5 ਲੱਖ ਭਰਤੀ ਪਰਚੀਆਂ ਵਾਲੀਆਂ 5 ਹਜ਼ਾਰ ਕਾਪੀਆਂ ਭਲਕੇ 7 ਫਰਵਰੀ ਨੂੰ ਵੰਡੀਆਂ ਜਾਣਗੀਆਂ: ਬਲਵਿੰਦਰ ਸਿੰਘ ਭੂੰਦੜ

ਅਕਾਲੀ ਦਲ ਦੀ ਭਰਤੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਣ ’ਤੇ ਤਸੱਲੀ ਪ੍ਰਗਟਾਈ, ਹੁਣ ਤੱਕ 35 ਲੱਖ ਮੈਂਬਰਾਂ ਦੀ ਭਰਤੀ ਮੁਕੰਮਲ ਹੋਣ ਨੇੜੇ

ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਪਾਰਟੀ ਵੱਲੋਂ ਤੈਅ ਕੀਤੀ 20 ਫਰਵਰੀ ਦੀ ਤਾਰੀਕ ਤੱਕ ਭਰਤੀ ਮੁਹਿੰਮ ਮੁਕੰਮਲ ਕੀਤੀ ਜਾਵ

ਚੰਡੀਗੜ੍ਹ, 6 ਫਰਵਰੀ 2025

ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਅੱਜ ਐਲਾਨ ਕੀਤਾ ਕਿ ਪੰਜ ਲੱਖ ਭਰਤੀ ਫਾਰਮ ਪਰਚੀਆਂ ਵਾਲੀਆਂ ਪੰਜ ਹਜ਼ਾਰ ਕਾਪੀਆਂ ਭਲਕੇ 7 ਫਰਵਰੀ ਨੂੰ ਵੰਡੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਭਰਤੀ ਲਈ ਕਾਪੀਆਂ ਦੀ ਵੱਡੀ ਮੰਗ ਹੈ ਤੇ ਹੁਣ ਤੱਕ ਪਹਿਲਾਂ ਹੀ 25 ਲੱਖ ਪਰਚੀਆਂ ਪਾਰਟੀ ਦੀਆਂ ਜਥੇਬੰਦਕ ਚੋਣਾਂ ਦੀ ਮੁਹਿੰਮ ਤਹਿਤ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਵੰਡੀਆਂ ਜਾ ਚੁੱਕੀਆਂ ਹਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਉਹਨਾਂ ਨੇ ਅਕਾਲੀ ਦਲ ਦੇ ਮੈਂਬਰਾਂ ਦੀ ਭਰਤੀ ਵਾਸਤੇ ਲੋਕਾਂ ਤੱਕ ਪਹੁੰਚ ਕਰਨ ਦੀ ਪਾਰਟੀ ਦੇ ਵਰਕਰਾਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਹੁਣ ਤੱਕ 25000 ਕਾਪੀਆਂ ਵੰਡੀਆਂ ਜਾ ਚੁੱਕੀਆਂ ਹਨ ਤੇ ਹੋਰ ਕਾਪੀਆਂ ਦੀ ਨਿਰੰਤਰ ਮੰਗ ਆ ਰਹੀ ਹੈ ਜਿਸ ਕਾਰਣ ਹੁਣ ਅਸੀਂ 5 ਹਜ਼ਾਰ ਹੋਰ ਕਾਪੀਆਂ ਵੰਡਾਂਗੇ। ਉਹਨਾਂ ਕਿਹਾ ਕਿ ਜੇਕਰ ਮੰਗ ਇਸੇ ਤਰੀਕੇ ਨਿਰੰਤਰ ਜਾਰੀ ਰਹੀ ਤਾਂ ਅਸੀਂ 5

Spread the love