ਵਿਧਾਨ ਸਭਾ ਚੋਣਾਂ-2022
ਗੁਰਦਾਸਪੁਰ, 31 ਜਨਵਰੀ 2022
ਪੰਜਾਬ ਵਿਧਾਨ ਸਭਾ ਚੋਣਾਂ-2022 ਲਈ ਜ਼ਿਲ੍ਹਾ ਗੁਰਦਾਸਪੁਰ ਵਿੱਚ ਨਾਮਜ਼ਦਗੀਆਂ ਦਾਖਲ ਕਰਨ ਦੇ ਪੰਜਵੇਂ ਦਿਨ ਉੁਮੀਦਵਾਰਾਂ ਨੇ 49 ਨਾਮਜ਼ਦਗੀ ਪੱਤਰ ਦਾਖਲ ਕਰਵਾਏ ।
ਹੋਰ ਪੜ੍ਹੋ :-ਪੰਜਾਬ ਵਿਧਾਨ ਸਭਾ ਚੋਣਾਂ 2022: ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਸੂਬੇ `ਚੋਂ 305 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ: ਮੁੱਖ ਚੋਣ ਅਧਿਕਾਰੀ ਪੰਜਾਬ
ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਤੋਂ ਗੁਰਬਚਨ ਸਿੰਘ ਬੱਬੇਹਾਲੀ ਅਤੇ ਗੁਰਨਾਮ ਕੋਰ ਬੱਬੇਹਾਲੀ, ਸੰਯੁਕਤ ਸੰਘਰਸ਼ ਪਾਰਟੀ ਤੋਂ ਇੰਦਰਪਾਲ ਸਿੰਘ ਅਤੇ ਅਮਰਪ੍ਰੀਤ ਸਿੰਘ, ਪੰਜਾਬ ਕਿਸਾਨ ਦਲ ਤੋਂ ਸਿਮਰਨਜੀਤ ਸਿੰਘ ਮਾਨ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਤੋਂ ਬਰਿੰਦਰਮੀਤ ਸਿੰਘ ਤੇ ਬਲਜੀਤ ਸਿੰਘ,
ਦੀਨਾਨਗਰ ਹਲਕੇ ਤੋਂ ਆਪ ਪਾਰਟੀ ਤੋਂ ਸਮਸ਼ੇਰ ਸਿੰਘ ਵਲੋਂ ਦੋ ਨਾਮਜਦਗੀ ਪੱਤਰ ਤੇ ਲੋਕੇਸ਼ ਸਿੰਘ, ਭਾਰਤੀ ਜਨਤਾ ਪਾਰਟੀ ਤੋਂ ਰੈਨੂ ਬਾਲਾ ਕਸ਼ਅਪ, ਵਿਕਾਸ ਚੰਦਰ ਕਸ਼ਅਪ, ਇੰਡੀਅਨ ਕਾਂਗਰਸ ਪਾਰਟੀ ਤੋਂ ਅਰੁਣਾ ਚੋਧਰੀ ਵਲੋਂ ਤਿੰਨ ਨਾਮਜ਼ਦਗੀ ਪੱਤਰ ਅਤੇ ਅਸ਼ੋਕ ਚੋਧਰੀ ਵਲੋਂ ਦੋ ਨਾਮਜਦਗੀ ਪੱਤਰ ਅਤੇ ਕੁਲਵੰਤ ਸਿੰਘ ਨੇ ਆਜਾਦ ਵਜੋਂ ਪੱਤਰ ਭਰੇ।
ਕਾਦੀਆਂ ਵਿਧਾਨ ਸਭਾ ਹਲਕੇ ਤੋਂ ਆਪ ਪਾਰਟੀ ਵਲੋਂ ਜਗਰੂਪ ਸਿੰਘ ਨੇ ਤਿੰਨ ਨਾਮਜ਼ਦਗੀ ਪੱਤਰ ਅਤੇ ਬਹਾਰਪ੍ਰੀਤ ਕੋਰ ਨੇ ਦੋ ਨਾਮਜਦਗੀ ਪੱਤਰ ਭਰੇ, ਪੀਪਲਜ਼ ਪਾਰਟੀ ਆਫ ਇੰਡੀਆਂ (ਡੈਮੋਕਰੈਟਿਕ) ਵਲੋਂ ਫਾਰੂਕ, ਅਜ਼ਾਦ ਵਜੋਂ ਮੋਹਨਿਤ ਸਿੰਘ ਤੇ ਰਾਜਵਿੰਦਰ ਸਿੰਘ, ਸ੍ਰੋਮਣੀ ਅਕਾਲੀ ਦਲ ਸੰਯੁਕਤ ਵਲੋਂ ਜੋਹਰ ਸਿੰਘ ਵਲੋਂ ਪੱਤਰ ਦਾਖਲ ਕਰਵਾਏ ਗਏ।
