01 ਟਰੱਕ 02 ਕੈਂਟਰ ਸਮੇਤ ਵੱਖ-ਵੱਖ ਬ੍ਰਾਂਡ ਦੀ ਸ਼ਰਾਬ ਦੀਆਂ 3959 ਪੇਟੀਆਂ ਬ੍ਰਾਮਦ

POLICE
01 ਟਰੱਕ 02 ਕੈਂਟਰ ਸਮੇਤ ਵੱਖ-ਵੱਖ ਬ੍ਰਾਂਡ ਦੀ ਸ਼ਰਾਬ ਦੀਆਂ 3959 ਪੇਟੀਆਂ ਬ੍ਰਾਮਦ
ਐਸ.ਏ.ਐਸ ਨਗਰ, 31 ਅਕਤੂਬਰ 2021
ਸ੍ਰੀ ਨਵਜੋਤ ਸਿੰਘ ਮਾਹਲ, ਸੀਨੀਅਰ ਕਪਤਾਨ ਪੁਲਿਸ, ਜਿਲਾ ਐਸ.ਏ.ਐਸ.ਨਗਰ ਵੱਲੋਂ ਪ੍ਰੈਸ ਨੋਟ ਰਾਹੀਂ ਦੱਸਿਆ ਗਿਆ ਹੈ ਕਿ ਤਿਉਹਾਰਾਂ ਦੇ ਮੱਦੇ ਨਜਰ ਸ੍ਰੀ ਇਕਬਾਲਪ੍ਰੀਤ ਸਿੰਘ ਸਹੋਤਾ, ਆਈ.ਪੀ.ਐਸ. ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਅਤੇ ਸ੍ਰੀ ਅਰੁਣ ਕੁਮਾਰ ਮਿੱਤਲ, ਆਈ.ਪੀ.ਐਸ, ਮਾਨਯੋਗ ਇੰਸਪੈਕਟਰ ਜਨਰਲ ਪੁਲਿਸ, ਰੂਪਨਗਰ ਰੇਂਜ, ਰੂਪਨਗਰ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਮੋਹਾਲੀ ਪੁਲਿਸ ਵੱਲੋਂ ਭੈੜੇ ਅਨਸਰਾਂ ਵਿਰੁੱਧ ਆਰੰਭ ਕੀਤੀ ਗਈ ਵਿਸ਼ੇਸ਼ ਮੁਹਿੰਮ ਤਹਿਤ ਚੈਕਿੰਗ ਦੌਰਾਨ ਪੁਲਿਸ ਨੇ 02 ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ ਪਰ 01 ਟਰੱਕ 02 ਕੈਂਟਰ ਸਮੇਤ ਵੱਖ-ਵੱਖ ਬਾਂਡ ਦੀ ਸ਼ਰਾਬ ਦੀਆਂ 3959 ਪੇਟੀਆਂ ਬ੍ਰਾਮਦ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ, ਸ਼ਰਾਬ ਦੀ ਇਹ ਬ੍ਰਾਮਦਗੀ ਸਮੁੱਚੇ ਪੰਜਾਬ ਵਿਚੋਂ ਸਭ ਤੋਂ ਵੱਡੀ ਬ੍ਰਾਮਦਗੀ ਹੈ।

ਹੋਰ ਪੜ੍ਹੋ :-ਕਰੋਨਾ ਮਹਾਂਮਾਰੀ ਦੌਰਾਨ ਐਸੋਸੀਏਟ/ਪ੍ਰਾਈਵੇਟ ਸਕੂਲਾਂ ਨੇ ਬੱਚਿਆਂ ਨੂੰ ਜੋੜੀ ਰੱਖਿਆ ਸਿਖਿਆ ਦੇ ਨਾਲ – ਸੋਨੀ
