ਸੂਬੇ ਭਰ ਵਿਚ ਡੇਂਗੂ ਨਾਲ ਨਿਜੱਠਣ ਲਈ 39 ਟੈਸਟ ਲੈਬਾਂ ਵਿਚ 44708 ਡੇਂਗੂ ਦੇ ਹੌਏ ਟੈਸਟ-ਸੋਨੀ

OP SONI
ਸੂਬੇ ਭਰ ਵਿਚ ਡੇਂਗੂ ਨਾਲ ਨਿਜੱਠਣ ਲਈ 39 ਟੈਸਟ ਲੈਬਾਂ ਵਿਚ 44708 ਡੇਂਗੂ ਦੇ ਹੌਏ ਟੈਸਟ-ਸੋਨੀ
17837 ਡੇਂਗੂ ਦੇ ਕੇਸ ਪਾਏ ਪਾਜਟਿਵ
ਰਾਜ ਦੇ ਸਰਕਾਰੀ ਹਸਪਤਾਲਾਂ ਵਿਚ 12 ਅਫਰੇਸਿਸ ਮਸ਼ੀਨਾਂ ਕਰ ਰਹੀਆਂ ਹਨ ਕੰਮ
ਸਿਹਤ ਵਿਭਾਗ ਵਲੋ ਹਰ ਐਤਵਾਰ ਡੇਂਗੂ ਤੇ ਵਾਰ ਦਾ ਦਿੱਤਾ ਨਾਰਾ

ਅੰਮ੍ਰਿਤਸਰ 6 ਨਵੰਬਰ 2021

ਇਸ ਸਾਲ ਬੇਮੋਸਮੀ ਬਾਰਿਸ਼ ਹੋਣ ਕਾਰਨ ਕਈ ਥਾਵਾਂ ਤੇ ਪਾਣੀ ਦੇ ਇਕੱਠਾ ਹੋਣ ਕਾਰਨ ਡੇਂਗੂ ਮੱਛਰਾਂ ਦੀ ਬੀ੍ਰਡਿੰਗ ਵਿਚ ਵਾਧਾ ਹੋਇਆ ਹੈ ਅਤੇ ਪੰਜਾਬ ਸਰਕਾਰ ਵਲੋ ਡੇਂਗੂ ਨਾਲ ਨਿਪਟਣ ਲਈ ਰਾਜ ਭਰ ਦੀਆਂ 39 ਟੈਸਟਿੰਗ ਲੈਬਾਂ ਵਿਚ 44708 ਟੈਸਟ ਕੀਤੇ ਜਾ ਚੁੱਕੇ ਹਨ ਅਤੇ ਇੰਨ੍ਹਾਂ ਵਿਚੋ 17837 ਡੇਂਗੂ ਦੇ ਕੇਸ ਪਾਜਟਿਵ ਪਾਏ ਗਏ ਹਨ।

