ਚੰਡੀਗੜ, 26 ਅਕਤੂਬਰ :-
ਪੰਜਾਬ ਰਾਜ ਵਿੱਚ ਅੱਜ ਝੋਨੇ ਦੀ ਖਰੀਦ ਦੇ 26 ਅਕਤੂਬਰ,2021 ਨੂੰ ਸਰਕਾਰੀ ਏਜੰਸੀਆਂ ਵੱਲੋਂ 735380.0045 ਮੀਟਿ੍ਰਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕਿ ਸੂਬੇ ਦੀਆਂ ਸਰਕਾਰੀ ਏਜੰਸੀਆਂ ਵਲੋਂ ਹੁਣ ਤੱਕ 8029056.3885 ਮੀਟਿ੍ਰਕ ਟਨ ਝੋਨਾ ਅਤੇ 43446 ਮੀਟਿ੍ਰਕ ਟਨ ਮਿਲਰਜ਼ ਵਲੋਂ ਖਰੀਦਿਆ ਗਿਆ ਹੈ।
ਹੋਰ ਪੜ੍ਹੋ :-ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਵਿਖੇ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਬਾਰੇ ਲਗਾਏ ਕਿਸਾਨ ਮੇਲੇ ਨੂੰ ਕਿਸਾਨਾਂ ਵੱਲੋਂ ਮਿਲਿਆ ਭਰਵਾਂ ਹੁੰਗਾਰਾ
ਉਨਾਂ ਦੱਸਿਆ ਕਿ ਸੂਬੇ ਦੀਆਂ ਮੰਡੀਆਂ ਵਿੱਚ ਹੁਣ ਤੱਕ ਕੁੱਲ 8309780.634 ਮੀਟਿ੍ਰਕ ਟਨ ਝੋਨੇ ਦੀ ਆਮਦ ਹੋਈ ਜਿਸ ਵਿੱਚੋਂ 8072502.3885 ਮੀਟਿ੍ਰਕ ਟਨ ਝੋਨਾ ਖਰੀਦਿਆ ਜਾ ਚੁੱਕਾ ਹੈ।
ਉਨਾਂ ਕਿਹਾ ਕਿ ਵਿਭਾਗ ਵੱਲੋਂ ਕਿਸਾਨਾਂ ਦੇ 12222.97 ਕਰੋੜ ਦੀ ਰਾਸ਼ੀ ਕਲੀਅਰ ਕਰ ਦਿੱਤੀ ਗਈ ਹੈ।