11 ਅਤੇ 19 ਸਤੰਬਰ ਨੂੰ ਮੀਟ ਦੀਆਂ ਦੁਕਾਨਾਂ ਰਹਿਣਗੀਆਂ ਬੰਦ : ਜ਼ਿਲ੍ਹਾ ਮੈਜਿਸਟ੍ਰੇਟ

ਬਰਨਾਲਾ, 7 ਸਤੰਬਰ 2021
ਜੈਨ ਧਰਮ ਦਾ ਮਹਾਨ ਅਧਿਆਤਮਿਕ ਪਰਵ ਸਮਵਤਸਰੀ ਅਤੇ ਅਨੰਤ ਚਤੁਰਦਸ਼ੀ 11 ਸਤੰਬਰ 2021 (ਸ਼ਨੀਵਾਰ) ਅਤੇ ਮਿਤੀ 19 ਸਤੰਬਰ 2021 (ਐਤਵਾਰ) ਨੂੰ ਮਨਾਇਆ ਜਾ ਰਿਹਾ ਹੈ। ਇਹ ਸ਼ੁੱਭ ਦਿਹਾੜਾ ਸ੍ਰਿਸ਼ਟੀ ਦੇ ਸਮੂਹ ਮਾਨਵ ਸਮਾਜ ਅਤੇ ਪਸ਼ੂ-ਪੰਛੀਆਂ ਪ੍ਰਤੀ ਮਿੱਤਰਤਾ ਅਤੇ ਦਯਾ ਦੀ ਭਾਵਨਾ ਨੂੰ ਸਮਰਪਿਤ ਹੈ।
ਇਸ ਲਈ ਜ਼ਿਲ੍ਹਾ ਮੈਜਿਸਟ੍ਰੇਟ, ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜ਼ਿਲ੍ਹੇ ਭਰ ਵਿੱਚ ਹੁਕਮ ਜਾਰੀ ਕੀਤੇ ਗਏ ਹਨ ਕਿ 11 ਸਤੰਬਰ 2021 (ਸ਼ਨੀਵਾਰ) ਅਤੇ ਮਿਤੀ 19 ਸਤੰਬਰ 2021 (ਐਤਵਾਰ) ਨੂੰ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ/ਕਸਬਿਆਂ/ਸ਼ਹਿਰਾਂ ਵਿੱਚ ਮੀਟ ਦੀਆਂ ਦੁਕਾਨਾਂ ਅਤੇ ਸਲਾਟਰ ਹਾਊਸ ਬੰਦ ਰਹਿਣਗੇ।

Spread the love