ਦਫਤਰ ਵਧੀਕ ਜਿਲ੍ਹਾ ਲੋਕ ਸੰਪਰਕ ਅਫਸਰ ਸ੍ਰੀ ਅਨੰਦਪੁਰ ਸਾਹਿਬ।
ਡਾ. ਅਵਤਾਰ ਸਿੰਘ ਨੇ ਕਿਸਾਨਾਂ ਨੂੰ ਪਾਣੀ ਦੀ ਬੱਚਤ ਅਤੇ ਖਰਚੇ ਘਟਾਉਣ ਲਈ ਕੀਤਾ ਪ੍ਰੇਰਿਤ।
ਸ੍ਰੀ ਅਨੰਦਪੁਰ ਸਾਹਿਬ 3 ਜੂਨ 2021
ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਮਾਹਿਰਾ ਦੀ ਰਾਏ ਹੈ ਕਿ ਇਸ ਨਾਲ ਕੁਦਰਤੀ ਸਰੋਤਾ ਦੀ ਵੀ ਬੱਚਤ ਹੁੰਦੀ ਹੈ। ਧਰਤੀ ਹੇਠਲਾ ਪਾਣੀ 20 ਤੋਂ 25 ਪ੍ਰਤੀਸ਼ਤ ਤੱਕ ਬੱਚ ਜਾਂਦਾ ਹੈ ਅਤੇ ਲੇਬਰ ਦੇ ਖਰਚ ਵਿੱਚ ਕਟੋਤੀ ਹੋ ਸਕਦੀ ਹੈ ਜੋ ਕਿਸਾਨਾਂ ਦੀ ਆਰਥਿਕਤਾ ਦੀ ਮਜਬੂਤੀ ਲਈ ਬਹੁਤ ਜਰੂਰੀ ਹੈ।
ਇਹਨਾਂ ਵਿਚਾਰਾ ਦਾ ਪ੍ਰਗਟਾਵਾ ਮੁੱਖ ਖੇਤੀਬਾੜੀ ਅਫਸਰ ਰੂਪਨਗਰ ਡਾ ਅਵਤਾਰ ਸਿੰਘ ਨੇ ਦਸਗੁਰਾਈ ਦੇ ਕਿਸਾਨ ਵਰਿੰਦਰ ਸਿੰਘ ਵਲੋਂ 2 ਏਕੜ ਵਿੱਚ ਕੀਤੀ ਝੋਨੇ ਦੀ ਸਿੱਧੀ ਬਿਜਾਈ ਦੀ ਪ੍ਰਸੰਸਾ ਕਰਦੇ ਹੋਏ ਕੀਤਾ। ਉਹਨਾਂ ਕਿਹਾ ਕਿ ਧਰਤੀ ਦੀ ਸਾਂਭ ਸੰਭਾਲ ਅਤੇ ਵਾਤਾਵਰਣ ਨੂੰ ਬਚਾਉਣਾ ਬੇਹੱਦ ਜਰੂਰੀ ਹੈ। ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਸਗੋਂ ਖੇਤਾਂ ਵਿੱਚ ਹੀ ਮਿਲਾਉਣਾ ਅਤੇ ਗਿਲਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੀਟ-ਨਾਸ਼ਕ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਖੇਤੀਬਾੜੀ ਮਾਹਿਰਾ ਦੀ ਰਾਏ ਅਤੇ ਸੂਝਾਵਾਨ ਕਿਸਾਨਾ ਵਲੋਂ ਕੀਤੇ ਤਜਰਬਿਆ ਤੋਂ ਇਹ ਸੰਕੇਤ ਮਿਲੇ ਹਨ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਪਾਣੀ ਦਾ ਘੱਟ ਖਰਚ ਅਤੇ ਲੇਬਰ ਦੀ ਬਚੱਤ ਨਾਲ ਕਿਸਾਨਾਂ ਨੂੰ ਮੁਨਾਫਾ ਹੋ ਰਿਹਾ ਹੈ। ਕੁਦਰਤੀ ਸੋਮਿਆ ਦੀ ਵੀ ਬਚਤ ਹੋ ਰਹੀ ਹੈ।
ਵਰਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਖੇਤਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੀ ਵਿੱਧੀ ਨੂੰ ਅਪਣਾਇਆ ਗਿਆ ਹੈ। ਅਜਿਹਾ ਖੇਤੀਬਾੜੀ ਮਾਹਿਰਾ ਦੀ ਪ੍ਰਰੇਣਾ ਨਾਲ ਸੰਭਵ ਹੋਇਆ ਹੈ। ਇਸ ਮੋਕੇ ਦਸਗੁਰਾਈ ਵਿੱਚ ਖੇਤੀਬਾੜੀ ਵਿਸਥਾਰ ਅਫਸਰ ਅਮਰਜੀਤ ਸਿੰਘ, ਵਰਿੰਦਰ ਸਿੰਘ ਬੀ ਟੀ ਐਮ, ਸਰਪੰਚ ਕੁਲਦੀਪ ਸਿੰਘ,ਸਰਬਜੀਤ ਸਿੰਘ ਸਾਬਕਾ ਪੰਚ, ਗੁਲਜਾਰ ਸਿੰਘ,ਅਮਨਪ੍ਰੀਤ ਸਿੰਘ ਤੋਂ ਇਲਾਵਾ ਹੋਰ ਕਿਸਾਨ ਵੀ ਹਾਜ਼ਰ ਸਨ।