ਐਸ.ਐਸ.ਪੀ.ਸਾਹਿਬ ਨੇ ਅੱਗੇ ਡੀਟੇਲ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸ੍ਰੀ ਅਕਾਸ਼ਦੀਪ ਸਿੰਘ ਔਲਖ, ਐਸ.ਪੀ. (ਸ਼ਹਿਰੀ) ਐਸ.ਏ.ਐਸ.ਨਗਰ ਅਤੇ ਸ੍ਰੀ ਗੁਰਸ਼ੇਰ ਸਿੰਘ ਸੰਧੂ, ਡੀ.ਐਸ.ਪੀ. ਸਿਟੀ-1 ਮੋਹਾਲੀ ਦੀ ਨਿਗਰਾਨੀ ਵਿੱਚ ਥਾਣੇਦਾਰ ਕੁਲਵੰਤ ਸਿੰਘ ਇੰਚਾਰਜ ਪੁਲਿਸ ਚੌਕੀ ਫੇਸ-6 ਮੋਹਾਲੀ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਫੇਸ-6 ਮੋਹਾਲੀ ਵਿਖੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ। ਦੌਰਾਨੇ ਚੈਕਿੰਗ ਪੁਲਿਸ ਪਾਰਟੀ ਨੇ ਮੁੱਖਬਰੀ ਦੇ ਆਧਾਰ ਪਰ ਕੈਂਟਰ ਨੰਬਰੀ ਐਚ.ਆਰ.68-ਬੀ-0606 ਨੂੰ ਰੋਕਿਆ, ਜਿਸ ਵਿੱਚ ਸਵਾਰ ਵਿਅਕਤੀ ਨੇ ਆਪਣਾ ਨਾਮ ਕਿ੍ਰਸ਼ਨ ਕੁਮਾਰ ਵਾਸੀ ਹੈਬੋਵਾਲ, ਲੁਧਿਆਣਾ ਦੱਸਿਆ, ਚੈਕਿੰਗ ਦੌਰਾਨ ਕੈਂਟਰ ਵਿੱਚੋਂ 520 ਪੇਟੀਆਂ ਸ਼ਰਾਬ ਮਾਰਕਾ ਨੈਨਾ ਵਿਸਕੀ ( ਫਾਰ ਸੇਲ ਇਨ ਚੰਡੀਗੜ੍ਹ ਓਨਲੀ) ਬ੍ਰਾਮਦ ਹੋਈਆਂ, ਜੋ ਦੋਸ਼ੀ ਨੇ ਕੈਂਟਰ ਵਿੱਚ ਫਲ-ਸਬਜੀਆਂ ਵਾਲੇ ਖਾਲੀ ਕਰੇਟਾਂ ਦੇ ਹੇਠਾਂ ਛੁਪਾ ਕੇ ਰੱਖੀਆਂ ਹੋਈਆਂ ਸਨ। ਦੋਸ਼ੀ ਦੇ ਕੈਂਟਰ ਵਿਚੋਂ ਇਹ ਸ਼ਰਾਬ ਬ੍ਰਾਮਦ ਹੋਣ ਪਰ ਕੈਂਟਰ ਚਾਲਕ ਕਿ੍ਰਸ਼ਨ ਕੁਮਾਰ ਪੁੱਤਰ ਤਾਰਾ ਚੰਦ ਵਾਸੀ ਹੈਬੋਵਾਲ, ਲੁਧਿਆਣਾ ਵਿਰੁੱਧ ਮੁਕੱਦਮਾ ਨੰਬਰ 208 ਮਿਤੀ 29.10.2021 ਅ/ਧ 61,1,14 ਐਕਸਾਈਜ ਐਕਟ ਥਾਣਾ ਫੇਸ-1 ਮੋਹਾਲੀ ਦਰਜ ਰਜਿਸਟਰ ਕਰਵਾ ਕੇ ਦੋਸ਼ੀ ਨੂੰ ਗਿ੍ਰਫਤਾਰ ਕੀਤਾ ਗਿਆ ਅਤੇ ਬ੍ਰਾਮਦ ਸ਼ਰਾਬ ਨੂੰ ਕਬਜਾ ਵਿੱਚ ਲਿਆ ਗਿਆ।
