ਖਡੂਰ ਸਾਹਿਬ, (ਤਰਨ ਤਾਰਨ), 22 ਅਪ੍ਰੈਲ :
ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਦੇ ਜਨਰਲ ਸਕੱਤਰ ਸ. ਅਵਤਾਰ ਸਿੰਘ ਬਾਜਵਾ ਨੇ ਇਥੇ ਇਕ ਬਿਆਨ ਜਾਰੀ ਕਰਦਿਆਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 45 ਸਾਲ ਤੋਂ ਵੱਧ ਉਮਰ ਦੇ ਸਾਰੇ ਮਰਦ ਅਤੇ ਔਰਤਾਂ ਜਿੰਨੀ ਜਲਦੀ ਹੋ ਸਕੇ ਕਰੋਨਾ ਬਿਮਾਰੀ ਤੋਂ ਬਚਾਅ ਲਈ ਟੀਕਾ (ਵੈਕਸੀਨ) ਲਗਵਾਉਣ।
ਉਨ੍ਹਾਂ ਹੋਰ ਕਿਹਾ ਕਿ ਪੰਜਾਬ ਸਮੇਤ ਭਾਰਤ ਦੇ ਕਈ ਸੂਬਿਆਂ ਵਿਚ ਕਰੋਨਾ ਵਾਇਰਸ ਦੀ ਦੂਜੀ ਲਹਿਰ ਤੇਜ਼ੀ ਨਾਲ ਫੈਲ ਰਹੀ ਹੈ, ਇਸ ਤੋਂ ਬਚਾਅ ਲਈ ਜਿਥੇ ਮਾਸਕ ਪਾਉਣ, ਦੋ ਗਜ਼ ਦੀ ਦੂਰੀ ਰੱਖਣ ਅਤੇ ਵਾਰ-ਵਾਰ ਹੱਥ ਧੌਣ ਵਰਗੇ ਬਚਾਅ ਸਾਧਨ ਅਪਣਾਏ ਜਾਣ ਦੀ ਲੋੜ ਹੈ, ਉਥੇ ਵੈਕਸੀਨ ਲਵਾਉਣਾ ਵੀ ਬੇਹੱਦ ਜ਼ਰੂਰੀ ਹੈ। ਇਸ ਨਾਲ ਬੀਮਾਰੀ ਲੱਗਣ ਦਾ ਖਤਰਾ ਬਹੁਤ ਜਿ਼ਆਦਾ ਘੱਟ ਹੋ ਜਾਂਦਾ ਹੈ। ਸ. ਅਵਤਾਰ ਸਿੰਘ ਬਾਜਵਾ ਨੇ ਅਗੇ ਕਿਹਾ ਕਿ ਇਸ ਬਿਮਾਰੀ ਦੀ ਵਿਆਪਕ ਪੱਧਰ ‘ਤੇ ਫੈਲੀ ਚੇਨ ਤੋੜਨ ਲਈ ਗੈਰ-ਜ਼ਰੂਰੀ ਆਵਾਜਾਈ ਅਤੇ ਬਾਹਰੀ ਖਾਣ ਪੀਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ।