ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਵੈਕਸ਼ੀਨੇਸ਼ਨ ਕੈਂਪ ਅੱਜ : ਡਿਪਟੀ ਕਮਿਸ਼ਨਰ

ਲੋਕਾਂ ਨੂੰ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਫ਼ਾਇਦਾ ਲੈਣ ਦੀ ਅਪੀਲ
ਬਰਨਾਲਾ, 2 ਜੁਲਾਈ 2021
ਕੋਰੋਨਾ ਦੀ ਮਹਾਂਮਾਰੀ ਤੋਂ ਨਿਜਾਤ ਪਾਉਣ ਲਈ ਜ਼ਿਲ੍ਹੇ ਭਰ ਵਿੱਚ ਤਰਤੀਬਵਾਰ ਵੈਕਸ਼ੀਨੇਸ਼ਨ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦਿੱਤੀ। ਉਨ੍ਹਾਂ ਕਿਹਾ ਕਿ 3 ਜੁਲਾਈ ਨੂੰ ਇਹ ਕੈਂਪ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ਤੇ ਲਗਾਏ ਜਾਣਗੇ।
ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਕੈਂਪ ਵੱਖ-ਵੱਖ ਸਥਾਨਾਂ ਜਿਨ੍ਹਾਂ ਵਿੱਚ ਦਫ਼ਤਰ ਨਗਰ ਕੌਂਸਲ ਬਰਨਾਲਾ, ਗੁਰਦੁਆਰਾ ਸਿੰਘ ਸਭਾ ਦਸਮੇਸ਼ ਨਗਰ ਧਨੌਲਾ ਰੋਡ ਬਰਨਾਲਾ, ਗੁਰਦੁਆਰਾ ਮੰਜੀ ਸਾਹਿਬ ਸ਼ੇਖਾ ਚੌਂਕ ਬਰਨਾਲਾ, ਅਕਾਲਗੜ੍ਹ ਬਸਤੀ ਦਫ਼ਤਰ ਐਮ.ਸੀ. ਕੁਲਦੀਪ ਧਰਮਾ ਬਰਨਾਲਾ, ਸਰਕਾਰੀ ਪ੍ਰਾਇਮਰੀ ਸਕੂਲ ਗੁਰਸੇਵਕ ਨਗਰ ਬਰਨਾਲਾ, ਗੁਰਦੁਆਰਾ ਪ੍ਰਗਟਸਰ ਸਾਹਿਬ ਗੁਰਸੇਵਕ ਨਗਰ ਹੰਡਿਆਇਆ ਰੋਡ ਬਰਨਾਲਾ, ਰੇਲਵੇ ਲਾਈਨ ਨੇੜੇ ਐਸ.ਡੀ. ਕਾਲਜ ਗੋਬਿੰਦ ਕਲੋਨੀ ਬਰਨਾਲਾ, ਐਸ.ਡੀ. ਸ.ਸ. ਸਕੂਲ ਨੇੜੇ ਬਾਲਮੀਕ ਚੌਂਕ ਬਰਨਾਲਾ, ਸਰਕਾਰੀ ਡਿਸਪੈਂਸਰੀ ਸੂਜਾ ਪੱਤੀ ਸੰਘੇੜਾ, ਨਿਰੰਕਾਰੀ ਭਵਨ ਕੇ.ਸੀ.ਰੋਡ ਸਾਹਮਣੇ ਟੈਲੀਫ਼ੋਨ ਐਕਸਚੇਂਜ ਬਰਨਾਲਾ, ਸਵਾਮੀ ਨਿੱਤਿਆ ਨੰਦ ਸਨਿਆਸ ਆਸ਼ਰਮ ਪੰਜ ਦੇਵ ਮੰਦਰ ਕੱਸੀ ਦੇ ਉਪਰ ਨੇੜੇ ਸੰਧੂ ਟਾਇਲ ਫੈਕਟਰੀ ਲੱਖੀ ਕਲੌਨੀ ਬਰਨਾਲਾ, ਸ.ਪ੍ਰਾ.ਬਾਬਾ ਆਲਾ ਸਿੰਘ ਸਕੂਲ ਪੱਤੀ ਰੋਡ ਬਰਨਾਲਾ, ਸਾਂਤੀ ਹਾਲ ਬਰਨਾਲਾ, ਬਰਨਾਲਾ ਕਾਲਜ ਨੇੜੇ ਐਲ.ਬੀ.ਐਸ. ਕਾਲਜ, ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਰਨਾਲਾ, ਪ੍ਰੇਮ ਨਗਰ ਡਿਸਪੈਂਸਰੀ ਬਰਨਾਲਾ, ਸੰਧੂ ਪੱਤੀ ਡਿਸਪੈਂਸਰੀ ਬਰਨਾਲਾ ਅਤੇ ਪੀ.