ਸਵੀਪ ਮੁਹਿੰਮ ਤਹਿਤ ਵੋਟ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ
*ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਵੱਖ ਵੱਖ ਜਾਗਰੂਕਤਾ ਪੇਸ਼ਕਾਰੀਆਂ
ਬਰਨਾਲਾ, 18 ਨਵੰਬਰ
ਭਾਰਤ ਚੋਣ ਕਮਿਸ਼ਨ ਦੇ ਇਨਕਲੂਸਿਵ ਇਲੈਕਸ਼ਨ ਐਂਡ ਅਸ਼ਿਓਰਡ ਮਿਨੀਮਮ ਫੈਸਿਲਟੀ ਪ੍ਰੋਗਰਾਮ ਤਹਿਤ ਪੀਡਬਲਿਊਡੀ (ਪਰਸਨ ਵਿਦ ਡਿਸਬਿਲਟੀ) ਵੋਟਰਾਂ ਦੀ ਸ਼ਮੂਲੀਅਤ ਹੋਰ ਵਧਾਉਣ ਅਤੇ ਉਨ੍ਹਾਂ ਦੀ ਭੂਮਿਕਾ ਨੂੰ ਉਜਾਗਰ ਕਰਨ ਲਈ ਮੁੱਖ ਚੋਣ ਅਫਸਰ ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਫੇਸਬੁੱਕ ਲਾਈਵ ਈਵੈਂਟ ਰਾਹੀਂ 3 ਦਸੰਬਰ 2020 ਨੂੰ (ਇੰਟਰਨੈਸ਼ਨਲ ਡੇਅ ਆਫ ਪੀਡਬਲਿਊਡੀ) ਰਾਜ ਪੱਧਰੀ ਸਮਾਗਮ ਕੀਤਾ ਜਾ ਰਿਹਾ ਹੈ।
ਇਨ੍ਹਾਂ ਹਦਾਇਤਾਂ ਤਹਿਤ ਜ਼ਿਲ੍ਹਾ ਬਰਨਾਲਾ ਵਿਖੇ ਸਕੂਲ ਫਾਰ ਡਿਫਰੈੈਂਟਲੀ ਏਬਲਡ ਚਾਈਲਡ, ਪਵਨ ਸੇਵਾ ਸਮਿਤੀ ਵਿਖੇ ਵਿਸ਼ੇਸ਼ ਬੱਚਿਆਂ ਵੱਲੋਂ ਵੋਟਾਂ ਸਬੰਧੀ ਸਕਿੱਟ ਅਤੇ ਹੋਰ ਗਤੀਵਿਧੀਆਂ ਕੀਤੀਆਂ ਗਈਆਂ, ਜਿਸ ਰਾਹੀਂ ਵੋਟ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ। ਮੁੱਖ ਚੋਣ ਅਫਸਰ ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਇਸ ਪ੍ਰੋਗਰਾਮ ਦੌਰਾਨ ਜ਼ਿਲ੍ਹਾ ਪੱਧਰ ਦੇ ਜੇਤੂਆਂ ਨੂੰ ਮਿਤੀ 3 ਦਸੰਬਰ, 2020 ਨੂੰ ਰਾਜ ਪੱਧਰ ’ਤੇ ਸਨਮਾਨਿਤ ਕੀਤਾ ਜਾਵੇਗਾ ਅਤੇ ਪਹਿਲੇ ਤਿੰਨ ਸਥਾਨਾਂ ’ਤੇ ਆਉਣ ਵਾਲੇ ਜੇਤੂਆਂ ਨੂੰ ਨਕਦ ਇਨਾਮ ਵੀ ਦਿੱਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਚੋਣ ਦਫ਼ਤਰ ਬਰਨਾਲਾ ਤੋਂ ਪਰਮਜੀਤ ਕੌਰ ਅਤੇ ਮਨਜੀਤ ਸਿੰਘ ਇਲੈਕਸ਼ਨ ਕਾਨੂੰਗੋ, ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ, ਬਰਨਾਲਾ ਤੋਂ ਮੁਕੇਸ਼ ਬਾਂਸਲ, ਸਟੇਟ ਜੁਆਇੰਟ ਕੋਆਰਡੀਨੇਟਰ ਫਾਰ ਪੀ. ਡਬਲਯੂ. ਡੀ. ਵਕੀਲ ਚੰਦ ਗੋਇਲ, ਪ੍ਰਿੰਸੀਪਲ ਦੀਪਤੀ ਸ਼ਰਮਾ, ਪ੍ਰਵੀਨ ਸਿੰਗਲਾ, ਵਰੁਣ ਬੱਤਾ, ਚਰਨ ਦਾਸ ਗੋਇਲ, ਸੰਜੀਵ ਢੰਡ, ਸੁਭਾਸ਼ ਗਰਗ, ਰਾਜਿੰਦਰ ਪ੍ਰਸ਼ਾਦ ਤੇ ਸਕੂਲ ਸਟਾਫ ਹਾਜ਼ਰ ਸੀ।