12 ਜੁਲਾਈ ਤੋਂ ਵਿਧਾਨ ਸਭਾ ਹਲਕਾ 001 ਸੁਜਾਨਪੁਰ ਵਿੱਚ ਨਵੀਂ ਵੋਟ ਬਣਾਉਣ, ਕਰਵਾਉਣ, ਸੋਧ ਕਰਵਾਉਣ ਸਬੰਧੀ ਲਗਾਏ ਜਾਣਗੇ ਜਾਗਰੁਕਤਾ ਕੈਂਪ

ਕੈਂਪਾਂ ਦੋਰਾਨ ਕੋਵਿਡ-19 ਮਹਾਂਮਾਰੀ ਤੋਂ ਆਪਣਾ ਬਚਾਅ ਰੱਖਣ ਹਿੱਤ ਕੀਤੀ ਜਾਵੇ ਹਦਾਇਤਾਂ ਦੀ ਪਾਲਣਾ
ਪਠਾਨਕੋਟ,9 ਜੁਲਾਈ 2021 ਡਾ. ਨਿਧੀ ਕੁਮੁਦ ਬਾਂਬਾ, ਪੀ.ਸੀ.ਐਸ. ਉਪ ਮੰਡਲ ਮੈਜਿਸਟ੍ਰੇਟ ਧਾਰਕਲਾਂ-ਕਮ-ਚੋਣਕਾਰ ਰਜਿਸਟ੍ਰੇਸਨ ਅਫਸਰ, ਵਿਧਾਨ ਸਭਾ ਚੋਣ ਹਲਕਾ 001ਸੁਜਾਨਪੁਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਮੁੱਖ ਚੋਣ ਅਫਸਰ, ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਮਿਤੀ 12 ਜੁਲਾਈ, 2021 ਤੋਂ ਵਿਧਾਨ ਸਭਾ ਚੋਣ ਹਲਕਾ 001-ਸੁਜਾਨਪੁਰ ਅੰਦਰ ਵੋਟ ਬਣਾਉਣ ਸਬੰਧੀ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੈਂਪਾਂ ਦੌਰਾਨ ਯੋਗਤਾ ਮਿਤੀ 11 ਜਨਵਰੀ, 2021 ਦੇ ਅਧਾਰ ਤੇ ਨਵੀਂ ਵੋਟ ਬਣਾਉਣ, ਕਰਵਾਉਣ, ਸੋਧ ਕਰਵਾਉਣ ਸਬੰਧੀ ਆਨਲਾਈਨ/ਆਫਲਾਈਨ ਫਾਰਮ ਭਰੇ ਜਾਣਗੇ।
ਵਿਧਾਨ ਸਭਾ ਚੋਣ ਹਲਕਾ 001-ਸੁਜਾਨਪੁਰ ਵਿਖੇ ਮਿਤੀ 12 ਜੁਲਾਈ ਨੂੰ ਪਿੰਡ ਬਸਰੂਪ, 13 ਜੁਲਾਈ ਨੂੰ ਫਿਰੋਜਪੁਰ ਕਲਾਂ, ਨੇੜੇ ਪੰਚਾਇਤ ਭਵਨ, 14 ਜੁਲਾਈ ਨੂੰ ਫੁਲ ਪਿਆਰਾ, ਨੇੜੇ ਪੰਚਾਇਤ ਭਵਨ, 15 ਜੁਲਾਈ ਨੇ ਮਾਧੋਪੁਰ, ਨਜਦੀਕ ਸਟੇਟ ਬੈਂਕ ਆਫ ਇੰਡੀਆ, 16 ਜੁਲਾਈ ਨੂੰ ਪਿੰਡ ਕੈਲਾਸਪੁਰ, 19 ਜੁਲਾਈ ਨੂੰ ਕਲਿਆਰੀ ਮੋੜ ਸੁਜਾਨਪੁਰ , 20 ਜੁਲਾਈ ਨੂੰ ਸਾਹਪੁਰਕੰਡੀ ਚੌਂਕ , 21 ਜੁਲਾਈ ਨੂੰ ਜੰਡਵਾਲ ਚੌਂਕ, 22 ਜੁਲਾਈ ਨੂੰ ਥੜਾ ਉਪਰਲਾ ਚੌਂਕ, 23 ਜੁਲਾਈ ਨੂੰ ਪਿੰਡ ਮੱਟੀ ਚੌਂਕ, 26 ਜੁਲਾਈ ਨੂੰ ਪਿੰਡ ਸਾਰਟੀ ,27 ਜੁਲਾਈ ਨੂੰ ਲਹਿਰੂਨ ਚੌਂਕ, 28 ਜੁਲਾਈ ਨੂੰ ਮਿਰਜਾਪੁਰ, ਨਜਦੀਕ ਪੰਚਾਇਤ ਭਵਨ, 29 ਜੁਲਾਈ ਨੂੰ ਖੁਦਾਵਰ, 30 ਜੁਲਾਈ ਨੂੰ ਸਿੰਬਲ ਚੌਂਕ, ਮਮੂਨ ਰੋਡ, 02 ਅਗਸਤ ਨੂੰ ਸਾਉਲੀ-ਭੋਲੀ, 03 ਅਗਸਤ ਨੂੰ ਮਨਵਾਲ ਨੇੜ ਪੈਟਰੋਲ ਪੰਪ, 04 ਅਗਸਤ ਨੂੰ ਘੋਹ, 05 ਅਗਸਤ ਨੂੰ ਪਿੰਡ ਕਾਹਨਪੁਰ ਅਤੇ 6 ਅਗਸਤ ਨੂੰ ਚੌਂਕ ਦਾ ਖੂਹ ਵਿਖੇ ਵੋਟ ਬਣਾਉਣ ਸਬੰਧੀ ਜਾਗਰੂਕਤਾ ਕੈਂਪ ਲਗਾਏ ਜਾਣਗੇ।
ਉਨ੍ਹਾਂ ਆਮ ਜਨਤਾ ਅਤੇ ਵਿਸੇਸ ਤੌਰ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਕਤ ਮਿਤੀਆਂ ਨੂੰ ਲਗਾਏ ਜਾਣ ਵਾਲੇ ਕੈਂਪਾਂ ਵਿੱਚ ਨਵੀਂ ਵੋਟ ਬਣਾਉਣ, ਕਟਵਾਉਣ, ਸੌਂਧ ਕਰਵਾਉਣ ਅਤੇ ਇੱਕ ਵਿਧਾਨ ਸਭਾ ਚੋਣ ਹਲਕੇ ਅੰਦਰ ਦੀ ਵੋਟਰ ਸੂਚੀ ਵਿੱਚ ਵੇਰਵਿਆਂ ਦੀ ਅਦਲਾ ਬਦਲੀ ਲਈ ਜਰੂਰ ਪਹੁੰਚਣ ਅਤੇ ਇਸ ਤੋਂ ਇਲਾਵਾ ਕੈਂਪਾਂ ਵਿੱਚ ਪਹੁੰਚਣ ਸਮੇਂ ਕੋਵਿਡ-19 ਮਹਾਂਮਾਰੀ ਤੋਂ ਆਪਣਾ ਬਚਾਅ ਰੱਖਣ ਹਿੱਤ ਸਰਕਾਰ ਦੀਆਂ ਗਾਈਡਲਾਈਨਜ ਦੀ ਪਾਲਣਾ ਕਰਨ।

Spread the love