ਪੀ. ਯੂਨਿਟ ਸਿਵਲ ਹਸਪਤਾਲ ਬਰਨਾਲਾ ਵਿਖੇ ਲਗਾਏ ਜਾਣਗੇ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਜ਼ਿਲ੍ਹੇ ਦੇ ਤਪਾ ਖੇਤਰ ਵਿੱਚ ਸਰਕਾਰੀ ਸੀਨੀ.ਸੈਕੰ. ਸਕੂਲ (ਲੜਕੇ) ਤਪਾ ਵਾਰਡ ਨੰਬਰ 4 ਅਤੇ 9, ਡੇਰਾ ਗੁੱਦੜ ਸ਼ਾਹ ਆਨੰਦਪੁਰ ਬਸਤੀ ਤਪਾ ਵਾਰਡ ਨੰਬਰ 1 ਅਤੇ 2, ਨੱਥਾ ਮੌੜ ਦੀ ਕੋਠੀ ਢਿਲਵਾਂ ਰੋਡ ਤਪਾ ਵਾਰਡ ਨੰਬਰ 2 ਅਤੇ 3, ਦਫ਼ਤਰ ਨਗਰ ਕੌਂਸਲ ਤਪਾ ਵਾਰਡ ਨੰਬਰ 5 ਅਤੇ 6, ਅਗਰਵਾਲ ਧਰਮਸ਼ਾਲਾ ਤਪਾ ਵਾਰਡ ਨੰਬਰ 7 ਅਤੇ 8, ਡੇਰਾ ਬਾਜ਼ੀਗਰ ਬਸਤੀ ਤਪਾ ਵਾਰਡ ਨੰਬਰ 10 ਅਤੇ 11, ਮੰਦਰ ਬਾਬ ਮੱਠ ਤਪਾ ਵਾਰਡ ਨੰਬਰ 12 ਅਤੇ 14, ਨਿਊ ਇਰਾ ਕਾਲਜ ਤਪਾ ਵਾਰਡ ਨੰਬਰ 13 ਅਤੇ 15 ਵਿਖੇ ਵੈਕਸ਼ੀਨੇਸ਼ਨ ਕੀਤੀ ਜਾਵੇਗੀ।
ਭਦੌੜ ਖੇਤਰ ਵਿਖੇ ਤਲਵੰਡੀ ਰੋਡ ਧਰਮਸ਼ਾਲਾ ਵਾਲਾ ਪਾਸਾ ਭਦੌੜ ਵਾਰਡ ਨੰਬਰ 1,2,3 ਅਤੇ 13, ਗੁਰਦੁਆਰਾ ਬਾਬਾ ਜੀਵਨ ਸਿੰਘ ਭਦੌੜ ਵਾਰਡ ਨੰਬਰ 8,9,10,11 ਅਤੇ 12, ਧਰਮਸ਼ਾਲਾ ਭਲੇਰੀਆ ਥਾਣਾ ਰੋਡ ਭਦੌੜ ਵਾਰਡ ਨੰਬਰ 12 ਅਤੇ 14 ਵਿਖੇ ਇਹ ਕੈਂਪ ਲਗਾਏ ਜਾਣਗੇ।
ਸਹਿਣਾ ਖੇਤਰ ਅਧੀਨ ਪੀ.ਐਚ.ਸੀ. ਸਹਿਣਾ, ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਂਵੀਂ ਨੇੜੇ ਪੰਚਾਇਤ ਘਰ ਸਹਿਣਾ ਅਤੇ ਸਿਹਤ ਕੇਂਦਰ ਨੇੜੇ ਬੱਸ ਅੱਡਾ ਸਹਿਣਾ ਵਿਖੇ ਵੈਕਸ਼ੀਨੇਸ਼ਨ ਸਬੰਧੀ ਕੈਂਪ ਲਗਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਵੈਕਸ਼ੀਨੇਸ਼ਨ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਲੈਂਦਿਆਂ ਇਨ੍ਹਾਂ ਕੈਂਪਾਂ ਵਿੱਚ ਪਹੁੰਚ ਕੇ ਕੋਰੋਨਾ ਦੀ ਮਹਾਂਮਾਰੀ ਤੋਂ ਬਚਾਅ ਸਬੰਧੀ ਆਪੋ-ਆਪਣੇ ਟੀਕੇ ਜ਼ਰੂਰ ਲਗਵਾਏ ਜਾਣ ਤਾਂ ਜੋ ਅਸੀਂ ਇਸ ਭਿਆਨਕ ਮਹਾਂਮਾਰੀ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾ ਸਕੀਏ।