ਐੱਸ ਏ ਐੱਸ ਨਗਰ, 24 ਫਰਵਰੀ 2023
ਨਜਾਇਜ਼ ਸ਼ਰਾਬ ਅਤੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਐਸ.ਏ.ਐਸ.ਨਗਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਜ਼ੀਰਕਪੁਰ ਪੁਲਿਸ ਦੀ ਟੀਮ ਨੇ ਸ. ਨਵਰੀਤ ਸਿੰਘ ਵਿਰਕ, ਪੀ.ਪੀ.ਐਸ., ਐਸ.ਪੀ.(ਆਰ.), ਐਸ.ਏ.ਐਸ.ਨਗਰ ਅਤੇ ਸ਼. ਬਿਕਰਮਜੀਤ ਸਿੰਘ ਬਰਾੜ ਪੀ.ਪੀ.ਐਸ., ਡੀ.ਐਸ.ਪੀ ਸਬ ਡਵੀਜ਼ਨ ਜ਼ੀਰਕਪੁਰ, ਦੀ ਅਗਵਾਈ ਵਿੱਚ ਇੰਸ. ਦੀਪਇੰਦਰ ਸਿੰਘ, ਐਸਐਚਓ ਪੀਐਸ ਜ਼ੀਰਕਪੁਰ ਨੇ ਨਾਜਾਇਜ਼ ਸ਼ਰਾਬ ਦੀਆਂ 200 ਪੇਟੀਆਂ ਜ਼ਬਤ ਕੀਤੀਆਂ ਅਤੇ ਚਾਰ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ। ਇਹ ਜਾਣਕਾਰੀ ਸ਼੍ਰੀ ਸੰਦੀਪ ਗਰਗ ਆਈ.ਪੀ.ਐਸ., ਜ਼ਿਲਾ ਪੁਲਿਸ ਮੁਖੀ , ਐਸ.ਏ.ਐਸ. ਨਗਰ ਨੇ ਸਾਂਝੀ ਕੀਤੀ।
ਹੋਰ ਪੜ੍ਹੋ – ਪਿੰਡ ਕੁਰੜ ਅਤੇ ਭੋਤਨਾ ਦੇ ਛੱਪੜ 75 ਲੱਖ ਦੀ ਲਾਗਤ ਨਾਲ ਨਵਿਆਏ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਸ਼੍ਰੀ ਗਰਗ ਨੇ ਦੱਸਿਆ ਕਿ ਜ਼ੀਰਕਪੁਰ ਪੁਲਿਸ ਪਾਰਟੀ ਨੇ ਅੱਜ ਇੱਕ ਇਤਲਾਹ ਦੇ ਆਧਾਰ ‘ਤੇ ਕੇ-ਏਰੀਆ ਫਲਾਈਓਵਰ, ਜ਼ੀਰਕਪੁਰ ਦੇ ਨੇੜੇ ਇੱਕ ਚਿੱਟੇ ਰੰਗ ਦੀ ਬੋਲੈਰੋ ਪਿਕਅੱਪ ਨੰ: ਡੀ.ਐਲ 1 ਐਲ ਏਐਚ 8870 ਜੋ ਕਿ ਸ਼ਰਾਬ ਦੀ ਢੋਆ-ਢੁਆਈ ਕਰ ਰਹੀ ਸੀ, ਨੂੰ ਰੋਕ ਕੇ ਮੌਕੇ ‘ਤੇ 4 ਮੁਲਜ਼ਮਾਂ ਨੂੰ ਵਾਹਨਾਂ ਸਮੇਤ ਕਾਬੂ ਕੀਤਾ। ਦੂਜੀ ਗੱਡੀ ਬੋਲੈਰੋ ਨੰਬਰ ਐੱਚ ਆਰ 10 ਏ ਜੇ 4333 ਹੈ।
ਦੋਵੇਂ ਵਾਹਨਾਂ ਨੂੰ ਕੇਸ ਜਾਇਦਾਦ ਵਜੋਂ ਜ਼ਬਤ ਕਰ ਲਿਆ ਗਿਆ ਹੈ ਅਤੇ ਹੇਠ ਲਿਖੇ ਚਾਰ ਮੁਲਜ਼ਮਾਂ ‘ਤੇ ਐਫਆਈਆਰ ਨੰਬਰ 66, ਮਿਤੀ 24.02.2023 U/S 61,78(2) ਆਬਕਾਰੀ ਐਕਟ ਦਰਜ ਕੀਤੀ ਗਈ ਹੈ:-
1. ਹਰਸ਼ ਸ਼ਰਮਾ ਵਾਸੀ ਪਿੰਡ ਰਾਏ, ਜ਼ਿਲ੍ਹਾ ਸੋਨੀਪਤ, ਹਰਿਆਣਾ,
2. ਅਰੁਣ ਕੁਮਾਰ ਵਾਸੀ ਸਕਰਾੜਾ, ਪੀ.ਐੱਸ. ਫਤਿਹਾਬਾਦ, ਜ਼ਿਲ੍ਹਾ ਆਗਰਾ, ਯੂ.ਪੀ.,
3. ਨੀਰਜ ਵਾਸੀ ਪਿੰਡ ਸਿਵਾਨਾ, ਪੀ.ਐਸ. ਗੋਹਾਨਾ, ਜ਼ਿਲ੍ਹਾ ਸੋਨੀਪਤ, ਹਰਿਆਣਾ,
4. ਓਮ ਪ੍ਰਕਾਸ਼ ਵਾਸੀ ਪਲਰਹਾ, ਪੀ.ਐਸ. ਰਾਈ, ਜ਼ਿਲ੍ਹਾ ਸੋਨੀਪਤ, ਹਰਿਆਣਾ।