31 ਅਗਸਤ ਤੱਕ ਟਾਈਪ-1 ਅਤੇ ਟਾਈਪ-2 ਸੇਵਾ ਕੇਂਦਰਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਕੀਤਾ

ਫਾਜ਼ਿਲਕਾ 18 ਅਗਸਤ 2021
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗਾਂ ਵਿਚ ਨੌਜਵਾਨਾਂ ਦੀਆਂ ਭਰਤੀਆਂ ਅਤੇ ਦਾਖਲਿਆਂ ਨੂੰ ਲੈ ਕੇ ਸੇਵਾ ਕੇਂਦਰ ਵਿਖੇ ਭੀੜ ਰਹਿਣ ਕਾਰਨ ਸੇਵਾ ਕੇਂਦਰਾਂ ਦੇ ਖੁਲੱ੍ਹਣ ਦੇ ਸਮੇਂ ਵਿਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ 31 ਅਗਸਤ 2021 ਤੱਕ ਜ਼ਿਲੇ੍ਹ ਦੇ ਟਾਈਪ-1 ਅਤੇ ਟਾਈਪ-2 ਸੇਵਾ ਕੇਂਦਰ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਖੁੱਲੇ੍ਹ ਰਹਿਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਵਿਚ ਭਰਤੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਸੇਵਾ ਕੇਂਦਰ ਵਿਖੇ ਜਾ ਕੇ ਨੌਜਵਾਨਾਂ ਅਤੇ ਵਿਦਿਆਰਥੀਆ ਨੇ ਲੋੜ ਮੁਤਾਬਕ ਸਰਟੀਫਿਕੇਟ ਬਣਵਾਉਣੇ ਹੁੰਦੇ ਹਨ ਜਿਸ ਕਰਕੇ ਸੇਵਾ ਕੇਂਦਰ ਵਿਖੇ ਭੀੜ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰ ਵਿਖੇ ਜ਼ਿਆਦਾ ਭੀੜ ਨਾ ਕਰਨ ਦੀ ਸੂਰਤ ਵਿਚ ਸੇਵਾ ਕੇਂਦਰ ਦੇ ਸਮੇ `ਚ ਵਾਧਾ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਟਾਈਪ-1 ਦੇ 1 ਸੇਵਾ ਕੇਂਦਰ ਡੀ.ਏ.ਸੀ. ਕੰਪਲੈਕਸ ਅਤੇ ਟਾਈਪ-2 ਦੇ 6 ਸੇਵਾ ਕੇਂਦਰਾਂ ਜਿਸ ਵਿਚ ਤਹਿਸੀਲ ਕੰਪਲੈਕਸ ਜਲਾਲਾਬਾਦ, ਮਾਰਕੀਟ ਕਮੇਟੀ ਜਲਾਲਾਬਾਦ, ਮਿਉਂਸੀਪਲ ਕੌਂਸਲ ਫਾਜ਼ਿਲਕਾ, ਅਰਨੀਵਾਲਾ, ਤਹਿਸੀਲ ਕੰਪਲੈਕਸ ਅਬੋਹਰ ਅਤੇ ਅਨਾਜ ਮੰਡੀ ਅਬੋਹਰ ਵਿਖੇ ਬਣੇ ਸੇਵਾ ਕੇਂਦਰ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਨਿਰਧਾਰਤ ਕੀਤਾ ਜਾਂਦਾ ਹੈ।
Spread the love