66ਵੀਆਂ ਅੰਤਰ ਜ਼ਿਲ੍ਹਾ ਖੇਡਾਂ ਦੇ ਰਾਜ ਪੱਧਰੀ ਰੱਸਾਕੱਸੀ ਦੇ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼

66th Inter District Games
66ਵੀਆਂ ਅੰਤਰ ਜ਼ਿਲ੍ਹਾ ਖੇਡਾਂ ਦੇ ਰਾਜ ਪੱਧਰੀ ਰੱਸਾਕੱਸੀ ਦੇ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼
ਖਿਡਾਰੀਆਂ ਦੀ ਊਰਜਾ ਨੂੰ ਸੇਧ ਦੇਣ ਲਈ ਖੇਡਾਂ ਅਤੇ ਜ਼ਰੂਰੀ – ਸ਼੍ਰੀ ਕੋਮਲ ਅਰੋੜਾ
ਫਿਰੋਜ਼ਪੁਰ 18 ਦਸੰਬਰ 2022
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ 66ਵੀਆਂ ਅੰਤਰ ਜ਼ਿਲ੍ਹਾ ਖੇਡਾਂ ਦੇ ਰੱਸਾਕੱਸੀ ਦੇ ਰਾਜ ਪੱਧਰੀ ਮੁਕਾਬਲਿਆਂ ਦਾ ਅੱਜ ਸਥਾਨਕ ਸ਼ਹਿਰ ਦੇ ਐਮ.ਐਲ.ਐਮ. ਸਕੂਲ ਦੇ ਖੇਡ ਮੈਦਾਨ ਵਿਖੇ ਆਗਾਜ਼ ਕਰਵਾਇਆ ਗਿਆ। ਇਹ ਖੇਡਾਂ  ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਕੰਵਲਜੀਤ ਸਿੰਘ ਧੰਜੂ ਦੀ ਅਗਵਾਈ ‘ਚ ਕਾਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿੱਚ ਸ੍ਰੀ ਕਮਲ ਅਰੋੜਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ( ਸੈਕੰਡਰੀ ਸਿਖਿਆ) ਜੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਖੇਡ ਮੁਕਾਬਲਿਆਂ ਵਿੱਚ ਪੰਜਾਬ ਦੇ 22 ਜ਼ਿਲਿਆਂ ਦੇ ਦੋ ਹਜ਼ਾਰ ਦੇ ਲਗਭਗ ਖਿਡਾਰੀਆਂ ਤੇ ਅਧਿਕਾਰੀਆਂ ਨੇ ਹਿੱਸਾ ਲਿਆ, ਜਿਸ ਵਿੱਚ ਵੱਖ-ਵੱਖ ਵਰਗ ਅੰਡਰ-14 ਅੰਡਰ-17 ਅਤੇ ਅੰਡਰ-19 ਦੇ ਬੱਚਿਆਂ ਦੇ ਖੇਡ ਮੁਕਾਬਲੇ ਕਰਵਾਏ ਗਏ।

