ਕਾਰਜਕਾਰੀ ਇੰਜਨੀਅਰ ਭੁਪਿੰਦਰ ਸਿੰਘ ਵਿਰਾਸਤ ਏ ਖਾਲਸਾ ਤੇ ਦਾਸਤਾਨ ਏ ਸ਼ਹਾਦਤ ਵਿਖੇ ਵਧੀਆ ਸੇਵਾਵਾਂ ਦੇਣ ਲਈ ਸਨਮਾਨਿਤ ਹੋਏ
ਐਸ.ਐਮ.ਓ ਡਾ. ਤਰਸੇਮ ਸਿੰਘ ਨੂੰ ਕੋਵਿਡ ਸਬੰਧੀ ਸੇਵਾਵਾਂ ਦੇਣ ਲਈ ਸਨਮਾਨਿਤ ਕੀਤਾ
ਰੂਪਨਗਰ 26 ਜਨਵਰੀ 2022
73ਵੇਂ ਗਣਤੰਤਰ ਦਿਵਸ ਮੌਕੇ ਨਹਿਰੂ ਸਟੇਡੀਅਮ ਵਿਖੇ ਜੰਗਲਾਤ ਅਤੇ ਕਿਰਤ ਮੰਤਰੀ ਸ. ਸੰਗਤ ਸਿੰਘ ਗਿਲਜ਼ੀਆਂ ਵਲੋਂ ਬਿਹਤਰੀਨ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ।
ਹੋਰ ਪੜ੍ਹੋ :-ਨਹਿਰੂ ਯੁਵਾ ਕੇਂਦਰ ਦੇ ਯੂਥ ਕਲੱਬਾਂ ਅਤੇ ਵਲੰਟੀਅਰ ਨਾਲ ਵੋਟਰ ਜਾਗਰੂਕਤਾ ਸਬੰਧੀ ਵਰਕਸ਼ਾਪ
ਕੌਮੀ ਮਹੱਤਵ ਵਾਲੇ ਦਿਹਾੜੇ ਮੌਕੇ ਸ਼੍ਰੀ ਭੁਪਿੰਦਰ ਸਿੰਘ ਕਾਰਜਕਾਰੀ ਇੰਜਨੀਅਰ ਫਾਊਂਡੇਸ਼ਨ ਕਮ ਪੰਜਾਬ ਹੈਰੀਟੇਜ਼ ਅਤੇ ਟੂਰੀਜ਼ਮ ਵਿਭਾਗ ਨੂੰ ਵਿਰਾਸਤ ਏ ਖਾਲਸਾ ਸ਼੍ਰੀ ਅਨੰਦਪੁਰ ਸਾਹਿਬ ਅਤੇ ਦਾਸਤਾਨ ਏ ਸ਼ਹਾਦਤ ਸ਼੍ਰੀ ਚਮਕੌਰ ਸਾਹਿਬ ਆਦਿ ਲਈ ਵਿਕਾਸ ਕਾਰਜਾਂ ਨੂੰ ਸਫਲਤਾਪੂਰਵਕ ਨੇਪੜੇ ਚਾੜਨ ਲਈ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਹੀ ਕੋਵਿਡ ਸਬੰਧੀ ਡਿਊਟੀ ਨਿਭਾਉਣ ਲਈ ਐਸ.ਐਮ.ਓ ਡਾ. ਤਰਸੇਮ ਸਿੰਘ, ਡਾ. ਹਰਲੀਨ ਕੌਰ, ਡਾ. ਮੋਹਿਤ ਸ਼ਰਮਾ ਅਤੇ ਗੁਰਦੀਪ ਸਿੰਘ ਹੈਲਥ ਵਰਕਰ ਨੂੰ ਸਨਮਾਨਿਤ ਕੀਤਾ ਗਿਆ।
