ਕੌਮਾਂਤਰੀ ਯੋਗ ਦਿਵਸ ਮੌਕੇ 1370 ਕੈਡਿਟਾਂ ਨੇ ਲਿਆ ਆਨ ਲਾਈਨ ਹਿੱਸਾ
ਕੋਵਿਡ-19 ਕਾਰਨ ਕੈਡਿਟਾਂ ਨੇ ਆਨ ਲਾਈਨ ਹੋਕੇ ਮਨਾਇਆ ਕੌਮਾਂਤਰੀ ਯੋਗਾ ਦਿਵਸ : ਗਰੁੱਪ ਕੈਪਟਨ ਰਾਜੇਸ਼ ਸ਼ਰਮਾ
ਪਟਿਆਲਾ, 21 ਜੂਨ 20221
3 ਪੰਜਾਬ ਏਅਰ ਸੁਕਾਡਰਨ ਐਨ.ਸੀ.ਸੀ. ਪਟਿਆਲਾ ਦੇ ਕਮਾਂਡਿੰਗ ਅਫ਼ਸਰ ਗਰੁੱਪ ਕੈਪਟਨ ਰਾਜੇਸ਼ ਸ਼ਰਮਾ ਦੀ ਅਗਵਾਈ ਵਿੱਚ ਐਨ.ਸੀ.ਸੀ. ਕੈਡਿਟਾਂ ਨੇ ਕੋਵਿਡ-19 ਮਹਾਂਮਾਰੀ ਦੇ ਦੌਰਾਨ ਆਪਣੇ ਘਰਾਂ ਤੋਂ ਆਨ ਲਾਈਨ ਹੋਕੇ ਸੱਤਵਾਂ ਕੌਮਾਂਤਰੀ ਯੋਗਾ ਦਿਵਸ ਮਨਾਇਆ। ਇਸ ਮੌਕੇ ਐਨ.ਸੀ.ਸੀ. ਕੈਡਿਟਾਂ ਤੋਂ ਇਲਾਵਾ ਵਿੱਦਿਅਕ ਸੰਸਥਾਵਾਂ ਤੇ ਕੈਡਿਟਾਂ ਦੇ ਪਰਿਵਾਰਕ ਮੈਂਬਰਾਂ ਵੀ ਸ਼ਾਮਲ ਹੋਏ।
3 ਪੰਜਾਬ ਏਅਰ ਸੁਕਾਡਰਨ ਐਨ.ਸੀ.ਸੀ. ਪਟਿਆਲਾ ਦੇ ਗਰੁੱਪ ਕੈਪਟਨ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਕੌਮਾਂਤਰੀ ਯੋਗਾ ਦਿਵਸ ‘ਚ 1370 ਐਨ.ਸੀ.ਸੀ. ਕੈਡਿਟਾਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਐਨ.ਸੀ.ਸੀ. ਕੈਡਿਟਾਂ ਨੇ ਘਰਾਂ ਤੋਂ ਯੋਗਾ ਕਰਦਿਆ ਦੀਆਂ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਇਸ ਦਾ ਵੇਰਵਾ ਗਰੁੱਪ ਹੈਡਕੁਆਰਟਰ ਨੂੰ ਵੀ ਭੇਜਿਆ ਗਿਆ ਹੈ।
ਗਰੁੱਪ ਕੈਪਟਨ ਰਾਜੇਸ਼ ਸ਼ਰਮਾ ਨੇ ਕਿਹਾ ਕਿ ਐਨ.ਸੀ.ਸੀ. ਕੈਡਿਟ ਯੋਗਾ ਦੀ ਜੀਵਨ ਵਿੱਚ ਮਹੱਤਤਾ ਨੂੰ ਸਮਝਦੇ ਹਨ ਅਤੇ ਤੰਦਰੁਸਤ ਰਹਿਣ ਲਈ ਹੋਰਨਾਂ ਨੂੰ ਵੀ ਯੋਗ ਕਰਨ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਸਮੇਂ ਚੰਗੀ ਮਾਨਸਿਕ ਸਿਹਤ ਬਣਾਈ ਰੱਖਣ ਲਈ ਯੋਗਾ ਇਕ ਚੰਗਾ ਹਥਿਆਰ ਹੈ। ਉਨ੍ਹਾਂ ਕਿਹਾ ਕਿ ਅੱਜ 1370 ਕੈਡਿਟਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਆਨ ਲਾਈਨ ਕੌਮਾਂਤਰੀ ਯੋਗ ਦਿਵਸ ਵਿੱਚ ਹਿੱਸਾ ਲਿਆ।