ਹੋਰ ਪੜ੍ਹੋ –  ਸੇਵਾ ਅਤੇ ਸਸ਼ਕਤੀਕਰਨ ਪ੍ਰੋਗਰਾਮ ਤਹਿਤ ਖੂਨਦਾਨ ਕੈਂਪ ਲਗਾਇਆ

ਮੁਕਾਬਲਿਆਂ ਦੀ ਅਰੰਭਤਾ ‘ਤੇ ਬੋਲਦਿਆਂ ਸ੍ਰੀ ਕਮਲ ਅਰੋੜਾ ਜੀ ਨੇ ਕਿਹਾ ਕਿ ਖਿਡਾਰੀਆਂ ਨੂੰ ਸੇਧ ਦੇਣ ਲਈ ਖੇਡਾਂ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ਦੇ ਸਰੀਰਿਕ ਤੇ ਮਾਨਸਿਕ ਵਿਕਾਸ ਚ ਸਹਾਈ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਖੇਡਣ ਨਾਲ ਸਰੀਰ ਦੀ ਕਸਰਤ ਹੁੰਦੀ ਹੈ ਜਿਸ ਨਾਲ ਸਰੀਰ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ। ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ ਦੀ ਖਾਸ ਤੌਰ ‘ਤੇ ਅਪੀਲ ਵੀ ਕੀਤੀ।
ਉਨ੍ਹਾਂ ਦੱਸਿਆ ਕਿ ਇਸ ਖੇਡ ਮੈਦਾਨ ਵਿੱਚ ਨੈਸ਼ਨਲ ਪੱਧਰ ‘ਤੇ ਬੱਚਿਆਂ ਦੀ ਸਿਲੈਕਸ਼ਨ ਲਈ ਅਬਜਰਵਰ ਡਾਕਟਰ ਕੁਲਦੀਪ ਸਿੰਘ ਬਨੂੜ, ਜਸਪ੍ਰੀਤ ਸਿੰਘ ਫਾਜ਼ਿਲਕਾ, ਬਲਦੇਵ ਸਿੰਘ ਫਾਜ਼ਿਲਕਾ ਪਹੁੰਚੇ। ਬੱਚਿਆਂ ਦੀ ਰਿਹਾਇਸ਼ ਦਾ ਪ੍ਰਬੰਧ ਸ਼ਹਿਰ ਅਤੇ ਛਾਉਣੀ ਦੇ ਸਕੂਲਾਂ ਵਿੱਚ ਕੀਤਾ ਗਿਆ। ਇਸ ਮੌਕੇ ਸਤਵਿੰਦਰ ਸਿੰਘ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਖੇਡ ਕਮੇਟੀ, ਡੀ.ਐੱਮ.ਅਕਸ਼ ਕੁਮਾਰ, ਉੱਪ ਸਕੱਤਰ ਗੁਰਪ੍ਰੀਤ ਕੌਰ ਸੋਢੀ,  ਪ੍ਰਿੰਸੀਪਲ ਸੰਜੀਵ ਟੰਡਨ ਪ੍ਰਿੰਸੀਪਲ ਅਰਵਿੰਦਰ ਧਵਨ, ਰਿਹਾਇਸ਼ੀ ਕਮੇਟੀ ਪ੍ਰਿੰਸੀਪਲ ਹਰਫੂਲ ਸਿੰਘ, ਕਪਿਲ ਸਾਨਨ, ਗੁਰਪ੍ਰੀਤ ਸਿੰਘ, ਗਰਾਊਂਡ ਪ੍ਰਬੰਧਕ ਅਮਰਜੀਤ ਸਿੰਘ, ਪਰਮਜੀਤ ਸਿੰਘ ਜ਼ੀਰਾ, ਈਸ਼ਵਰ ਸ਼ਰਮਾ ਬਜੀਦਪੁਰ, ਬਲਜੀਤ ਸਿੰਘ ਮੱਲਾਂਵਾਲਾ, ਨਮਿਤਾ, ਗਰਾਊਂਡ ਕਨਵੀਨਰ ਦਲਬੀਰ ਸਿੰਘ, ਗੁਰਵਿੰਦਰ ਕੌਰ, ਬਲਜਿੰਦਰਪਾਲ ਸਿੰਘ, ਪ੍ਰਿੰਸੀਪਲ ਐਮ.ਐਲ.ਐਮ ਸਕੂਲ ਸ਼੍ਰੀ ਅਨਿਲ ਗਰਗ, ਸ਼੍ਰੀ ਅਸ਼ੋਕ ਵਡੇਰਾ, ਸ਼੍ਰੀ ਨਿਤਿਨ ਸ਼ਰਮਾ, ਪ੍ਰੈੱਸ ਕਮੇਟੀ ਸਰਬਜੀਤ ਸਿੰਘ ਭਾਵੜਾ, ਚਰਨਜੀਤ ਸਿੰਘ ਚਾਹਲ, ਮੈਸ ਕਮੇਟੀ ਕਮਲ ਸ਼ਰਮਾ, ਤਲਵਿੰਦਰ ਸਿੰਘ ਖਾਲਸਾ, ਸੁਨੀਲ ਕੁਮਾਰ ਕੰਬੋਜ, ਸ਼ਮਸ਼ੇਰ ਸਿੰਘ ਜੋਸਨ, ਸਰਬਜੀਤ ਸਿੰਘ ਜੋਸਨ, ਹਰੀਸ਼ ਕੁਮਾਰ ਬਾਂਸਲ, ਰਤਨਦੀਪ ਸਿੰਘ, ਜਰਮਨ ਸਿੰਘ, ਰਤਨਦੀਪ ਸਿੰਘ, ਜਸਪ੍ਰੀਤ ਸਿੰਘ ਮੱਲ੍ਹੀ, ਰਿਟਾਇਰ ਲੈਕ. ਮਨਜੀਤ ਸਿੰਘ, ਬਾਬਾ ਅਮਰਜੀਤ ਸਿੰਘ ਸਭਰਾ, ਗੁਰਇੰਦਰ ਸਿੰਘ ਬਰਾੜ, ਜਸਬੀਰ ਕੌਰ ਲੈਕ. ਆਦਿ ਹਾਜ਼ਰ ਸਨ।