪਾਲ ਸਿੰਘ ਹੈਡਟੀਚਰ, ਸੁਮਨਦੀਪ ਕੌਰ ਈਟੀਟੀ, ਚਰਨਜੀਤ ਕੌਰ ਹੈਡਟੀਚਰ, ਪਰਮਜੀਤ ਸਿੰਘ ਈਟੀਟੀ, ਮੋਨਿਕਾ ਰਾਣੀ ਈਟੀਟੀ, ਗੁਰਵਿੰਦਰ ਸਿੰਘ ਈਟੀਟੀ, ਗੁਰਮੀਤ ਕੌਰ ਈਟੀਟੀ, ਨਵਜੋਤ ਸਿੰਘ ਈਟੀਟੀ, ਬਲਜੀਤ ਸਿੰਘ ਹੈਡਟੀਚਰ, ਮਨਜੀਤ ਕੌਰ ਹੈਡਟੀਚਰ, ਮਨਪ੍ਰੀਤ ਕੌਰ ਈਟੀਟੀ, ਹਿਮਾਨੀ ਸ਼ਰਮਾ ਈਟੀਟੀ, ਨਵਜੋਤ ਕੌਰ ਹੈਡਟੀਚਰ, ਪਰਮਿੰਦਰ ਸਿੰਘ ਹੈਡਟੀਚਰ, ਜਸਵੀਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਰਮਨਦੀਪ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅਤੇ ਗੁਰਗੀਤ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕੁਲਦੀਪ ਸਿੰਘ ਭੁੱਲਰ ਜਿਲ੍ਹਾ ਕੋ-ਆਰਡੀਨੇਟਰ ਪੜ੍ਹੋ ਪੰਜਾਬ, ਨਰਿੰਦਰ ਸ਼ਰਮਾ ਸਹਾਇਕ ਕੋ-ਆਰਡੀਨੇਟਰ ਪੜ੍ਹੋ ਪੰਜਾਬ, ਸਿਮਰਦੀਪ ਸਿੰਘ ਜਿਲ੍ਹਾ ਮੈਂਟਰ ਸਪੋਰਟਸ ਅਤੇ ਬਿੰਦਰ ਸਿੰਘ ਖੁੱਡੀ ਕਲਾਂ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ: ਸਨਮਾਨਿਤ ਹੋਣ ਵਾਲੇ ਅਧਿਕਾਰੀ ਅਤੇ ਅਧਿਆਪਕ ਜਿਲ੍ਹਾ ਸਿੱਖਿਆ ਅਫਸਰਾਂ ਨਾਲ।