ਬਰਨਾਲਾ, 12 ਜੁਲਾਈ 2021
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵਿਖੇ 13 ਜੁਲਾਈ 2021 ਨੂੰ ਸਵੇਰੇ 09:30 ਵਜੇ ਰਕਸ਼ਾ ਸਕਿਊਰਟੀ ਸਰਵਿਸ ਲਿਮਟਿਡ ਕੰਪਨੀ ਬੰਗਲੌਰ ਵੱਲੋਂ ਸਕਿਊਰਟੀ ਗਾਰਡ ਦੀ ਅਸਾਮੀ (ਸਿਰਫ਼ ਲੜਕਿਆਂ) ਲਈ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ।
ਇਸ ਸਬੰਧੀ ਸ੍ਰੀ ਗੁਰਤੇਜ ਸਿੰਘ, ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਨੇ ਦੱਸਿਆ ਕਿ ਸਕਿਊਰਟੀ ਗਾਰਡ ਦੀ ਅਸਾਮੀ ਲਈ ਘੱਟੋਂ-ਘੱਟ ਯੋਗਤਾ 10ਵੀਂ ਅਤੇ 12ਵੀਂ ਪਾਸ, ਉਮਰ 18 ਤੋਂ 35 ਸਾਲ, ਕੱਦ 167 ਸੈ.ਮੀ. ਜਾਂ ਉਪਰ, ਭਾਰ 50 ਕਿ,ਗ੍ਰਾਮ ਜਾਂ ਉਪਰ ਅਤੇ ਇਨ੍ਹਾਂ ਯੋਗਤਾਵਾਂ ਦੇ ਨਾਲ-ਨਾਲ ਹਰੇਕ ਪ੍ਰਾਰਥੀ ਕੋਲ ਅਧਾਰ ਕਾਰਡ, ਪੈਨ ਕਾਰਡ, ਬਾਇਓਡਾਟਾ ਆਦਿ ਹੋਣਾ ਜ਼ਰੂਰੀ ਹੈ। ਇਸ ਕੈਂਪ ਵਿੱਚ ਸਿਰਫ਼ ਮੇਲ ਪ੍ਰਾਰਥੀ ਹੀ ਭਾਗ ਲੈ ਸਕਦੇ ਹਨ।
ਇਸ ਆਸਾਮੀ ਸਬੰਧੀ ਇੰਟਰਵਿਊ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਦੂਸਰੀ ਮੰਜ਼ਿਲ,ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਵਿਖੇ ਹੋਵੇਗੀ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਇਨ ਨੰਬਰ 94170-39072 ਤੇ ਸੰਪਰਕ ਕੀਤਾ ਜਾ ਸਕਦਾ ਹੈ।