ਜੰਗਲੀ ਜੀਵ ਵਿਭਾਗ, ਰੂਪਨਗਰ ਵੱਲੋਂ ਤਿੰਨ ਦਿਨ ਦਾ ਅਜਾਦੀ ਦਾ ਅਮ੍ਰਿਤ ਮਹਾਂ ਉਤਸਵ ਦੌਰਾਨ ਕਰਵਾਇਆ ਗਿਆ ਸੈਮੀਨਾਰ

ਅਜਾਦੀ ਦਾ ਅਮ੍ਰਿਤ ਮਹਾਂ ਉਤਸਵ
ਰੂਪਨਗਰ 16 ਜੂਨ 2021 ਅਜਾਦੀ ਦੇ ਅਮ੍ਰਿਤ ਮਹਾਂ- ਉਤਸਵ ਦੇ ਮੋਕੇ ਤੇ ਜੰਗਲੀ ਜੀਵ ਮੰਡਲ ਰੂਪਨਗਰ, ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਵੱਲੋਂ ‘Wondrous Wetlands- Punjab da Amrit’ 16 ਜੂਨ 2021 ਨੂੰ ਸੈਮੀਨਾਰ ਕਰਵਾਇਆ ਗਿਆ।
ਇਸ ਤਿੰਨ ਦਿਨ ਦੇ ਪ੍ਰੋਗਰਾਮ ਦੇ ਦੂਜੇ ਦਿਨ ਵੈਬੀਨਾਰ ਦੇ ਬੁਲਾਰਿਆਂ ਵੱਲੋਂ ਪੰਜਾਬ ਦੀਆਂ ਜਲਗਾਹਾਂ ਬਾਰੇ ਆਪਣਾ ਅਨੁਭਵ ਸਾਂਝਾ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ 125 ਤੋਂ ਵੱਧ ਪ੍ਰਤੀ ਯੋਗੀਆਂ ਨੇ ਹਿੱਸਾ ਲਿਆ। ਇਸ ਦੋ ਘੰਟੇ ਦੇ ਵੈਬੀਨਾਰ ਵਿੱਚ ਡਾ: ਅਬਦੁਲ ਕਯੁਮ ਆਈ. ਐਫ. ਐਸ. ਡੀ.ਐਫ.ੳ ਚੰ

ਡੀਗੜ ਸੁਖਨਾ ਜੰਲਗਾਹ ਬਾਰੇ ਡਿਟੇਲ ਵਿੱਚ ਜਾਣਕਾਰੀ ਦਿਤੀ ਗਈ ਅਤੇ ਇਹ ਬੁਲਾਰਾ ਸ਼੍ਰੀ ਨਿਖਿਲ ਸੇਂਗਰ ਨੇ ਪੈਂਡੂ ਸੱਪਾ ਨੂੰ ਰੈਸਕਿੳ ਕਰਨ ਸੰਬੰਧੀ ਆਪਣਾ ਤਜਰਬਾ ਸਾਝਾ ਕੀਤਾ।
ਡਾ: ਮੋਨਿਕਾ ਯਾਦਵ, ਆਈ. ਐਫ. ਐਸ. ਵਣ ਮੰਡਲ ਅਫਸਰ (ਜੰ: ਜੀਵ), ਰੂਪਨਗਰ ਵੱਲੋਂ ਵੈਬੀਨਾਰ ਦੋਰਾਨ ਛੋਟੇ ਜਿਹੇ ਸਹਿਰ ਰੂਪਨਗਰ ਉਤੇ ਵੀਡੀਉ ਕਲਿੱਪ ਸਾਝੀ ਕੀਤੀ । ਜੋ ਇਥੇ ਦੇ ਇਤਿਹਾਸ ਸੱਭਿਆਚਾਰ ਅਤੇ ਕੁਦੱਰਤ ਦਾ ਅਨਿਖੱੜਵਾ ਰੂਪ ਦਰਸਾਉਦੀ ਹੈ । ਰੂਪਨਗਰ ਦੇ ਇਨਾ ਅਦਭੁਤ ਦ੍ਰਿਸ਼ਾ ਨੂੰ ਪ੍ਰਤੀਯੋਗੀਆ ਨੂੰ ਦਿਖਾਇਆ । ਇਸ ਸੈਮਾਨਾਰ ਦਾ ਤੀਜੇ ਦਿਨ ਸਦਾਵਰਤ ਨੈਚਰ ਟ੍ਰੈਲ ਵਿਚ ਟ੍ਰੈਰਕਿੰਗ ਕੀਤੀ ਜਾਵੇਗੀ।
ਇਸ ਸੈਮੀਨਾਰ ਦੇ ਨਾਲ-ਨਾਲ ਵਿਭਾਗ ਵੱਲੋਂ ਸਕੂਲਾਂ ਦੇ ਵਿਦਿਆਰਥੀਆਂ ਲਈ ਪ੍ਰਤੀਯੋਗਤਾਵਾਂ ਕਰਵਾਈਆਂ ਜਾਣਗੀਆਂ ਜਿਸ ਵਿੱਚ ਕਹਾਣੀ ਸੁਨਾਉਣਾ (ਜਮਾਤ ਛੇਵੀਂ ਤੱਕ), ਮਾਡਲ ਮੇਕਿੰਗ (ਜਮਾਤ 7 ਤੋਂ 9 ਤੱਕ) ਅਤੇ ਪ੍ਰੈਜੈਂਟੇਸ਼ਨ/ ਰਾਈਟ ਅੱਪ (ਜਮਾਤ 10 ਤੋਂ 12 )। ਜਿਸ ਦਾ ਵਿਸ਼ਾ Your Action Plan for Natural Resources’ ਹੈ, ਵਿਦਿਆਰਥੀਆਂ ਵੱਲੋਂ ਇਸ ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਲਈ ਆਪਣਾ ਨਾਂ ਈ ਮੇਲ [email protected] ਅਤੇ [email protected] 17 ਜੂਨ 2021 ਨੂੰ 11 ਵਜੇ ਤੱਕ ਭੇਜ ਦਿੱਤਾ ਜਾਵੇ। ਇਸ ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ।

Spread the love