ਹੋਰ ਪੜ੍ਹੋ :-ਆਸ਼ੀਰਵਾਦ ਸਕੀਮ ਤਹਿਤ ਜ਼ਿਲ੍ਹੇ ‘ਚ 1.64 ਕਰੋੜ ਰੁਪਏ ਦੀ ਰਾਸ਼ੀ ਲਾਭਪਾਤਰੀਆਂ ਨੂੰ ਵੰਡੀ : ਡਿਪਟੀ ਕਮਿਸ਼ਨਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਜ਼ਿੰਨਾ੍ਹ ਦੇ ਕੋਲ ਸਿਹਤ ਵਿਭਾਗ ਦਾ ਚਾਰਜ਼ ਵੀ ਹੈ ਨੇ ਦੱਸਿਆ ਕਿ  ਰਾਜ ਭਰ ਵਿਚ ਡੇਂਗੂ ਦੇ ਕੇਸ ਆ ਰਹੇ ਹਨ ਅਤੇ ਮੁੱਖ ਤੌਰ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ 2853, ਬਠਿੰਡਾ 2299,ਹੁਸ਼ਿਆਰਪੁਰ 1590,ਅੰਮ੍ਰਿਤਸਰ 1609, ਪਠਾਨਕੋਟ 1574,ਸ਼੍ਰੀ ਮੁਕਤਸਰ ਸਾਹਿਬ 1388 ਅਤੇ ਲੁਧਿਆਣਾ ਵਿਖੇ 1295  ਵਿਖੇ ਜਿਆਦਾ ਡੇਂਗੂ ਦੇ ਕੇਸ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਡੇਂਗੂ ਦੇ ਮੱਛਰ ਦੇ ਖਾਤਮੇ ਲਈ 700 ਬੀ੍ਰਡਿੰਗ ਚੈਕਰ ਰੱਖੇ ਗਏ ਹਨ ਅਤੇ ਜਿੰਨ੍ਹਾਂ ਵਲੋ ਹੁਣ ਤੱਕ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਦੇ ਘਰਾਂ ਵਿਚ 15 ਲੱਖ ਤੋ ਵੱਧ ਘਰ ਅਤੇ 35 ਲੱਖ ਕੰਟੇਨਰ ਚੈਕ ਕੀਤੇ ਜਾ ਚੁੱਕੇ ਹਨ ਅਤੇ ਜਿੰਨ੍ਹਾਂ ਵਿਚ ਲਗਭਗ 30 ਹਜਾਰ ਕੰਟੇਨਰਾਂ ਵਿਚ ਡੇਂਗੂ ਦੇ ਮੱਛਰ ਦਾ ਲਾਰਵਾ ਪਾਇਆ ਗਿਆ,ਜਿਸ ਨੂੰ ਰਿਡਕਸ਼ਨ ਅਤੇ ਲਾਰਵੀਸਾਇਡ ਦੀ ਵਰਤੋ ਨਾਲ ਨਸ਼ਟ ਕੀਤਾ ਗਿਆ ਹੈ।

ਸ਼੍ਰੀ ਸੋਨੀ ਨੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਦੇ ਸਰਕਾਰੀ ਹਸਪਤਾਲਾਂ ਵਿਚ 12 ਅਫਰੇਸਿਸ ਮਸ਼ੀਨਾਂ ਕੰਮ ਕਰ ਰਹੀਆਂ ਹਨ,ਜਿੰਨ੍ਹਾਂ ਰਾਹੀਂ ਸਿੰਗਲ ਡੋਨਰ ਪਲੇਟਲੈਟ ਗੰਭੀਰ ਮਰੀਜ਼ਾਂ ਨੂੰ ਮਿਲ ਸਕਦੇ ਹਨ ਅਤੇ ਇਸ ਤੋ ਇਲਾਵਾ 22 ਜ਼ਿਲਿਆਂ੍ਹ ਵਿਚ ਬੱਲਡ ਕੰਪੋਨੈਟ ਸੈਪਰੇਟਰ ਉਪਲਭਦ ਹਨ,ਜਿੰਨ੍ਹਾਂ ਰਾਹੀਂ ਮਰੀਜਾਂ ਨੂੰ ਆ .ਡੀ.ਪੀ. ਮਿਲ ਸਕਦੇ ਹਨ। ਉਨ੍ਹਾਂ ਦੱਸਿਆ ਕਿ ਡੇਂਗੂ ਅਤੇ ਮਲੇਰੀਆ ਐਪੀਡੈਮਿਕ ਡਿਸੀਜ ਐਕਟ 1897 ਦੇ ਅਧੀਨ ਨੋਟੀਫਾਇਡ ਹਨ,ਜਿਸ ਅਨੁਸਾਰ ਪੰਜਾਬ ਰਾਜ ਦੇ ਸਮੂਹ ਪ੍ਰਾਈਵੇਟ ਹਸਪਤਾਲਾਂ ਵਲੋ ਡੇਂਗੂ ਅਤੇ ਮਲੇਰੀਆ ਦੇ ਕੇਸ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ ਰਿਪੋਰਟ ਕਰਨੇ ਜ਼ਰੂਰੀ ਹਨ।