ਬਟਾਲਾ ਹਲਕੇ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵਲੋਂ ਅਸ਼ਵਨੀ ਸੇਖੜੀ, ਅਭਿਨਵ ਸੇਖੜੀ ਅਤੇ ਆਜ਼ਾਦ ਵਜੋਂ ਬਲਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ, ਭਾਜਪਾ ਪਾਰਟੀ ਤੋਂ ਫਤਹਿਜੰਗ ਸਿੰਘ ਬਾਜਵਾ, ਸੀਪੀ.ਆਈ (ਐਮ ) ਤੋਂ ਹੰਸਾ ਸਿੰਘ, ਪੰਜਾਬ ਕਿਸਾਨ ਦਲ ਤੋਂ ਸੁਖਚੈਨ ਸਿੰਘ, ਆਪ ਪਾਰਟੀ ਤੋਂ ਅਮਨਸ਼ੇਰ ਸਿੰਘ (ਸ਼ੈਰੀ ਕਲਸੀ) ਅਤੇ ਰਾਜਬੀਰ ਕਲਸੀ ਨੇ ਨਾਮਜਦਗੀ ਪੱਤਰ ਭਰੇ।
ਹਲਕਾ ਸ੍ਰੀ ਹਰੋਗਬਿੰਦਪੁਰ ਤੋਂ ਆਪ ਪਾਰਟੀ ਵਲੋਂ ਅਮਰਪਾਲ ਸਿੰਘ ਤੇ ਅਮਰੀਕ ਸਿੰਘ, ਭਾਰਤੀ ਜਨਤਾ ਪਾਰਟੀ ਵਲੋਂ ਬਲਜਿੰਦਰ ਸਿੰਘ ਤੇ ਜਤਿੰਦਰ ਕੋਰ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵਲੋਂ ਮਨਦੀਪ ਸਿੰਘ ਤੇ ਦਲਬੀਰ ਸਿੰਘ ਨੇ ਅਤੇ ਅਜ਼ਾਦ ਵਜੋਂ ਕਮਲਜੀਤ ਸਿੰਘ ਨੇ ਪੱਤਰ ਭਰੇ।
ਹਲਕਾ ਫਤਹਿਗੜ੍ਹ ਚੂੜੀਆਂ ਤੋਂ ਆਪ ਪਾਰਟੀ ਵਲੋਂ ਗੁਰਪ੍ਰੀਤ ਕੋਰ ਨੇ ਕਾਗਜ਼ ਭਰੇ। ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਤੋਂ ਸ਼ਰੋਮਣੀ ਅਕਾਲੀ ਦਲ ਪਾਰਟੀ ਤੋਂ ਰਵੀਕਰਨ ਸਿੰਘ ਕਾਹਲੋਂ ਅਤੇ ਨਿਰਮਲ ਸਿੰਘ ਅਤੇ ਆਜ਼ਾਦ ਵਜੋਂ ਸਤਨਾਮ ਸਿੰਘ, ਸ਼ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਦਲਜੀਤ ਕੋਰ ਅਤੇ ਆਪ ਪਾਰਟੀ ਵਲੋਂ ਕੁਲਬੀਰ ੋਕਰ ਨੇ ਨਾਮਜਦਗੀ ਪੱਤਰ ਭਰੇ।
ਉਨਾਂ ਅੱਗੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਕੱਲ੍ਹ 01 ਫਰਵਰੀ ਨੂੰ ਆਖਰੀਲਾ ਦਿਨ ਹੈ। ਨਾਮਜ਼ਦਗੀਆਂ ਸਵੇਰੇ 11-00 ਵਜੇ ਤੋਂ ਬਾਅਦ ਦੁਪਹਿਰ 3-00 ਵਜੇ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਹਨ। 02 ਫਰਵਰੀ ਨੂੰ ਨਾਮਜ਼ਦਗੀਆਂ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 04 ਫਰਵਰੀ ਤਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਵੋਟਰਾਂ 20 ਫਰਵਰੀ ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ 2022 ਨੂੰ ਹੋਵੇਗੀ।