ਕੋਵਿਡ ਟੀਕਾਕਰਨ ਦੇ 100ਫੀਸਦੀ ਟੀਚੇ ਦੀ ਪ੍ਰਾਪਤੀ ਲਈ ਲੱਗਣਗੇ 473 ਵਿਸ਼ੇਸ਼ ਟੀਕਾਕਰਨ ਕੈਂਪ: ਡਾ. ਹਿਮਾਂਸ਼ੂ ਅਗਰਵਾਲ 

_Himanshu Aggarwal
ਕੋਵਿਡ ਟੀਕਾਕਰਨ ਦੇ 100ਫੀਸਦੀ ਟੀਚੇ ਦੀ ਪ੍ਰਾਪਤੀ ਲਈ ਲੱਗਣਗੇ 473 ਵਿਸ਼ੇਸ਼ ਟੀਕਾਕਰਨ ਕੈਂਪ: ਡਾ. ਹਿਮਾਂਸ਼ੂ ਅਗਰਵਾਲ 
ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਟੀਕਾਕਰਨ ਕਰਵਾਉਣ ਦੀ ਅਪੀਲ

ਫਾਜ਼ਿਲਕਾ 25 ਅਪ੍ਰੈਲ 2022

ਫਾਜ਼ਿਲਕਾ ਜ਼ਿਲ੍ਹੇ ਵਿੱਚ ਕੋਵਿਡ ਟੀਕਾਕਰਨ ਦੇ 100 ਫੀਸਦੀ ਟੀਚੇ ਨੂੰ ਹਾਸਲ ਕਰਨ ਲਈ ਆਉਣ ਵਾਲੇ ਚਾਰ ਹਫ਼ਤਿਆਂ ਦੌਰਾਨ 473 ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂੰ ਅਗਰਵਾਲ ਨੇ ਦਿੱਤੀ ਹੈ।

ਹੋਰ ਪੜ੍ਹੋ :-ਫਾਜ਼ਿਲਕਾ ਦੀਆਂ ਲਾਲ ਮਿਰਚਾਂ ਤੇ ਟਮਾਟਰ ਦੇਸ਼ ਵਿਦੇਸ਼ ਵਿੱਚ ਪਾਏਗਾ ਧੂੰਮਾਂ

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਹੈ ਕਿ ਦੇਸ਼ ਵਿੱਚ ਕੁਠ ਰਾਜਾਂ ਵਿੱਚ ਕੋਵਿਡ ਦੇ ਮਾਮਲੇ ਤੇਜ਼ੀ ਨਾਲ ਵੱਧਣ ਲੱਗੇ ਹਨ ਅਤੇ ਰਾਜ ਵਿੱਚ ਵੀ ਮਾਸਕ ਲਗਾਉਣ ਸਬੰਧੀ ਹਦਾਇਤਾਂ ਜਾਰੀ ਹੋਈਆਂ ਹਨ। ਅਜਿਹੇ ਲਈ ਲਾਜ਼ਮੀ ਹੈ ਕਿ ਕੋਵਿਡ ਦੇ ਖਤਰੇ ਨੂੰ ਪੂਰੀ ਤਰ੍ਹਾਂ ਟਾਲਣ ਲਈ 100ਫੀਸਦੀ ਟੀਕਾਕਰਨ ਦਾ ਟੀਚਾ ਹਾਸਲ ਕੀਤਾ ਜਾਵੇ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਕੋਵਿਡ ਦੀ ਰੋਕਥਾਮ ਲਈ ਪੂਰੀ ਤਰ੍ਹਾਂ ਨਾਲ ਕੀਤੇ ਜਾ ਰਹੇ ਮੁਫ਼ਤ ਟੀਕਾਕਰਨ ਦਾ ਲਾਭ ਲੈਂਦਿਆਂ ਆਪਣੇ ਨੇੜੇ ਦੇ ਟੀਕਾਕਰਨ ਕੇਂਦਰ ਵਿਖੇ ਜਾ ਕੇ ਵੈਕਸੀਨ ਜ਼ਰੂਰ ਲਗਵਾਓ। ਉਨ੍ਹਾਂ ਨੇ ਕਿਹਾ ਕਿ ਵੈਕਸੀਨ ਦੀਆਂ ਦੋਨੋਂ ਡੋਜ਼ ਲਗਾਉਣੀਆਂ ਜ਼ਰੂਰੀ ਹਨ। ਇਹ ਵੈਕਸੀਨ 12 ਤੋਂ 14 ਸਾਲ, 15 ਤੋਂ 17 ਸਾਲ ਅਤੇ 18 ਤੋਂ ਵੱਡੇ ਸਾਰੇ ਨਾਗਰਿਕਾਂ ਨੂੰ ਲੱਗ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਵਿਸ਼ੇਸ਼ ਟੀਕਾਕਰਨ ਕੈਂਪਾਂ ਨੂੰ ਸਫ਼ਲ ਬਣਾਉਣ ਲਈ ਪਿੰਡ ਪੱਧਰ ਤੇ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜੋ ਕਿ ਕੈਂਪ ਲਈ ਥਾਂ ਦੀ ਚੋਣ ਤੋਂ ਇਲਾਵਾ ਪਿੰਡ ਦੇ ਲੋਕਾਂ ਨੂੰ ਪ੍ਰੇਰਿਤ ਕਰਕੇ ਟੀਕਾਕਰਨ ਲਈ ਕੈਂਪ ਵਾਲੇ ਸਥਾਨ ਤੇ ਲੈ ਕੇ ਆਉਣ ਦਾ ਕੰਮ ਕਰਨਗੀਆਂ।