ਸ਼੍ਰੀ ਸੋਨੀ ਨੇ ਦੱਸਿਆ ਕਿ ਰਾਜ ਦੇ ਸਰਕਾਰੀ ਹਸਪਤਾਲਾਂ ਵਿਚ ਡੇਂਗੂ ਦਾ ਮੁਫਤ ਇਲਾਜ ਉਪਲਭਦ ਹੈ ਅਤੇ ਡੇਂਗੂ ਦੇ ਮਰੀਜਾਂ ਦੇ ਇਲਾਜ ਲਈ ਡੇਂਗੂ ਵਾਰਡ ਬਣਾਏ ਗਏ ਹਨ,ਜਿੰਨ੍ਹਾਂ ਵਿਚ ਮੱਛਰਦਾਨੀਆਂ ਵੀ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਦੀਆਂ 39 ਡੇਂਗੂ ਟੈਸਟਿੰਗ ਲੈਬਾਂ ਵਿਚ ਡੇਂਗੂ ਦੀ ਮੁਫਤ ਟੈਸਟਿੰਗ ਕੀਤੀ ਜਾਂਦੀ ਹੈ ਅਤੇ ਇਸ ਤੋ ਇਲਾਵਾ ਪਾ੍ਰਈਵੇਟ ਲੈਬਾਂ ਨੂੰ ਵੀ ਡੇਂਗੂ ਦੇ ਟੈਸਟ ਕਰਨ ਦੇ ਰੇਟ ਸਰਕਾਰ ਵਲੋ ਫਿਕਸ ਕੀਤੇ ਗਏ ਹਨ ਤਾਂ ਜੋ ਮਰੀਜਾਂ ਕੋਲੋ ਕੋਈ ਵੱਧ ਪੈਸੇ ਨਾ ਲੈ ਸਕੇ।

ਉਪ ਮੁੱਖ ਮੰਤਰੀ ਪੰਜਾਬ ਨੇ ਦੱਸਿਆ ਕਿ ਰਾਜ ਵਿਚ ਡੇਂਗੂ ਨੂੰ ਫੈਲਣ ਤੋ ਬਚਾਉਣ ਲਈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਵਲੋ ਹਰ ਐਤਵਾਰ ਡੇਂਗੂ ਤੇ ਵਾਰ ਦਾ ਨਾਰਾ ਦਿੱਤਾ ਗਿਆ ਹੈ,ਜਿਸ ਵਿਚ ਲੋਕਾਂ ਨੂੰ ਹਰ ਐਤਵਾਰ ਆਪਣੇ ਘਰਾਂ ਵਿਚ ਪਏ ਖਾਲੀ ਭਾਂਡੇ,ਕੂਲਰ,ਗਮਲੇ,ਫ੍ਰਿਜਾਂ ਦੀ ਡਿਸਪੋਜਲ ਟੇ੍ਰਆਂ ਨੂੰ ਸਾਫ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕਿ ਸਿਹਤ ਵਿਭਾਗ ਵਲੋ ਲਾਰਵੀਸਾਇਡ ਅਤੇ ਇੰਨਸੰਕਟੀਸਾਈਡ ਦੇ ਰੇਟ ਕੰਟਰੈਕਟ ਹੋ ਚੁੱਕ ਹਨ ਅਤੇ ਸਪਰੇ ਲਈ ਭਰਪੂਰ ਮਾਤਰਾ ਵਿਚ ਦੋਵੇ ਚੀਜ਼ਾਂ ਉਪਲਭਦ ਹਨ। ਉਨ੍ਹਾਂ ਕਿਹਾ ਕਿ ਡੇਂਗੂ ਦੇ ਮੱਛਰ ਦੇ ਖਾਤਮੇ ਲਈ ਸ਼ਹਿਰੀ ਇਲਾਕਿਆਂ ਵਿਚ ਸਿਹਤ ਵਿਭਾਗ ਵਲੋ ਸਵੇਰ ਸਮੇ ਲਾਰਵੀਸਾਈਡ ਦੀ ਸਪਰੇ ਕੀਤੀ ਜਾਂਦੀ ਹੈ ਅਤੇ ਉਸੇ ਦਿਨ ਹੀ ਸ਼ਾਮ ਨੂੰ ਸਥਾਨਕ ਸਰਕਾਰ ਵਿਭਾਗ ਵਲੋ ਮੱਛਰਾਂ ਨੂੰ ਮਾਰਣ ਲਈ ਫੋਗਿੰਗ ਨੂੰ ਵੀ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋ ਸਿਹਤ ਵਿਭਾਗ ਦੇ ਸਹਿਯੋਗ ਨਾਲ ਪੇਂਡੂ ਇਲਾਕਿਆਂ ਵਿਚ ਵੀ ਡੇਂਗੂ ਦੇ ਖਾਤਮੇ ਲਈ ਫੋਗਿੰਗ ਨੂੰ ਯਕੀਨੀ ਬਣਾਇਆ ਗਿਆ ਹੈ।

Spread the love