ਗਿ੍ਰਫਤਾਰ ਕੀਤੇ ਗਏ ਦੋਸ਼ੀ ਕਿ੍ਰਸ਼ਨ ਕੁਮਾਰ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਸ਼ਰਾਬ ਦਿਵੇ ਖੰਨਾ ਉਰਫ ਵਿੱਕੀ ਪੁੱਤਰ ਰਾਜੀਵ ਖੰਨਾ ਵਾਸੀ ਜੀਰਕਪੁਰ ਸਪਲਾਈ ਕਰਵਾਉਂਦਾ ਹੈ। ਦੋਸ਼ੀ ਕਿ੍ਰਸ਼ਨ ਕੁਮਾਰ ਦੀ ਨਿਸ਼ਾਨਦੇਹੀ ਪਰ ਪੁਲਿਸ ਪਾਰਟੀ ਵੱਲੋਂ ਪਿੰਡ ਮੌਹੜਾ, ਜਿਲਾ ਅੰਬਾਲਾ (ਹਰਿਆਣਾ) ਵਿਖੇ ਬਿਕਰਮ ਇੰਟਰਪ੍ਰਾਈਜਿਜ – ਗੋਦਾਮ ਵਿਖੇ ਰੇਡ ਕਰਕੇ ਗੋਦਾਮ ਵਿੱਚ ਸ਼ਰਾਬ ਨਾਲ ਲੋਡ ਹੋਏ ਟਰੱਕ ਨੰਬਰ ਐਚ.ਆਰ-55 ਐਨ-9457 ਅਤੇ ਕੈਂਟਰ ਨੰਬਰ ਐਚ.ਆਰ-37-ਡੀ-1704 ਨੂੰ ਵੀ ਕਬਜਾ ਪੁਲਿਸ ਵਿੱਚ ਲੈ ਕੇ ਮੋਹਾਲੀ ਵਿਖੇ ਲਿਆਂਦਾ ਗਿਆ। ਇਨ੍ਹਾਂ ਦੋਵਾਂ ਵਹੀਕਲਾਂ ਵਿੱਚ ਵੀ ਸ਼ਰਾਬ ਦੀਆਂ 3439 ਪੇਟੀਆਂ ਵੱਖ-ਵੱਖ ਬ੍ਰਾਂਡ ਦੀਆਂ ਲੋਡ ਹੋਈਆਂ ਸਨ। ਇਸ ਉਪਰੰਤ ਦਿਵੇ ਖੰਨਾ ਉਰਫ ਵਿੱਕੀ ਵਾਸੀ ਰੋਆਇਲ ਮੋਤੀਆਂ ਸਿਟੀ ਜੀਰਕਪੁਰ ਨੂੰ ਉਕੱਤ ਮੁਕੱਦਮਾ ਵਿੱਚ ਨਾਮਜਦ ਕਰਕੇ ਗਿ੍ਰਫਤਾਰ ਕੀਤਾ ਗਿਆ ਹੈ।
ਇਨ੍ਹਾਂ ਦੋਸ਼ੀਆਂ ਵੱਲੋਂ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਇਹ ਸ਼ਰਾਬ ਕਿਥੇ-ਕਿਥੇ ਸਪਲਾਈ ਕਰਨੀ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਨ੍ਹਾਂ ਦੋਸ਼ੀਆਂ ਦੀ ਪੁੱਛਗਿੱਛ ਤੋਂ ਸ਼ਰਾਬ ਦੇ ਇਸ ਨਜਾਇਜ ਧੰਦੇ ਵਿੱਚ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।
ਦੋਸ਼ੀ ਦਾ ਵੇਰਵਾ: ਕਿ੍ਰਸ਼ਨ ਕੁਮਾਰ ਉਮਰ ਕਰੀਬ 40/45 ਸਾਲ ਪੁੱਤਰ ਤਾਰਾ ਚੰਦ ਵਾਸੀ ਪਿੰਡ ਹੈਬੋਵਾਲ, ਲੁਧਿਆਣਾ
ਬ੍ਰਾਮਦਗੀ: 01 ਕੈਂਟਰ, 02 ਟਰੱਕ, ਚੰਡੀਗੜ੍ਹ ਵਿੱਚ ਵਿਕਣ ਵਾਲੀ ਵੱਖ-ਵੱਖ ਬ੍ਰਾਂਡ ਦੀਆਂ 3959 ਪੇਟੀਆਂ ਸ਼ਰਾਬ।
Spread the love