ਇਹ ਕੈਂਪ 26 ਅਪ੍ਰੈਲ ਨੂੰ ਪਿੰਡ ਰਾਏਪੁਰ, ਸੀਡ ਫਾਰਮ ਕੱਚਾ, ਗੋਬਿੰਦਗੜ੍ਹ, ਮਮੂਖੇੜਾ ਖਾਟਵਾਂ, ਪੱਟੀ ਸਦੀਕ, ਚੂਹੜੀਵਾਲਾ  ਧੰਨਾ, ਘੱਲੂ, ਅੱਚਾੜਿੱਕੀ, ਚੱਕ ਸੁਹੇਲੇਵਾਲਾ, ਤਾਰੇਵਾਲਾ, ਚੱਕ ਖੀਰੇ ਵਾਲਾ, ਖਾਨੇਵਾਲਾ, ਹਲੀਮ ਵਾਲਾ, ਢਾਣੀ ਮੁਨਸ਼ੀ ਰਾਮ, ਤੇਜਾ ਰੁਹੇਲਾ, ਕਾਵਾਂਵਾਲੀ, ਮੂੰਬੇਕੇ ਅਤੇ ਸਲੇਮਸ਼ਾਹ ਵਿਖੇ ਲਗਾਏ ਜਾਣਗੇ।

ਟੀਕਾਕਰਨ ਕੈਂਪ 27 ਅਪ੍ਰੈਲ ਨੂੰ ਪਿੰਡ ਮਲੂਕਪੁਰ, ਸ਼ੇਰਗੜ੍ਹ, ਮਹਿਰਾਣਾ, ਖਾਟਵਾਂ, ਰੁਕਨਪੁਰਾ ਖੂਈਖੇੜਾ, ਨਿਹਾਲ ਖੇੜਾ, ਦੀਵਾਨ ਖੇੜਾ, ਵੈਰੋ ਕੇ, ਮੰਡੀ ਅਮੀਨਗੰਜ਼, ਬਸਤੀ ਕੇਰਾਂਵਾਲੀ, ਢੰਡੀ ਖੁਰਦ ਅਤੇ ਢਾਣੀ ਹਜ਼ਾਰਾਂ, ਕੀੜਿਆਂ ਵਾਲੀ, ਮੁਰਾਦ ਵਾਲਾ, ਢਾਣੀ ਜਨਤਾ ਨਗਰ, ਘੱਟਿਆਂ ਵਾਲੀ ਜੱਟਾਂ, ਚਿਮਨੇਵਾਲਾ ਅਤੇ ਅਭੁੰਨ ਵਿੱਚ ਲਗਾਏ ਜਾਣਗੇ।