01 ਨਵੰਬਰ 2021 ਤੋਂ 30 ਨਵੰਬਰ 2021 ਤੱਕ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਹੋਵੇਗਾ-ਐਸ.ਡੀ.ਐਮ.

18 ਸਾਲ ਦੀ ਉਮਰ ਵਾਲਾ ਕੋਈ ਵੀ ਯੋਗ ਨੋਜਵਾਨ ਵੋਟ ਬਣਾਉਣ ਤੋਂ ਨਾ ਰਹੇ ਵਾਂਝਾ
ਅਬੋਹਰ/ਫਾਜ਼ਿਲਕਾ 14 ਸਤੰਬਰ 2021
ਉਪ ਮੰਡਲ ਮੈਜਿਸਟਰੇਟ-ਕਮ-ਚੋਣਕਾਰ ਰਜਿਸਟਰੇਸ਼ਨ ਅਫਸਰ ਸ੍ਰੀ ਅਮਿਤ ਗੁਪਤਾ ਨੇ ਦੱਸਿਆ ਕਿ ਮੁੱਖ ਚੋਣ ਅਫਸਰ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01-01-2022 ਦੇ ਆਧਾਰ ਤੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ 01 ਨਵੰਬਰ 2021 ਤੋਂ 30 ਨਵੰਬਰ 2021 ਤੱਕ ਕੀਤਾ ਜਾਣਾ ਹੈ।
ਚੋਣਕਾਰ ਰਜਿਸਟਰੇਸ਼ਨ ਅਫਸਰ ਵਿਧਾਨ ਸਭਾ ਚੋਣ ਹਲਕਾ-81 ਅਬੋਹਰ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੇ ਕੰਮ ਲਈ ਸਪੈਸ਼ਲ ਮੁਹਿੰਮ ਮਿਤੀ 06 ਨਵੰਬਰ 2021, 07 ਨਵੰਬਰ 2021, 20 ਨਵੰਬਰ 2021 ਅਤੇ 21 ਨਵੰਬਰ 2021 ਨੂੰ ਚਲਾਈ ਜਾਣੀ ਹੈ ਜਿਸ ਵਿਚ ਸਮੂਹ ਬੂਥ ਲੈਵਲ ਅਫਸਰ ਆਪਣੇ ਪੋਲਿੰਗ ਬੂਥਾਂ `ਤੇ ਹਾਜਰ ਰਹਿ ਕੇ ਨਵੀਂ ਵੋਟ ਬਣਵਾਉਣ ਲਈ ਫਾਰਮ ਨੰਬਰ 6, ਐਨ.ਆਰ.ਆਈ. ਵੋਟਰ ਲਈ ਫਾਰਮ ਨੰਬਰ 6 ਏ, ਵੋਟ ਕਟਵਾਉਣ ਲਈ ਫਾਰਮ ਨੰਬਰ 7, ਵੋਟ ਦੀ ਦਰੁੱਸਤੀ ਲਈ ਫਾਰਮ ਨੰਬਰ 8 ਅਤੇ ਵੋਟ ਇਕੋ ਵਿਧਾਨ ਸਭਾ ਚੋਣ ਹਲਕੇ ਵਿਚ ਸ਼ਿਫਟ ਕਰਨ ਲਈ ਫਾਰਮ ਨੰਬਰ 8 ਓ ਪ੍ਰਾਪਤ ਕਰਨਗੇ।
