ਵਿਧਾਨ ਸਭਾ ਚੋਣਾਂ-2022
ਪਿੰਡ ਸਕਾਲਾ, ਬਟਾਲਾ ਦੇ 02 ਦੋਸ਼ੀਆਂ ਨੂੰ ਮੌਕੇ ’ਤੇ ਕੀਤਾ ਗਿ੍ਰਫਤਾਰ-ਐਫ.ਆਈ.ਆਰ ਦਰਜ
ਗੁਰਦਾਸਪੁਰ, 21 ਜਨਵਰੀ 2022
ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਆਬਕਾਰੀ ਵਿਭਾਗ ਗੁਰਦਾਸਪੁਰ ਵਲੋਂ ਜ਼ਿਲੇ ਅੰਦਰ ਨਾਜਾਇਜ਼ ਸ਼ਰਾਬ ਅਤੇ ਲਾਹਣ ਆਦਿ ਵਿਰੁੱਧ ਵਿੱਢੀ ਮੁਹਿੰਮ ਤਹਿਤ ਬੀਤੀ ਦੇਰ ਰਾਤ 02 ਦੋਸ਼ੀਆਂ ਸਮੇਤ ਵੱਡੇ ਪੱਧਰ ’ਤੇ 50 ਪੇਟੀਆਂ ਨਾਜਾਇਜ਼ ਸ਼ਰਾਬ ਬਰਮਦ ਕੀਤੀ ਹੈ।
ਹੋਰ ਪੜ੍ਹੋ :-37 ਸ਼ਿਕਾਇਤਾਂ ਦਾ 100 ਮਿੰਟ ਦੇ ਅੰਦਰ-ਅੰਦਰ ਕੀਤਾ ਗਿਆ ਨਿਪਟਾਰਾ
ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀ ਪਵਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਦੇਰ ਰਾਤ ਐਕਸ਼ਾਈਜ ਅਫਸਰ ਗੌਤਮ ਗੋਬਿੰਦ ਤੇ ਰਜਿੰਦਰ ਤਨਵਰ, ਐਕਸ਼ਾਈਜ਼ ਇੰਸਪੈਕਟਰ ਦੀਪਕ ਕੁਮਾਰ ਅਤੇ ਹਰਵਿੰਦਰ ਸਿੰਘ ਅਤੇ ਐਕਸਾਈਜ਼ ਪੁੁਲਿਸ ਤੇ ਸਟਾਫ ਵਲੋਂ ਪਿੰਡ ਪੰਜਗਰਾਈਆਂ (ਬਟਾਲਾ ਤੋਂ ਸ੍ਰੀ ਹਰਗੋਬਿੰਪੁਰ ਰੋਡ) ’ਤੇ ਨਾਕਾ ਲਗਾਇਆ ਹੋਇਆ ਸੀ। ਚੈਕਿੰਗ ਦੌਰਾਨ ਫਾਰਚੂਨਰ ਕਾਰ ਪੀਬੀ08-ਡੀਏ0808 ਦੀ ਤਲਾਸ਼ੀ ਲੈਣ ਉਪਰੰਤ ਚੰਡੀਗਡ੍ਹ ਵਿਖੇ ਵਿਕਣ ਵਾਲੀ 40 ਪੇਟੀਆਂ ਯੂ.ਕੇ ਨੰਬਰ 1 ਅਤੇ 10 ਪੇਟੀਆ 111 ਏਸ (ACE) ਬਰਾਂਡ ਨਾਂਅ ਦੀ ਸ਼ਰਾਬ ਕੀਤੀ ਬਰਾਮਦ ਕੀਤੀ ਗਈ। ਮੌਕੇ ’ਤੇ ਦੋਸ਼ੀ ਕੰਵਲਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਅਤੇ ਗੁਰਦੀਪ ਸਿੰਘ ਪੁੱਤਰ ਹਰਵੰਤ ਸਿੰਘ ਦੋਵੇਂ ਵਾਸੀ ਪਿੰਡ ਸਕਾਲਾ, ਬਟਾਲਾ ਨੂੰ ਗਿ੍ਰਫਤਾਰ ਕੀਤਾ ਗਿਆ ਤੇ ਇਕ ਦੋਸ਼ੀ ਟਿੰਡਾ, ਵਾਸੀ ਭੰਬੋਈ ਮੌਕੇ ’ਤੇ ਫਰਾਰ ਹੋ ਗਿਆ। ਦੋਸ਼ੀਆਂ ਵਿਰੁੱਧ ਪੁਲਿਸ ਸਟੇਸ਼ਨ ਰੰਗੜ ਨੰਗਲ, ਬਟਾਲਾ ਵਿਖੇ ਐਫ.ਆਈ.ਆਰ ਨੰਬਰ 07 ਮਿਤੀ 21-1-2022 ਦਰਜ ਕੀਤਾ ਗਿਆ ਹੈ।
ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀ ਪਵਨਜੀਤ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਵਿਭਾਗ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਰੇਡ ਤੇ 24 ਘੰਟੇ ਨਾਕੇ ਲਗਾਏ ਗਏ ਹਨ ਹੈ ਅਤੇ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਨਾਲ ਸ਼ਰਾਬ ਦੀ ਵਰਤੋਂ ਨਾ ਹੋਵੇ, ਇਸ ਦੇ ਲਈ ਸਖ਼ਤੀ ਕਾਰਵਾਈ ਕੀਤੀ ਜਾ ਰਹੀ ਹੈ।