ਇਨ੍ਹਾਂ ਤੋਂ ਇਲਾਵਾ ਸੁਰਜਨ ਸਿੰਘ ਸ਼ੋਸ਼ਲ ਵਰਕਰ, ਗੁਰਵਿੰਦਰ ਸਿੰਘ ਖੋਜ ਅਫਸਰ, ਅਮਰਜੀਤ ਕੌਰ (ਆਂਗਨਵਾੜੀ ਹੈਲਪਰ), ਗੁਰਜੀਤ ਕੌਰ (ਆਂਗਨਵਾੜੀ ਵਰਕਰ), ਮੋਹਿੰਦਰ ਸਿੰਘ, ਪ੍ਰਭਜੋਤ ਸਿੰਘ, ਜੈਸਮੀਨ ਕੌਰ, ਅਰਸ਼ਦੀਪ ਕੌਰ, ਖੁਸ਼ੀ ਸੈਣੀ, ਚਮਨ ਲਾਲ, ਮਨਦੀਪ ਕੌਰ, ਬਾਲ ਕ੍ਰਿਸ਼ਨ ਸ਼ਰਮਾ, ਪਰਮਜੀਤ ਕੌਰ, ਸੀਨੀਅਰ ਸਿਪਾਹੀ ਸ਼ਿਵ ਪਾਲ, ਸੀਨੀਅਰ ਸਿਪਾਹੀ ਹਰਮੀਤ ਸਿੰਘ, ਸਿਪਾਹੀ ਕਰਨਵੀਰ ਸਿੰਘ, ਸ:ਥਾ ਨਰਿੰਦਰ ਸਿੰਘ, ਸਿ: ਮਖਤਿਆਰ ਸਿੰਘ, ਸਿਪਾਹੀ ਦਵਿੰਦਰ ਸਿੰਘ, ਸਿਪਾਹੀ ਸੁਖਜਿੰਦਰ ਸਿੰਘ, ਪੀਐਚਜੀ ਕਰਿਸ਼ਨ ਸਿੰਘ, ਵਿਸ਼ਾਲ ਗਰਗਿਆ, ਮਦਨ ਚੰਦ(ਬੋਟ ਆਪਰੇਟਰ), ਕਾਕਾ ਸਿੰਘ (ਪੀ.ਏ.ਟੂ ਡਿਪਟੀ ਕਮਿਸ਼ਨਰ), ਬੁੱਧ ਸਿੰਘ, ਹਰਵਿੰਦਰ ਸਿੰਘ, ਗੁਰਨਾਮ ਸਿੰਘ, ਭੁਪਿੰਦਰ ਸਿੰਘ, ਰਵਿੰਦਰ ਸਿੰਘ, ਗੁਰਵੀਰ ਸਿੰਘ, ਪ੍ਰਤਾਪ ਸਿੰਘ, ਸਤਪਾਲ ਸਿੰਘ, ਸੁਪਿੰਦਰ ਸਿੰਘ, ਸੁਭਾਸ਼ ਸਿੰਘ, ਸਾਗਰ, ਪ੍ਰਕਾਸ਼ ਰਾਏ, ਸੌਰਵ ਕੁਮਾਰ, ਰਣਧੀਰ ਸਿੰਘ, ਪ੍ਰਿਅੰਕਾ, ਪਰਮਿੰਦਰ ਸਿੰਘ, ਮੁਹੰਮਦ ਅਸਲਮ, ਸ਼੍ਰੀਮਤੀ ਪ੍ਰਵੀਨ ਕੁਮਾਰੀ, ਪਰਮਵੀਰ ਸਿੰਘ (ਹਾਕੀ ਖਿਡਾਰੀ), ਪ੍ਰਭਜੋਤ ਸਿੰਘ (ਹਾਕੀ ਖਿਡਾਰੀ), ਸੁਰਿੰਦਰ ਸਿੰਘ (ਹਾਕੀ ਖਿਡਾਰੀ), ਜਸਪਾਲ ਸਿੰਘ (ਹਾਕੀ ਕੋਚ), ਇੰਦਰਜੀਤ ਸਿੰਘ (ਹਾਕੀ ਕੋਚ), ਡਾ. ਤਰਸੇਮ ਸਿੰਘ (ਸੀਨੀ. ਮੈਡੀਕਲ ਅਧਿਕਾਰੀ) ਨੂੰ ਸਨਮਾਨਿਤ ਕੀਤਾ ਗਿਆ।
ਮਾਰਚ ਪਾਸਟ ਵਿੱਚ ਹਿੱਸਾ ਲੈਣ ਵਾਲੇ ਡੀ.ਐਸ.ਪੀ ਸ਼੍ਰੀ ਰਵਿੰਦਰ ਪਾਲ ਸਿੰਘ, ਸਬ-ਇੰਸਪੈਕਟਰ ਰਣਵੀਰ ਸਿੰਘ, ਸਬ-ਇੰਸਪੈਕਟਰ ਸਵਾਤੀ ਧਿਮਾਨ, ਪੀ.ਐਚ.ਜੀ ਰਘੂਵੀਰ ਸਿੰਘ, ਪਲਟੂਨ ਕਮਾਂਡਰ ਹਰਮੀਤ ਸਿੰਘ, ਬੈਂਡ, ਸ਼ਿਵਾਲਿਕ ਸਕੂਲ ਜਤਿਨ ਵਰਮਾ ਨੂੰ ਸਨਮਾਨਿਤ ਕੀਤਾ ਗਿਆ।