ਉਨ੍ਹਾਂ ਕਿਹਾ ਕਿ ਜ਼ਿਨ੍ਹਾ ਵਿਅਕਤੀਆਂ ਦੀ ਉਮਰ 01 ਜਨਵਰੀ 2022 ਨੂੰ 18 ਸਾਲ ਪੂਰੀ ਹੁੰਦੀ ਹੈ ਅਤੇ ਅਜੇ ਤੱਕ ਵੋਟ ਨਹੀਂ ਬਣੀ, ਉਹ ਆਪਣਾ ਵੋਟ ਬਣਵਾਉਣ ਲਈ ਫਾਰਮ ਨੰਬਰ 6 ਅਤੇ 6 ਏ, ਸਮੇਤ ਸਹਾਇਕ ਦਸਤਾਵੇਜ਼ ਵਜੋਂ ਇਕ ਰੰਗੀਨ ਪਾਸਪੋਰਟ ਸਾਈਜ ਫੋਟੋ, ਜਨਮ ਮਿਤੀ ਦਾ ਸਬੂਤ, ਰਿਹਾਇਸ਼ ਦਾ ਸਬੂਤ ਨਾਲ ਲਗਾ ਕੇ ਬੂਥ ਲੈਵਨ ਅਫਸਰਾਂ ਨੂੰ ਉਕਤ ਮਿਤੀ ਅਨੁਸਾਰ ਜਮ੍ਹਾਂ ਕਰਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਵੋਟ ਕਟਵਾਉਣ ਲਈ ਬਿਨੈਕਾਰ ਵੱਲੋਂ ਫਾਰਮ ਨੰਬਰ 7 ਦੇ ਨਾਲ ਸਹਾਇਕ ਦਸਤਾਵੇਜ਼ ਵਜੋਂ ਜਿਵੇਂ ਕਿ ਮੌਤ ਹੋਣ `ਤੇ ਮੌਤ ਦਾ ਸਰਟੀਫਿਕੇਟ, ਰਿਹਾਇਸ਼ ਬਦਲਣ `ਤੇ ਇਸ ਦਾ ਸਬੂਤ ਬੂਥ ਲੈਵਲ ਅਫਸਰਾਂ ਨੂੰ ਦੇ ਕੇ ਵੋਟ ਕਟਵਾ ਸਕਦਾ ਹੈ। ਵੋਟਰ ਕਾਰਡ/ਵੋਟਰ ਸੂਚੀ ਵਿਚ ਕਿਸੇ ਕਿਸਮ ਦੀ ਦਰੁੱਸਤੀ ਲਈ ਬਿਨੈਕਾਰ ਵੱਲੋਂ ਦਰੁਸਤੀ ਕਰਵਾਉਣ ਸਬੰਧੀ ਫਾਰਮ ਨੰਬਰ 8 ਅਤੇ ਨਾਲ ਦਰੁਸਤ ਸਬੰਧੀ ਸਬੂਤ ਲਗਾ ਕੇ ਵੋਟ ਵਿਚ ਸੁਧਾਈ ਕਰਵਾ ਸਕਦਾ ਹੈ।ਵਿਧਾਨ ਸਭਾ ਚੋਣ ਹਲਕੇ ਅੰਦਰ ਇਕ ਬੂਥ ਤੋਂ ਦੂਜੇ ਬੂਥ ਵਿਚ ਵੋਟ ਸ਼ਿਫਟ ਕਰਨ ਲਈ ਫਾਰਮ ਨੰਬਰ 8 ਓ ਨਾਲ ਨਵੀਂ ਰਿਹਾਇਸ਼ ਦੇ ਸਬੂਤ ਦੇ ਕੇ ਬੂਥ ਲੈਵਲ ਅਫਸਰ ਨੂੰ ਫਾਰਮ ਦਿੱਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਫਾਰਮ ਨੰਬਰ 6, 6 ਏ, 7, 8 ਅਤੇ 8 ਏ ਚੋਣ ਕਮਿਸ਼ਨ ਦੀ ਵੈਬਸਾਈਟ NVSP.IN `ਤੇ ਅਤੇ ਵੋਟਰ ਹੈਲਪ ਲਾਈਨ ਐਪ ਰਾਹੀਂ ਵੀ ਬਿਨੈਕਾਰ ਵੱਲੋਂ ਆਨਲਾਈਨ ਅਪਲਾਈ ਕੀਤੇ ਜਾ ਸਕਦੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਯੋਗ ਵਿਅਕਤੀ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ।

Spread the love