500 ਗ੍ਰਾਮ ਅਫੀਮ ਸਮੇਤ 2 ਵਿਅਕਤੀ ਕੀਤੇ ਗ੍ਰਿਫ਼ਤਾਰ

ਐਸ.ਏ.ਐਸ ਨਗਰ 23 ਜੂਨ
ਸ਼੍ਰੀ ਵੀਵੇਕ ਸ਼ੀਲ ਸੋਨੀ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਨਸ਼ਿਆ ਦੀ ਤਸਕਰੀ ਖਿਲਾਫ ਚਲਾਈ ਗਈ ਇੱਕ ਸਪੈਸ਼ਲ ਮੁਹਿੰਮ ਮੁਤਾਬਿਕ ਸ਼੍ਰੀ ਕੁਲਜਿੰਦਰ ਸਿੰਘ ਡੀ.ਐਸ.ਪੀ (ਤਫਤੀਸ) ਦੀ ਰਹਿਨੁਮਾਈ ਹੇਠ ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋ ਦੋ ਵਿਅਕਤੀਆ ਨੂੰ ਸਮੇਤ 500 ਗ੍ਰਾਮ ਅਫੀਮ ਦੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। 
 
    ਐਸ.ਐਸ.ਪੀ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਮਿਤੀ 22-06-2022 ਨੂੰ ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਵੱਲੋ ਥਾਣਾ ਬਲੋਗੀ ਦੇ ਏਰੀਆ ਵਿੱਚੋ ਮੋਟਰਸਾਇਕਲ ਸਵਾਰ ਦੋ ਵਿਅਕਤੀਆ ਬਲਵਿੰਦਰ ਸਿੰਘ ਉੱਰਫ ਗੁੱਡੂ ਪੁੱਤਰ ਗੁਰਬੱਖਸ਼ ਸਿੰਘ ਵਾਸੀ ਪਿੰਡ ਤੋਂਗਾ ਥਾਣਾ ਮੁੱਲਾਂਪੁਰ ਗਰੀਬਦਾਸ ਜ਼ਿਲ੍ਹਾ ਐਸ.ਏ.ਐਸ ਨਗਰ ਅਤੇ ਫੱਕਰੇ ਆਲਮ ਪੁੱਤਰ ਮੁਸਤਾਕ ਅਲੀ ਵਾਸੀ ਕੱਕਰਾਲਾ ਥਾਣਾ ਅੱਲਾਪੁਰ ਜ਼ਿਲ੍ਹਾ ਬਦਾਊ ਯੂ.ਪੀ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਉਹਨਾ ਪਾਸੋ ਹੇਠ ਲਿਖੇ ਅਨੁਸਾਰ ਸਾਮਾਨ ਬ੍ਰਾਮਦ ਕੀਤਾ ਗਿਆ ਹੈ:- 
ਮੁੱਕਦਮਾ ਨੰਬਰ 78 ਮਿਤੀ 22-06-2022 ਅ/ਧ 18-61-85 ਐਨ.ਡੀ.ਪੀ.ਐਸ ਐਕਟ ਥਾਣਾ ਬਲੋਗੀ ਬ੍ਰਾਮਦਗੀ:- 500 ਗ੍ਰਾਮ ਅਫੀਮ
          ਗ੍ਰਿਫਤਾਰ ਦੋਸ਼ੀਆਨ ਨੇ ਦੋਰਾਨੇ ਪੁੱਛਗਿੱਛ ਦੱਸਿਆ ਕਿ ਉਹ ਪਿਛਲੇ ਕਾਫੀ ਅਰਸੇ ਤੋ ਮੋਹਾਲੀ ਅਤੇ ਖਰੜ ਦੇ ਏਰੀਆ ਅਫੀਮ ਸਪਲਾਈ ਕਰਨ ਦਾ ਨਜਾਇਜ ਧੰਦਾ ਕਰ ਰਹੇ ਸਨ ਜੋ ਦੋਸ਼ੀ ਫੱਕਰੇ ਆਲਮ ਯੂ.ਪੀ. ਤੋ ਸਸਤੀ ਅਫੀਮ ਲਿਆ ਇੱਥੇ ਦੋਸ਼ੀ ਬਲਵਿੰਦਰ ਸਿੰਘ ਉੱਰਫ ਗੁੱਡੂ ਨੂੰ ਦਿੰਦਾ ਸੀ ਫਿਰ ਇਹ ਦੋਨੋ ਮਿਲ ਕੇ ਇਹ ਅਫੀਮ ਮਹਿੰਗੇ ਰੇਟ ਤੇ ਸਪਲਾਈ ਕਰਦੇ ਸਨ।
         ਗ੍ਰਿਫਤਾਰ ਦੋਸ਼ੀ ਬਲਵਿੰਦਰ ਸਿੰਘ ਉੱਰਫ ਗੁੱਡੂ ਪੁੱਤਰ ਗੁਰਬੱਖਸ਼ ਸਿੰਘ ਵਾਸੀ ਪਿੰਡ ਤੋਂਗਾ ਥਾਣਾ ਮੁੱਲਾਂਪੁਰ ਗਰੀਬਦਾਸ ਜ਼ਿਲ੍ਹਾ ਐਸ.ਏ.ਐਸ ਨਗਰ ਉਮਰ ਕਰੀਬ 52 ਸਾਲ ਅਤੇ ਫੱਕਰੇ ਆਲਮ ਪੁੱਤਰ ਮੁਸਤਾਕ ਅਲੀ ਵਾਸੀ ਕੱਕਰਾਲਾ ਥਾਣਾ ਅੱਲਾਪੁਰ ਜ਼ਿਲ੍ਹਾ ਬਦਾਊ ਯੂ.ਪੀ ਉਮਰ ਕਰੀਬ 45 ਸਾਲ ਦੋਸ਼ੀਆਨ ਉਕਤਾਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ।ਜਿੰਨਾ ਪਾਸੋ ਹੋਰ ਵੀ ਅਹਿੰਮ ਖੁਲਾਸੇ ਹੋਣ ਦੀ ਉਮੀਦ ਹੈ।ਮੁੱਕਦਮਾ ਦੀ ਤਫਤੀਸ਼ ਜਾਰੀ ਹੈ।
Spread the love