ਅੰਮ੍ਰਿਤਸਰ 4 ਫਰਵਰੀ 2022
ਕੋਰੋਨਾ ਦੀ ਤੀਜੀ ਲਹਿਰ ਨਾਲ ਨਿੱਪਟਣ ਲਈ ਸਿਹਤ ਵਿਭਾਗ ਵਲੋਂ ਸ਼ਹਿਰ ਦੇ 28 ਸਿਹਤ ਸੇਵਾਵਾਂ ਕੇਂਦਰਾਂ ਵਿੱਚ 49 ਟੀਮਾਂ ਵਲੋਂ ਅਤੇ 65 ਮੋਬਾਇਲ ਟੀਮਾਂ ਵਲੋਂ ਘਰ ਘਰ ਜਾ ਕੇ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ।
ਹੋਰ ਪੜ੍ਹੋ :-ਅਬਜ਼ਰਵਰਾਂ ਅਤੇ ਜਿਲ੍ਹਾ ਚੋਣ ਅਧਿਕਾਰੀ ਦੀ ਹਾਜ਼ਰੀ ‘ਚ ਪੋਲਿੰਗ ਸਟਾਫ ਦੀ ਰੈਂਡੇਮਾਈਜ਼ੇਸ਼ਨ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ: ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਦੇ 28 ਸਿਹਤ ਕੇਂਦਰ ਲੋਹਗੜ੍ਹ, ਗੇਟ ਖਜ਼ਾਨਾ, ਸਕੱਤਰੀ ਬਾਗ, ਭਗਤਾਂਵਾਲਾ, ਪੁਤਲੀਘਰ, ਕਾਂਗੜਾ ਕਲੋਨੀ, ਮੁਸਤਫਾਬਾਦ, ਗੋਪਾਲ ਨਗਰ, ਘੰਨੂਪੁਰ, ਛੇਹਰਟਾ, ਕੋਟ ਖਾਲਸਾ, ਹਰੀਪੁਰਾ, ਗਵਾਲ ਮੰਡੀ, ਰਣਜੀਤ ਐਵੀਨਿਊ, ਫਤਾਹਪੁਰ, ਜੋਧ ਨਗਰ, ਗੋਬਿੰਦ ਨਗਰ, ਰਾਮਬਾਗ, ਬਸੰਤ ਐਵੀਨਿਊ, ਚੌਂਕ ਫੁਹਾਰਾ, ਜੀ.ਐਨ.ਡੀ.ਯੂ ਸਿਹਤ ਕੇਂਦਰ, ਈ.ਐਸ.ਆਈ. ਹਸਪਤਾਲ, ਈ.ਐਸ.ਆਈ. ਵੇਰਕਾ ਤੇ ਛੇਹਰਟਾ, ਓ.ਪੀ.ਡੀ. ਪੀ.ਪੀ. ਯੂਨਿਟ, ਮਿਲਟਰੀ ਹਸਪਤਾਲ, ਕਾਰਪੋਰੇਸ਼ਨ ਅਤੇ ਸਿਵਲ ਹਸਪਤਾਲ ਵਿਖੇ ਸਵੇਰੇ 8:00 ਤੋਂ 12:00 ਅਤੇ ਬਾਅਦ ਦੁਪਹਿਰ 12:00 ਵਜੇ ਤੋਂ ਸ਼ਾਮ 6:00 ਵਜੇ ਤੱਕ ਇਨ੍ਹਾਂ ਸਥਾਨਾਂ ਤੇ ਆਮ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾ ਰਹੀਆਂ ਹਨ।
ਸ: ਖਹਿਰਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ ਅੰਦਰ 65 ਮੋਬਾਇਲ ਟੀਮਾਂ ਸਵੇਰ ਵੇਲੇ 47 ਟੀਮਾਂ ਅਤੇ ਸ਼ਾਮ ਵੇਲੇ 18 ਟੀਮਾਂ ਘਰ-ਘਰ ਜਾ ਕੇ ਲੋਕਾਂ ਨੂੰ ਕੋਰੋਨਾ ਵੈਕਸੀਨ ਦੇ ਟੀਕੇ ਲਗਾ ਰਹੀਆਂ ਹਨ ਤਾਂ ਜੋ ਇਸ ਮਹਾਂਮਾਰੀ ਤੇ ਕਾਬੂ ਪਾਇਆ ਜਾ ਸਕੇ। ਸ: ਖਹਿਰਾ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਚੋਣਾਂ ਤੋਂ ਪਹਿਲਾਂ ਜਿਥੇ ਸਾਰੇ ਕਰਮਚਾਰੀ ਜਿਨ੍ਹਾਂ ਵੋਟਾਂ ਵਿੱਚ ਡਿਊਟੀ ਕਰਨੀ ਹੈ ਨੂੰ ਕੋਰੋਨਾ ਤੇ ਟੀਕੇ ਲਗਾਏ ਜਾਣ, ਉਥੇ ਹਰੇਕ ਨਾਗਰਿਕ ਨੂੰ ਵੈਕਸੀਨ ਜ਼ਰੂਰ ਲਗਾਈ ਜਾਵੇ। ਉਨਾਂ ਦੱਸਿਆ ਕਿ ਅਸੀਂ ਕੋਰੋਨਾ ਦੀ ਤੀਜੀ ਲਹਿਰ ਤੇ ਤਾਂ ਹੀ ਜਿੱਤ ਪ੍ਰਾਪਤ ਕਰ ਸਕਦੇ ਹਾਂ, ਜੇਕਰ ਅਸੀਂ ਸਿਹਤ ਵਿਭਾਗ ਵਲੋਂ ਦਿੱਤੀਆਂ ਗਈਆਂ ਸਾਵਧਾਨੀਆਂ ਨੂੰ ਅਪਣਾਈਏ।