31 ਅਗਸਤ ਤੱਕ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਸੋ ਫੀਸਦੀ ਕਣਕ ਦੀ ਵੰਡ ਕਰਨੀ ਬਣਾਈ ਜਾਵੇ ਯਕੀਨੀ-ਡਿਪਟੀ ਕਮਿਸ਼ਨਰ

????????????????????????????????????

ਫਾਜ਼ਿਲਕਾ, 16 ਅਗਸਤ 2021
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਫੂਡ ਸਪਲਾਈ ਕੰਟਰੋਲਰ ਵਿਭਾਗ ਨਾਲ ਮੀਟਿੰਗ ਕਰਦਿਆਂ ਆਦੇਸ਼ ਦਿੰਦਿਆਂ ਕਿਹਾ ਕਿ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਲਾਭਪਾਤਰੀਆਂ ਨੂੰ 31 ਅਗਸਤ 2021 ਤੱਕ 100 ਫੀਸਦੀ ਕਣਕ ਦੀ ਵੰਡ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ 1 ਲੱਖ 72 ਹਜ਼ਾਰ 600 ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਕਾਰਡ ਯੋਗ ਹਨ ਜਿਸ ਵਿਚ 6 ਲੱਖ 59 ਹਜ਼ਾਰ 636 ਯੋਗ ਲਾਭਪਾਤਰੀ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਆਦੇਸ਼ਾਂ ਮੁਤਾਬਕ ਯੋਗ ਲਾਭਪਾਤਰੀਆਂ ਨੂੰ 2 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਣਕ ਦੀ ਵੰਡ ਕੀਤੀਆ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲੇ੍ਹ ਅੰਦਰ 702 ਡਿਪੂ ਹਨ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਕਣਕ ਦੀ ਵੰਡ ਪੂਰੀ ਪਾਰਦਰਸ਼ਤਾ ਨਾਲ ਕੀਤੀ ਜਾਵੇ।ਉਨ੍ਹਾਂ ਦੱਸਿਆ ਕਿ ਲਾਭਪਾਤਰੀ ਸਮਾਰਟ ਰਾਸ਼ਨ ਕਾਰਡ ਤਹਿਤ ਕਿਸੇ ਵੀ ਡਿਪੂ `ਤੇ ਜਾ ਕੇ ਕਣਕ ਲੈ ਸਕਦਾ ਹੈ।ਇਸ ਦੌਰਾਨ ਉਨ੍ਹਾਂ ਹੋਰਨਾ ਵਿਭਾਗਾਂ ਤੋਂ ਵੀ ਸਕੀਮਾਂ ਤੇ ਯੋਜਨਾਵਾ ਦੀ ਸਮੀਖਿਆ ਲਈ।
ਇਸ ਮੋਕੇ ਸਹਾਇਕ ਕਮਿਸ਼ਨਰ (ਜ) ਸ੍ਰੀ ਕੰਵਰਜੀਤ ਸਿੰਘ, ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਸ੍ਰੀ ਗੁਰਪ੍ਰੀਤ ਸਿੰਘ ਕੰਗ, ਤਹਿਸੀਲ ਭਲਾਈ ਅਫਸਰ ਸ੍ਰੀ ਅਸ਼ੋਕ ਕੁਮਾਰ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

 

Spread the love